ਕੋਰੋਨਾਵਾਇਰਸ ਦਾ ਅਸਰ, ਹੁਣ ਸ਼ਾਓਮੀ ਤੇ ਰੀਅਲਮੀ ਨੇ ਰੱਦ ਕੀਤਾ ਆਪਣਾ ਲਾਂਚ ਈਵੈਂਟ

Tuesday, Mar 03, 2020 - 07:27 PM (IST)

ਕੋਰੋਨਾਵਾਇਰਸ ਦਾ ਅਸਰ, ਹੁਣ ਸ਼ਾਓਮੀ ਤੇ ਰੀਅਲਮੀ ਨੇ ਰੱਦ ਕੀਤਾ ਆਪਣਾ ਲਾਂਚ ਈਵੈਂਟ

ਗੈਜੇਟ ਡੈਸਕ—ਕੋਰੋਨਾਵਾਇਰਸ ਕਾਰਣ ਇਸ ਸਾਲ ਕਈ ਵੱਡੇ ਤਕਨਾਲੋਜੀ ਈਵੈਂਟ ਰੱਦ ਹੋ ਚੁੱਕੇ ਹਨ ਜਿਨ੍ਹਾਂ 'ਚ  MWC 2020, GDC 2020, F8, Microsoft Google ਦੇ ਈਵੈਂਟਸ ਸ਼ਾਮਲ ਹਨ। ਇਨ੍ਹਾਂ ਵੱਡੇ ਤਕਨਾਲੋਜੀ ਈਵੈਂਟਸ ਤੋਂ ਇਲਾਵਾ ਭਾਰਤ 'ਚ ਲਾਂਚ ਹੋਣ ਵਾਲੇ ਸਮਾਰਟਫੋਨ ਦੇ ਈਵੈਂਟ ਵੀ ਰੱਦ ਕੀਤੇ ਜਾ ਚੁੱਕੇ ਹਨ। ਸ਼ਾਓਮੀ ਨੇ ਆਪਣੇ 12 ਮਾਰਚ ਨੂੰ ਭਾਰਤ 'ਚ ਲਾਂਚ ਹੋਣ ਵਾਲੇ ਰੈੱਡਮੀ ਨੋਟ 9 ਸੀਰੀਜ਼ ਦੇ ਈਵੈਂਟ ਨੂੰ ਰੱਦ ਕਰ ਦਿੱਤਾ ਹੈ। ਉੱਥੇ ਰੀਅਲਮੀ ਨੇ ਆਪਣੇ ਰੀਅਲਮੀ 6 ਸੀਰੀਜ਼ ਦੇ ਲਾਂਚ ਈਵੈਂਟ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਕੰਪਨੀਆਂ ਦੇ ਲਾਂਚ ਈਵੈਂਟ ਨੂੰ ਆਨਲਾਈਨ ਚੈਨਲਸ ਦੇ ਰਾਹੀਂ ਲਾਈਵ ਸਟ੍ਰੀਮ ਕੀਤੀ ਜਾਣੀ ਸੀ। ਰੀਅਲਮੀ 6, 6ਪ੍ਰੋ ਦਾ ਲਾਂਚ ਈਵੈਂਟ 5 ਮਾਰਚ ਨੂੰ ਦਿੱਲੀ 'ਚ ਆਯੋਜਿਤ ਹੋਣਾ ਸੀ।

ਸ਼ਾਓਮੀ ਦੇ ਗਲੋਬਲ ਵਾਈਸ ਪ੍ਰੈਸੀਡੈਂਟ ਮਨੁ ਕੁਮਾਰ ਜੈਨ ਨੇ ਆਪਣੇ ਟਵਿੱਟਰ ਹੈਂਡਲ ਅਤੇ ਕੰਪਨੀ ਦੇ ਆਧਿਕਾਰਿਤ ਟਵਿਟਰ ਹੈਂਡਲ ਤੋਂ ਟਵੀਟ ਕਰਕੇ ਦੱਸਿਆ ਹੈ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਕੋਰੋਨਾਵਾਇਰਸ ਦੇ ਸਾਹਮਣੇ ਆ ਰਹੇ ਮਾਮਲਿਆਂ ਨੂੰ ਧਿਆਨ 'ਚ ਰੱਖਦੇ ਹੋਏ 12 ਮਾਰਚ ਨੂੰ ਆਯੋਜਿਤ ਹੋਮ ਵਾਲੇ ਰੈੱਡਮੀ ਨੋਟ 9 ਸੀਰੀਜ਼ ਦੇ ਲਾਂਚ ਈਵੈਂਟ ਨੂੰ ਰੱਦ ਕੀਤਾ ਜਾ ਰਿਹਾ ਹੈ।

PunjabKesari

ਅਸੀਂ Mi Fans, ਮੀਡੀਆ ਦੇ ਮਿੱਤਰਾਂ ਅਤੇ ਕਰਮਚਾਰੀਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਇਹ ਫੈਸਲਾ ਲਿਆ ਹੈ। ਇਸ ਸਮਾਰਟਫੋਨ ਨੂੰ 12 ਮਾਰਚ ਨੂੰ ਦਿਨ 12 ਵਜੇ ਆਨਲਾਈਨ ਚੈਨਲਸ ਰਾਹੀਂ ਲਾਂਚ ਕੀਤਾ ਜਾਵੇਗਾ।

ਰੀਅਲਮੀ ਦੇ ਸੀ.ਈ.ਓ. ਮਾਧਵ ਸੇਠ ਨੇ ਵੀ ਆਪਣੇ ਟਵਿੱਟਰ ਹੈਂਡਲ ਤੋਂ 5 ਮਾਰਚ ਨੂੰ ਆਯੋਜਿਤ ਹੋਣ ਵਾਲੇ ਰੀਅਲਮੀ 6 ਸੀਰੀਜ਼ ਦੇ ਲਾਂਚ ਈਵੈਂਟ ਨੂੰ ਰੱਦ ਕਰ ਕਰਨ ਦਾ ਐਲਾਨ ਕੀਤਾ ਹੈ। ਮਾਧਵ ਸੇਠ ਨੇ ਆਪਣੇ ਟਵਿੱਟਰ ਹੈਂਡਲ ਤੋਂ ਕੀਤੇ ਗਏ ਟਵੀਟ 'ਚ ਲਿਖਿਆ ਕਿ ਕੋਰੋਨਾਵਾਇਰਸ ਦੇ ਤਾਜ਼ੇ ਮਾਮਲਿਆਂ ਨੂੰ ਦੇਖਦੇ ਹੋਏ ਅਤੇ ਸਿਹਤ ਅਧਿਕਾਰੀਆਂ ਦੁਆਰਾ ਜਾਰੀ ਐਡਵਾਈਜਰੀ ਨੂੰ ਧਿਆਨ 'ਚ ਰੱਖਦੇ ਹੋਏ ਇਸ ਈਵੈਂਟ ਨੂੰ ਰੱਦ ਕੀਤਾ ਜਾ ਰਿਹਾ ਹੈ। ਇਸ ਸਮਾਰਟਫੋਨ ਦੇ ਲਾਂਚ ਈਵੈਂਟ ਨੂੰ ਵੀ ਹੁਣ ਕੰਪਨੀ ਦੇ ਆਧਿਕਾਰਿਤ ਸੋਸ਼ਲ ਮੀਡੀਆ ਚੈਨਲਸ ਰਾਹੀਂ ਲਾਈਵ ਸਟ੍ਰੀਮ ਕੀਤੀ ਜਾਵੇਗੀ।

PunjabKesari

ਕੋਰੋਨਾਵਾਇਰਸ ਕਾਰਣ ਦੁਨੀਆਭਰ 'ਚ ਕਰੀਬ 89 ਹਜ਼ਾਰ ਤੋਂ ਵੀ ਵਧੇਰੇ ਲੋਕ ਪ੍ਰਭਾਵਿਤ ਹੋਏ ਹਨ। ਭਾਰਤ 'ਚ ਵੀ ਹੁਣ ਤਕ 5 ਮਾਮਲੇ ਸਾਹਮਣੇ ਆ ਚੁੱਕੇ ਹਨ। ਦਿੱਲੀ 'ਚ ਹੀ ਇਸ ਖਤਰਨਾਕ ਵਾਇਰਸ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਤਕਨਾਲੋਜੀ ਅਤੇ ਸਮਾਰਟਫੋਨ ਨਿਰਮਾਤਾ ਕੰਪਨੀਆਂ ਨੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਆਪਣੇ ਲਾਂਚ ਈਵੈਂਟ ਨੂੰ ਆਨਲਾਈਨ ਕਰਨ ਦਾ ਫੈਸਲਾ ਲਿਆ ਹੈ।

 

 

ਕੋਰੋਨਾਵਾਇਰਸ ਦਾ ਖੌਫ, ਇਕ ਹੋਰ ਸ਼ਾਨਦਾਰ ਟੈੱਕ ਈਵੈਂਟ ਹੋਇਆ ਰੱਦ


author

Karan Kumar

Content Editor

Related News