2019 ''ਚ 4,196 ਘੰਟੇ ਬੰਦ ਰਿਹਾ ਇੰਟਰਨੈੱਟ , ਹੋਇਆ ਅਰਬਾਂ ਰੁਪਏ ਦਾ ਨੁਕਸਾਨ

01/10/2020 7:50:15 PM

ਗੈਜੇਟ ਡੈਸਕ—ਸਾਲ 2019 'ਚ ਦੇਸ਼ ਦੇ ਕਈ ਹਿੱਸਿਆਂ 'ਚ ਸ਼ਾਂਤੀ ਬਹਾਲ ਕਰਨ ਨੂੰ ਲੈ ਕੇ ਸਰਕਾਰ ਵੱਲੋਂ ਕਈ ਵਾਰ ਇੰਟਰਨੈੱਟ ਬੰਦ ਕੀਤਾ ਗਿਆ। ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਇੰਟਰਨੈੱਟ 'ਤੇ ਰੋਕ ਲਗਾਉਣ ਵਾਲਾ ਦੇਸ਼ ਭਾਰਤ ਹੀ ਹੈ। ਇੰਟਰਨੈੱਟ ਸ਼ਟਡਾਊਂਸ ਡਾਟ ਇਨ ਮੁਤਾਬਕ 2012 ਤੋਂ ਲੈ ਕੇ 2019 ਤਕ ਭਾਰਤ 'ਚ ਕੁਲ 379 ਵਾਰ ਇੰਟਰਨੈੱਟ ਬੰਦ ਕੀਤਾ ਗਿਆ ਹੈ। ਸਿਰਫ 2019 'ਚ ਹੀ 103 ਵਾਰ ਇੰਟਰਨੈੱਟ ਨੂੰ ਬੰਦ ਕੀਤਾ ਗਿਆ ਹੈ।

ਇੰਟਰਨੈੱਟ ਸ਼ਟਡਾਊਂਸ ਡਾਟ ਇਨ ਮੁਤਾਬਕ ਇੰਟਰਨੈੱਟ 'ਤੇ ਸਭ ਤੋਂ ਜ਼ਿਆਦਾ ਰੋਕ ਜੰਮੂ-ਕਸ਼ਮੀਰ 'ਚ 180 ਵਾਰ ਲਗਾਈ ਗਈ ਹੈ। ਸਾਲ 2018 'ਚ ਦੇਸ਼ਭਰ 'ਚ 143 ਵਾਰ ਇੰਟਰਨੈੱਟ 'ਤੇ ਰੋਕ ਲਗਾਈ ਸੀ। ਇੰਟਰਨੈੱਟ ਬੰਦ ਕਰਨ ਦੇ ਮਾਮਲੇ 'ਚ ਜੰਮੂ-ਕਸ਼ਮੀਰ ਤੋਂ ਬਾਅਦ ਰਾਜਸਥਾਨ ਦੂਜੇ ਨੰਬਰ 'ਤੇ ਹੈ ਪਰ ਕਿ ਤੁਸੀਂ ਕਦੇ ਸੋਚਿਆ ਹੈ ਕਿ ਇੰਟਰਨੈੱਟ ਬੰਦ ਹੋਣ ਦੇ ਕਾਰਨ ਦੇਸ਼ ਨੂੰ ਕਿੰਨੇ ਰੁਪਏ ਦਾ ਨੁਕਸਾਨ ਹੋਇਆ ਹੈ?

4196 ਘੰਟੇ ਇੰਟਰਨੈੱਟ ਬੰਦ ਹੋਣ ਨਾਲ ਲੱਗਿਆ 92 ਅਰਬ ਦਾ ਚੂਨਾ
ਇਕ ਰਿਪੋਰਟ ਮੁਤਾਬਕ ਇੰਟਰਨੈੱਟ 'ਤੇ ਰੋਕ ਲਗਾਉਣ ਦੇ ਕਾਰਨ ਭਾਰਤ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ 2019 'ਚ ਭਾਰਤ 'ਚ 100 ਵਾਰ ਇੰਟਰਨੈੱਟ ਬੰਦ ਹੋਇਆ ਜੋ ਕਿ ਕਰੀਬ 4,196 ਘੰਟੇ ਦੇ ਬਰਬਾਰ ਹੈ। ਇਸ ਕਾਰਨ ਭਾਰਤ ਨੂੰ ਕਰੀਬ 1.3 ਬਿਲੀਅਨ ਡਾਲਰ ਭਾਵ ਕਰੀਬ 92 ਅਰਬ 18 ਕਰੋੜ 75 ਲੱਖ 50 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਸਿਰਫ ਕਸ਼ਮੀਰ 'ਚ 1.1 ਬਿਲੀਅਨ ਡਾਲਰ ਭਾਵ ਕਰੀਬ 78 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉੱਥੇ ਅਗਸਤ 2019 ਤੋਂ ਲੈ ਕੇ ਹੁਣ ਤਕ ਜੰਮੂ-ਕਸ਼ਮੀਰ 'ਚ ਕਰੀਬ 51 ਵਾਰ ਇੰਟਰਨੈੱਟ ਬੰਦ ਹੋਇਆ ਹੈ।


Karan Kumar

Content Editor

Related News