ਅਮਰੀਕਾ ''ਚ Apple Music ਬਣ ਸਕਦਾ ਹੈ ਸਭ ਤੋਂ ਵੱਡਾ ਮਿਊਜ਼ਿਕ ਪਲੇਟਫਾਰਮ : ਰਿਪੋਰਟ

Monday, Feb 05, 2018 - 09:57 PM (IST)

ਅਮਰੀਕਾ ''ਚ Apple Music ਬਣ ਸਕਦਾ ਹੈ ਸਭ ਤੋਂ ਵੱਡਾ ਮਿਊਜ਼ਿਕ ਪਲੇਟਫਾਰਮ : ਰਿਪੋਰਟ

ਜਲੰਧਰ—ਅਮਰੀਕੀ ਮਲਟੀਨੈਸ਼ਨਲ ਕੰਪਨੀ ਐਪਲ ਨਾਲ ਸੰਬੰਧਿਤ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਐਪਲ ਦਾ ਮਿਊਜ਼ਿਕ ਸਟਰੀਮਿੰਗ ਪਲੇਟਫਾਰਮ ਇਸ ਸਾਲ ਦੇ ਆਖਿਰ 'ਚ ਗਾਹਕ ਆਧਾਰ ਦੇ ਮਾਮਲੇ 'ਚ Spotify ਦੀ ਤੁਲਨਾ 'ਚ ਤੇਜ਼ੀ ਨਾਲ ਵਧ ਰਿਹਾ ਹੈ। ਜਿਸ ਨਾਲ ਜਲਦ ਹੀ ਐਪਲ ਮਿਊਜ਼ਿਕ ਯੂ.ਐੱਸ. 'ਚ Spotify ਨੂੰ ਪਿੱਛੇ ਛੱਡ ਸਕਦਾ ਹੈ।
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਐਪਲ ਮਿਊਜ਼ਿਕ ਇਕ ਮਹੀਨੇ 'ਚ ਲਗਭਗ 5 ਫੀਸਦੀ ਵਧ ਰਿਹਾ ਹੈ ਜਦਕਿ Spotify ਲਗਭਗ 2 ਫੀਸਦੀ ਵਧ ਰਿਹਾ ਹੈ। ਉੱਥੇ Spotify ਮਿਊਜ਼ਿਕ ਸਟਰੀਮਿੰਗ 'ਚ ਕਰੀਬ 70 ਮਿਲੀਅਨ ਪੇਡ ਸਬਸਕਰਾਈਬਰ ਅਤੇ 100 ਮਿਲੀਅਨ ਤੋਂ ਜ਼ਿਆਦਾ ਕੁਲ ਸਬਸਕਰਾਈਬਰ ਨਾਲ ਬਾਜ਼ਾਰ 'ਚ ਪਹਿਲੀ ਪੰਸਦ ਬਣਿਆ ਹੋਇਆ ਹੈ। ਇਸ ਦੇ ਮੁਕਾਬਲੇ ਐਪਲ ਨੇ ਆਪਣੇ ਪਲੇਟਫਾਰਮ 'ਤੇ 36 ਮਿਲੀਅਨ ਸਬਸਕਰਾਈਬਰਾਂ ਦੀ ਪੁਸ਼ਟੀ ਕੀਤੀ ਹੈ, ਜਦਕਿ ਐਪਲ ਮਿਊੁਜ਼ਿਕ ਦੀ ਤੁਲਨਾ 'ਚ Spotify ਦੋਗੁਣਾ ਹੈ। ਦੱਸਣਯੋਗ ਹੈ ਕਿ ਐਪਲ ਮਿਊਜ਼ਿਕ ਨੂੰ ਜੂਨ 2015 'ਚ ਪੇਸ਼ ਕੀਤਾ ਗਿਆ ਸੀ ਅਤੇ ਕੰਪਨੀ ਨੇ ਆਈਫੋਨ 'ਤੇ ਡਿਫਾਲਟ ਮਿਊਜ਼ਿਕ ਪਲੇਅਰ ਦੇ ਰੂਪ 'ਚ ਹੋਣ ਦੇ ਕਾਰਨ ਇਸ ਨੂੰ ਕਾਫੀ ਲੋਕਪ੍ਰਸਿੱਧਤਾ ਮਿਲੀ ਹੈ।


Related News