ਇਸ ਦੇਸ਼ ''ਚ META ਨੂੰ 14 ਅਗਸਤ ਤੋਂ ਰੋਜ਼ ਭਰਨਾ ਪਵੇਗਾ 81 ਲੱਖ ਰੁਪਏ ਦਾ ਜੁਰਮਾਨਾ, ਜਾਣੋ ਵਜ੍ਹਾ
Tuesday, Aug 08, 2023 - 06:41 PM (IST)
ਗੈਜੇਟ ਡੈਸਕ- ਨਾਰਵੇ ਦੀ ਡਾਟਾ ਪ੍ਰੋਟੈਕਸ਼ਨ ਅਥਾਰਿਟੀ ਨੇ ਸੋਮਵਾਰ ਨੂੰ ਕਿਹਾ ਕਿ ਮੈਟਾ ਨੂੰ 14 ਅਗਸਤ ਤੋਂ ਰੋਜ਼ਾਨਾ 98,500 ਡਾਲਰ (ਕਰੀਬ 81.55 ਲੱਖ ਰੁਪਏ) ਦਾ ਜੁਰਮਾਨਾ ਦੇਣਾ ਹੋਵੇਗਾ। ਸੋਸ਼ਲ ਮੀਡੀਆ ਫਰਮ 'ਤੇ ਸੁਰੱਖਿਆ ਉਲੰਘਣਾਂ ਮਾਮਲੇ 'ਚ ਇਹ ਜੁਰਮਾਨਾ ਜਾਵੇਗਾ। ਅਥਾਰਿਟੀ ਨੇ ਇਸਤੋਂ ਪਹਿਲਾਂ ਵੀ 17 ਜੁਲਾਈ ਨੂੰ ਕਿਹਾ ਸੀ ਕਿ ਜਦੋਂ ਤਕ ਕੰਪਨੀ ਯੂਜ਼ਰ ਡਾਟਾ ਪ੍ਰਾਈਵੇਸੀ ਉਲੰਘਣ ਨੂੰ ਰੋਕਣ ਲਈ ਕੋਈ ਐਕਸ਼ਨ ਪਲਾਨ ਨਹੀਂ ਬਣਾਉਂਦੀ, ਉਦੋਂ ਤਕ ਉਸਨੂੰ ਇਹ ਜੁਰਮਾਨਾ ਭਰਨਾ ਹੋਵੇਗਾ।
ਮੈਟਾ 'ਤੇ ਰੋਜ਼ਾਨਾ ਲੱਗੇਗਾ ਲੱਖਾਂ ਦਾ ਜੁਰਮਾਨਾ
ਦੱਸ ਦੇਈਏ ਕਿ ਡੈਟਾਟਿਲਸੀਨੇਟ ਨੇ ਕਿਹਾ ਸੀ ਕਿ ਮੈਟਾ ਨਾਰਵੇ 'ਚ ਯੂਜ਼ਰਜ਼ ਡਾਟਾ, ਜਿਵੇਂ ਕਿ ਯੂਜ਼ਰਜ਼ ਦੀ ਫਿਜੀਕਲ ਲੋਕੇਸ਼ਨ ਨੂੰ ਐਕਸੈਸ ਨਹੀਂ ਕਰ ਸਕਦਾ ਅਤੇ ਨਾ ਇਸਦਾ ਇਸਤੇਮਾਲ ਵਿਗਿਆਪਨ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਜਾ ਸਕਦਾ ਹੈ। ਡਾਟਾ ਪ੍ਰੋਟੈਕਸ਼ਨ ਅਥਾਰਿਟੀ ਨੇ ਕਿਹਾ ਕਿ ਮੈਟਾ ਜਦੋਂ ਤਕ ਇਸਨੂੰ ਲੈ ਕੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦੀ ਉਸ ਕੋਲੋਂ ਰੋਜ਼ਾਨਾ ਜੁਰਮਾਨਾ ਵਸੂਲਿਆ ਜਾਵੇਗਾ।
ਡੈਟਾਟਿਲਸੀਨੇਟ ਦੇ ਅੰਤਰਰਾਸ਼ਟਰੀ ਸੈਕਸ਼ਨ ਦੇ ਮੁਖੀ ਟੋਬੀਅਸ ਜੁਡਿਨ ਨੇ ਰਾਇਟਰਜ਼ ਨੂੰ ਦੱਸਿਆ ਕਿ ਅਗਲੇ ਸੋਮਵਾਰ ਤੋਂ ਮੈਟਾ 'ਤੇ 1 ਮਿਲੀਅਨ ਕ੍ਰਾਊਨ (ਕਰੀਬ 81.55 ਲੱਖ ਰੁਪਏ) ਦਾ ਦੈਨਿਕ ਜੁਰਮਾਨਾ ਲਾਗੂ ਹੋਣਾ ਸ਼ੁਰੂ ਹੋ ਜਾਵੇਗਾ। ਇਹ ਜੁਰਮਾਨਾ 3 ਨਵੰਬਰ ਤਕ ਲੱਗੇਗਾ।
ਡੈਟਾਟਿਲਸੀਨੇਟ ਆਪਣੇ ਫੈਸਲੇ ਨੂੰ ਯੂਰਪੀ ਡਾਟਾ ਪ੍ਰੋਟੈਕਸ਼ਨ ਬੋਰਡ ਕੋਲ ਭੇਜ ਕੇ ਇਸਨੂੰ ਸਥਾਈ ਬਣਾ ਸਕਦਾ ਹੈ। ਯੂਰਪੀ ਡਾਟਾ ਪ੍ਰੋਟੈਕਸ਼ਨ ਬੋਰਡ ਕੋਲ ਨਾਰਵੇਜੀਅਨ ਰੈਗੁਲੇਸ਼ਨ ਦੇ ਫੈਸਲੇ ਨਾਲ ਸਹਿਮਤ ਹੋਣ 'ਤੇ ਅਜਿਹਾ ਕਰਨ ਦੀ ਸ਼ਕਤੀ ਹੈ।
ਮੈਟਾ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਸਦਾ ਇਰਾਦਾ ਯੂਰਪੀ ਸੰਘ 'ਚ ਯੂਜ਼ਰਜ਼ ਤੋਂ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਯੂਜ਼ਰਜ਼ ਨੂੰ ਨਿਸ਼ਾਨਾ ਵਿਗਿਆਪਨ ਪ੍ਰਦਾਨ ਕਰਨ ਲਈ ਉਨ੍ਹਾਂ ਦੀ ਸਹਿਮਤੀ ਮੰਗੀ ਹੈ।