Huawei P11 ਸਮਾਰਟਫੋਨ ਦੇ ਕਨਸੈਪਟ ਵੀਡੀਓ ਤੋਂ ਸਾਹਮਣੇ ਆਈ ਇਮੇਜ਼ ਅਤੇ ਸਪੈਸੀਫਿਕੇਸ਼ਨ

08/22/2017 11:09:42 AM

ਜਲੰਧਰ-ਹੁਵਾਵੇ ਪੀ10 ਨੇ ਇਸੇ ਸਾਲ ਫਰਵਰੀ 'ਚ ਆਯੋਜਿਤ ਹੋਏ ਮੋਬਾਇਲ ਵਰਲਡ ਕਾਂਗਰਸ ਈਵੈਂਟ 'ਚ ਪੀ ਸੀਰੀਜ ਦੇ ਦੋ ਸਮਾਰਟਫੋਨ P10 ਅਤੇ P10 Plus ਨੂੰ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਇਹ ਚਰਚਾ ਸੀ ਕਿ ਕੰਪਨੀ ਹੁਣ ਇਸਦੇ ਅਗਲੇ ਵੇਰੀਐਂਟ ਦੀ ਤਿਆਰੀ ਕਰ ਰਹੀਂ ਹੈ। ਇਸ ਨੂੰ P11 ਨਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਦੇ ਬਾਰੇ 'ਚ ਕੁਝ ਜਾਣਕਾਰੀ ਸਾਹਮਣੇ ਆਈ ਹੈ। ਹੁਵਾਵੇ ਪੀ11 ਨਾਲ ਜੁੜਿਆ ਇਕ ਕਨਸੈਪਟ ਵੀਡੀਓ ਸਾਹਮਣੇ ਆਇਆ ਹੈ, ਜਿਸ ਤੋਂ ਇਸਦੇ  ਡਿਜ਼ਾਈਨ ਦੀ ਪੁਸ਼ਟੀ ਹੁੰਦੀ ਹੈ। ਪਰ ਇਹ ਸਪੱਸ਼ਟ ਨਹੀਂ ਕਿਹਾ ਜਾ ਸਕਦਾ ਹੈ ਕਿ ਇਹ ਸਮਾਰਟਫੋਨ ਇਸ ਸਾਲ ਲਾਂਚ ਹੋਵੇਗਾ ਜਾਂ
ਨਹੀਂ।

TopNotchTech ਦੁਆਰਾ ਯੂਟਿਊਬ 'ਤੇ ਜਾਰੀ ਕੀਤੇ ਗਏ ਕਨਸੈਪਟ ਵੀਡੀਓ 'ਚ P11ਨੂੰ Titanium ਬਾਡੀ ਦਾ ਦਿਖਾਇਆ ਗਿਆ ਹੈ ਜੋ ਕਿ ਐਲੂਮੀਨੀਅਮ ਦੀ ਤੁਲਨਾਂ 'ਚ ਜਿਆਦਾ ਮਜ਼ਬੂਤ ਹੁੰਦਾ ਹੈ ਨਾਲ ਹੀ ਇਸ 'ਚ ਦਿੱਤੀ ਜਾਣ ਵਾਲੀ ਫੋਟੋਗ੍ਰਾਫੀ ਸਮੱਰਥਾ ਦਾ ਵੀ ਨਮੂਨਾ ਇਸ 'ਚ ਦਿਖਦਾ ਹੈ। ਸਾਹਮਣੇ ਆਏ ਵੀਡੀਓ ਅਨੁਸਾਰ ਹੁਵਾਵੇ ਪੀ11 ਘੱਟ ਰੌਸ਼ਨੀ 'ਚ ਵੀ ਫੋਟੋਗ੍ਰਾਫੀ ਲਈ ਸਮੱਰਥਾ ਹੋਵੇਗਾ। ਇਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਇਸ ਸਮਾਰਟਫੋਨ 'ਚ ਸ਼ਾਨਦਾਰ ਕੈਮਰੇ ਦੀ ਵਰਤੋਂ ਹੋ ਸਕਦੀ ਹੈ।

 

ਸਾਹਮਣੇ ਆਏ ਵੀਡੀਓ 'ਚ ਦਿਖਾਏ ਗਏ ਪੀ11 ਸਮਾਰਟਫੋਨ 'ਚ ਪਾਣੀ ਦੀ ਰੋਕਥਾਮ ਅਤੇ ਫੁੱਲ ਸਕਰੀਨ ਡਿਸਪਲੇਅ ਦੇ ਨਾਲ ਹਾਈ ਸਕਰੀਨ ਟੂ-ਬਾਡੀ ਰੇਸ਼ਿਓ ਦਿੱਤਾ ਗਿਆ ਹੈ। ਡਿਵਾਈਸ 'ਚ 18:9 aspect ratio ਹੋ ਸਕਦਾ ਹੈ। ਇਮੇਜ਼ 'ਚ ਕੋਈ ਫਿਜੀਕਲ ਹੋਮ ਬਟਨ ਨਹੀਂ ਦਿੱਤਾ ਗਿਆ ਹੈ, ਪਰ ਡਿਵਾਈਸ 'ਚ ਅੰਡਰ ਗਲਾਸ ਫਿੰਗਰਪ੍ਰਿੰਟ ਸੈਂਸਰ ਉਪਲੱਬਧ ਹੋ ਸਕਦਾ ਹੈ। ਫੋਨ 'ਚ QHD ਡਿਸਪਲੇਅ ਹੋ ਸਕਦਾ ਹੈ। ਉਮੀਦ ਹੈ ਕਿ ਕੰਪਨੀ ਹੁਵਾਵੇ P11 ਨੂੰ ਡੇਕਾ ਕੋਰ ਪ੍ਰੋਸੈਸਰ ਨਾਲ ਹੁਵਾਵੇ ਦੇ ਕਿਰਿਨ 970 'ਤੇ ਪੇਸ਼ ਹੋ ਸਕਦਾ ਹੈ। 

ਜਾਣਕਾਰੀ ਅਨੁਸਾਰ ਹੁਵਾਵੇ ਪੀ 11 'ਚ ਫੋਟੋਗ੍ਰਾਫੀ ਲਈ 24 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਸੈੱਟਅਪ ਹੋ ਸਕਦਾ ਹੈ। ਫੋਨ 'ਚ ਗੂਗਲ ਡੇਅਡਰੀਮ ਸੁਪੋਰਟ ਦੀ ਸੁਵਿਧਾ ਉਪਲੱਬਧ ਹੋਵੇਗੀ। ਪਾਵਰ ਬੈਕਅਪ ਲਈ ਫਾਸਟ ਚਾਰਜ਼ਿੰਗ ਸੁਪੋਰਟ ਨਾਲ 3500mAh ਬੈਟਰੀ ਹੋਵੇਗੀ। ਇਹ ਸਮਾਰਟਫੋਨ ਐਂਡਰਾਇਡ 8.0 'ਤੇ ਪੇਸ਼ ਹੋ ਸਕਦਾ ਹੈ ਜਿਸ 'ਚ ਯੂ. ਐੱਸ. ਬੀ. ਟਾਇਪ ਸੀ ਪੋਰਟ ਫੀਚਰ ਹੋਵੇਗਾ।  


Related News