ਆਈਫੋਨ ਨੂੰ ਲੈ ਕੇ ਖੁਲਾਸਾ, ਐਪਲ ਕਰਾ ਰਿਹੈ ''ਟਰੇਨਿੰਗ ਸਟੂਡੈਂਟ'' ਤੋਂ ਕੰਮ

11/23/2017 2:09:57 PM

ਜਲੰਧਰ- ਦੁਨੀਆ ਭਰ 'ਚ ਆਈਫੋਨ ਐਕਸ ਦੀ ਮੰਗ ਦੇ ਹਿਸਾਬ ਨਾਲ ਸਪਲਾਈ ਵਧਾਉਣ 'ਚ ਜੁਟੀ ਐਪਲ ਦੇ ਇਸ ਸਮਾਰਟਫੋਨ ਨੂੰ ਲੈ ਕੇ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਐਪਲ ਲਈ ਆਈਫੋਨ ਦਾ ਨਿਰਮਾਣ ਕਰਨ ਵਾਲੀ ਕੰਪਨੀ ਫਾਕਸਕਾਨ ਦੀ ਚੀਨ 'ਚ ਸਥਿਤ ਫੈਕਟਰੀ 'ਚ ਵਿਦਿਆਰਥੀਆਂ ਤੋਂ ਜ਼ਬਰਦਸਤੀ ਕੰਮ ਕਰਵਾਇਆ ਜਾ ਰਿਹਾ ਹੈ। ਇਥੇ ਇੰਟਰਨਸ਼ਿਪ ਦੇ ਨਾਂ 'ਤੇ ਰੱਖੇ ਗਏ 17 ਤੋਂ 19 ਸਾਲ ਦੇ ਵਿਦਿਆਰਥੀ ਦਿਨ-ਰਾਤ ਆਈਫੋਨ ਐਕਸ ਦੀ ਅਸੈਂਬਲਿੰਗ 'ਚ ਲੱਗੇ ਹਨ, ਇਨ੍ਹਾਂ 'ਚੋਂ ਜ਼ਿਆਦਾਤਰ ਵਿਦਿਆਰਥੀ ਨਾਬਾਲਗ ਹਨ। ਐਪਲ ਨੇ ਚੀਨ ਦੀ ਇਸ ਫੈਕਟਰੀ 'ਚ ਵਿਦਿਆਰਥੀਆਂ ਤੋਂ ਜ਼ਿਆਦਾ ਸਮੇਂ ਤੱਕ ਕੰਮ ਕਰਵਾਉਣ ਦੀ ਪੁਸ਼ੱਟੀ ਕੀਤੀ ਹੈ। 

ਪੜ੍ਹਾਈ ਦੇ ਨਾਂ ਦੇ ਕਰਵਾਈ ਜਾ ਰਹੀ ਹੈ ਮਜ਼ਦੂਰੀ
ਰਿਪੋਰਟ 'ਚ ਕਿਹਾ ਗਿਆ ਹੈ ਕਿ ਡੋਂਗਝੋਉ ਸਥਿਤ ਫਾਕਸਕਾਨ ਦੀ ਫੈਕਟਰੀ 'ਚ ਵਿਦਿਆਰਥੀਆਂ ਨੂੰ ਸਤੰਬਰ 'ਚ ਇੰਟਰਨਸ਼ਿਪ ਲਈ ਭਰਤੀ ਕੀਤਾ ਗਿਆ ਸੀ। ਤਿੰਨ ਮਹੀਨਿਆਂ ਤੋਂ ਉਨ੍ਹਾਂ ਤੋਂ ਗਰੈਜੁਏਸ਼ਨ ਲਈ ਅਨੁਭਵ ਦੇ ਨਾਂ 'ਤੇ ਆਈਫੋਨ ਦੀ ਅਸੈਂਬਲਿੰਗ ਕਰਵਾਈ ਜਾ ਰਹੀ ਹੈ। ਇਥੇ ਕੰਮ ਕਰਨ ਵਾਲੇ ਵਿਦਿਆਰਥੀ ਦਾ ਯਾਂਗ ਦਾ ਕਹਿਣਾ ਹੈ ਕਿ ਇਸ ਕੰਮ ਦਾ ਉਨ੍ਹਾਂ ਦੀ ਪੜ੍ਹਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ 'ਤੇ ਇਹ ਕੰਮ ਕਰਨ ਲਈ ਸਕੂਲ ਵੱਲੋਂ ਦਬਾਅ ਬਣਾਇਆ ਗਿਆ ਹੈ। ਯਾਂਗ ਨੇ ਇਕ ਦਿਨ 'ਚ ਆਈਫੋਨ ਐਕਸ ਦੇ 1,200 ਕੈਮਰਿਆਂ ਦੀ ਅਸੈਂਬਲਿੰਗ ਕੀਤੀ। ਡੋਂਗਝੋਉਅਰਬਨ ਰੇਲ ਟ੍ਰਾਂਜਿਟ ਸਕੂਲ ਤੋਂ ਯਾਂਗ ਵਰਗੇ 3,000 ਦਿਦਿਆਰਥੀਆਂ ਨੂੰ ਜ਼ਬਰਦਸਤੀ ਇਥੇ ਇਸ ਤਰ੍ਹਾਂ ਦਾ ਕੰਮ ਕਰਨਾ ਪੈ ਰਿਹਾ ਹੈ। 

PunjabKesari

 

ਲੇਬਰ ਸਟੈਂਡਰਡ ਦੀ ਉਲੰਘਣਾ ਕਰ ਰਹੀ ਹੈ ਐਪਲ
ਪੰਜ ਸਾਲ ਪਹਿਲਾਂ ਦੀ ਇਕ ਮੀਡੀਆ ਰਿਪੋਰਟ 'ਚ ਚੀਨ 'ਚ ਹੀ ਫਾਕਸਕਾਨ ਦੀਆਂ ਤਿੰਨ ਫੈਕਟਰੀਆਂ 'ਚ ਸਿਹਤ ਅਤੇ ਸੁਰੱਖਿਆ ਸਡੈਂਟਰਡ ਦੇ ਮਾਮਲੇ 'ਚ ਲਾਪਰਵਾਹੀ ਵਰਤਣ ਦੀ ਗੱਲ ਸਾਹਮਣੇ ਆਈ ਸੀ। ਇਨ੍ਹਾਂ 'ਚ ਕਰਮਚਾਰੀਆਂ ਤੋਂ ਜ਼ਿਆਦਾ ਸਮੇਂ ਤੱਕ ਕੰਮ ਕਰਵਾਇਆ ਜਾ ਰਿਹਾ ਸੀ। ਰਿਪੋਰਟ 'ਚ ਚੀਨੀ ਮਜ਼ਦੂਰਾਂ ਲਈ ਕੰਮ ਕਰਨ ਵਾਲੇ ਨਿਊਯਾਰਕ ਸਥਿਤ ਸੰਗਠਨ ਚਾਈਨਾ ਲੇਬਰ ਵਾਚ ਦੇ ਐਗਜ਼ੀਕਿਊਟਿਵ ਡਾਇਰੈਕਟਰ ਦੇ ਹਵਾਲੇ ਤੋਂ ਕਿਹਾ ਗਿਆ ਸੀ ਕਿ ਜਦੋਂ ਮੰਗ ਵਧਦੀ ਹੈ ਤਾਂ ਐਪਲ ਸਾਰੇ ਲੇਬਰ ਸਟੈਂਡਰਡਸ ਦੀ ਉਲੰਘਣਾ ਕਰ ਦਿੰਦੀ ਹੈ। ਅਮਰੀਕੀ ਕੰਪਨੀ ਬਿਨਾਂ ਕਿਸੇ ਡਰ ਦੇ ਫੈਕਟਰੀਆਂ 'ਚ ਓਵਰਟਾਈਮ ਕਰਾਉਣ ਦੀ ਮਨਜ਼ੂਰੀ ਦੇ ਦਿੰਦੀ ਹੈ। ਵਿਦਿਆਰਥੀਆਂ ਤੋਂ ਨਾਈਟ-ਸ਼ਿਫਟ ਕਰਵਾਈ ਜਾਂਦੀ ਹੈ। 

PunjabKesari

 

ਐਪਲ ਨੇ ਕੀਤਾ ਨਜਾਇਜ਼ ਮਜ਼ਦੂਰੀ ਦਾ ਖੁਲਾਸਾ
ਤਾਜ਼ਾ ਮਾਮਲੇ 'ਚ ਐਪਲ ਅਤੇ ਉਸ ਲਈ ਕਾਨਟ੍ਰੈਕਟ ਦੇ ਆਧਾਰ 'ਤੇ ਆਈਫੋਨ ਬਣਾਉਣ ਵਾਲੀ ਕੰਪਨੀ ਫਾਕਸਕਾਨ ਨੇ ਕੁਝ ਵਿਦਿਆਰਥੀਆਂ ਕੋਲੋ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਵਾਏ ਜਾਣ ਦੀ ਗੱਲ ਮੰਨੀ ਹੈ। ਦੋਵਾਂ ਕੰਪਨੀਆਂ ਨੇ ਮੰਨਿਆ ਹੈ ਕਿ ਵਿਦਿਆਰਥੀਆਂ ਕੋਲੋ ਓਵਰਟਾਈਮ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਕੰਪਨੀਆਂ ਦਾ ਇਹ ਵੀ ਦਾਅਵਾ ਹੈ ਕਿ ਵਿਦਿਆਰਥੀ ਆਪਣੀ ਮਰਜ਼ੀ ਨਾਲ ਇਹ ਕੰਮ ਕਰ ਰਹੇ ਹਨ। ਐਪਲ ਨੇ ਕਿਹਾ ਕਿ ਕੰਮ ਦੇ ਬਦਲੇ ਵਿਦਿਆਰਥੀਆਂ ਨੂੰ ਭੁਗਤਾਨ ਅਤੇ ਹੋਰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ।


Related News