ਜੇਕਰ ਤੁਹਾਡਾ ਐਂਡਰਾਇਡ ਸਮਾਰਟਫੋਨ ਵੀ ਹੈ slow, ਤਾਂ ਇਸ ਤਰ੍ਹਾਂ ਬਣਾਓ ਇਸ ਨੂੰ Super Fast
Saturday, Mar 11, 2017 - 04:29 PM (IST)

ਜਲੰਧਰ- ਐਂਡਰਾਇਡ ਦੁਨੀਆਭਰ ਦੇ ਸਮਾਰਟਫੋਨ ''ਚ ਸਭ ਤੋਂ ਜ਼ਿਆਦਾ ਉਪਯੋਗ ਕੀਤਾ ਜਾਣ ਵਾਲਾ ਓਪਰੇਟਿੰਗ ਸਿਸਟਮ ਹੈ। ਐਂਡਰਾਇਡ ਤੋਂ ਲੈ ਕੇ ਬਜਟ ਹੋਰ ਸਸਤੇ ਫੋਨ ''ਚ ਵੀ ਤੁਹਾਨੂੰ ਐਂਡਰਾਇਡ ਮਿਲ ਜਾਂਦਾ ਹੈ। ਇੰਨਾ ਹੀ ਨਹੀਂ ਜੇਕਰ ਤੁਹਾਡੇ ਕੋਲ ਐਂਡਰਾਇਡ ਸਮਾਰਟਫੋਨ ਹੈ ਤਾਂ ਤੁਸੀਂ ਇਸ ਨੂੰ ਆਪਣੇ ਹਿਸਾਬ ਨਾਲ ਕਸਟਮਾਈਜ਼ ਵੀ ਕਰ ਸਕਦੇ ਹੋ। ਐਂਡਰਾਇਡ ਫੋਨਜ਼ ''ਚ ਕਈ ਸਾਰੀਆਂ ਪਰੇਸ਼ਾਨੀਆਂ ਵੀ ਦੇਖਣ ਨੂੰ ਮਿਲਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਪਰੇਸ਼ਾਨੀਆਂ ਨੂੰ ਕਿਸ ਤਰ੍ਹਾਂ ਕਰੀਏ ਠੀਕ।
Custom UIs -
ਇੰਟਰਨਲ ਸਟੋਰੇਜ ਫੁੱਲ ਹੋਣ ''ਤੇ ਅਕਸਰ ਫੋਨ ਸਲੋ ਹੋ ਜਾਂਦਾ ਹੈ। ਅਜਿਹੇ ''ਚ ਜਿਨ ਐਪਸ ਦਾ ਪ੍ਰਯੋਗ ਨਹੀਂ ਕਰਦੇ ਉਨ੍ਹਾਂ ਨੂੰ ਡਲੀਟ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਫੋਨ ''ਚ ਸਟੋਰ ਡਾਟਾ (ਫੋਟੋਜ਼, ਵੀਡੀਓਜ਼, ਮਿਊਜ਼ਿਕ) ਨੂੰ ਮਾਈਕ੍ਰੋ ਐੱਸ. ਡੀ. ਕਾਰਡ ''ਚ ਮੂਵ ਕਰ ਦੇਣਾ ਚਾਹੀਦਾ। ਐਪਸ ਦਾ ਕੈਸ਼ ਡਾਟਾ ਵੀ ਡਲਿਟ ਕਰਕੇ ਇਸ ਸਮੱਸਿਆ ਨੂੰ ਠੀਕ ਕਰ ਸਕਦੇ ਹੋ। ਇਸ ਲਈ ਤੁਹਾਨੂੰ ਫੋਨ ਦੀ ਸੈਟਿੰਗਸ > ਸਟੋਰੇਜ ''ਚ ਜਾ ਕੇ ਕੈਸ਼ ਡਾਟਾ ਨੂੰ ਡਲੀਟ ਕਰਨਾ ਹੋਵੇਗਾ। ਇਸ ਨਾਲ ਐਪਸ ਦਾ ਕੈਸ਼ ਡਾਟਾ ਸਾਫ ਹੋ ਜੰਦਾ ਹੈ। ਇਸ ਕੰਮ ਨੂੰ ਕਰਨ ਲਈ ਸੀ-ਕਲੀਨਰ ਵਰਗੇ ਐਪਸ ਵੀ ਪਲੇ ਸਟੋਰ ''ਤੇ ਉਪਲੱਬਧ ਹੈ।
ਬੈਟਰੀ ਦਾ ਜਲਦੀ ਖਤਮ ਹੋਣਾ -
ਯੂਜ਼ਰਸ ਆਪਣੇ ਡਿਵਾਈਸ ''ਚ ਘੱਟ ਬੈਟਰੀ ਲਾਈਕ ਦੀ ਸਮੱਸਿਆ ਦਾ ਅਕਸਰ ਜਿਕਰ ਕਰਦੇ ਹਨ। ਲੋਕੇਸ਼ਨ ਅਤੇ ਬ੍ਰਾਈਟਨੈੱਸ ਸੈਟਿੰਗਸ ''ਚ ਬਦਲਾਅ ਕਰ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹਨ। ਫੋਨ ਦੀ ਸੈਟਿੰਗਸ ''ਚ ਜਾ ਕੇ ਲੋਕੇਸ਼ਨ ਅਤੇ ਸਲੈਕਟ ਬੈਟਰੀ ਸੈਵਿੰਗ ਮੋਡ ਨੂੰ ਕਲਿੱਕ ਕਰੋ। ਬ੍ਰਾਈਟਨੈੱਸ ਨੂੰ ਆਟੋ ਤੋਂ ਹਟਾ ਤੇ ਇਸ ਨੂੰ ਆਪਣੇ ਹਿਸਾਬ ਨਾਲ ਐਡਜਸਟ ਕਰੋ। ਇਸ ਤੋਂ ਇਲਾਵਾ ਕੁਝ ਫੋਨਜ਼ ''ਚ ਤਾਂ ਜ਼ਿਆਦਾ ਬੈਟਰੀ ਸੇਵਿੰਗ ਮੋਡਸ ਵੀ ਉਪਲੱਬਧ ਹੈ।
ਸਕਰੀਨ ''ਤੇ ਕੋਈ ਰਿਸਪੌਂਸ ਨਾ ਹੋਣਾ/ਹੈਂਗ ਹੋਣਾ -
ਕਈ ਵਾਰ ਅਜਿਹਾ ਹੁੰਦਾ ਹੈ ਕਈ ਵਾਰ ਫੋਨ ਦੀ ਸਕਰੀਨ ਕੋਈ ਵੀ ਰਿਸਪੌਂਸ ਨਹੀਂ ਦਿੰਦੀ। ਅਜਿਹੇ ''ਚ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਇਹ ਸਮੱਸਿਆ ਆਸਾਨੀ ਨਾਲ ਫਿਕਸ ਹੋ ਜਾਵੇਗੀ। ਇਸ ਲਈ ਤੁਹਾਨੂੰ ਫੋਨ ਨੂੰ ਰਿਸਟਾਟਰ ਕਰਨ ਦੀ ਜ਼ਰੂਰਤ ਹੈ। ਪਾਵਰ ਬਟਨ ਨੂੰ ਦਬਾ ਕੇ ਫੋਨ ਨੂੰ ਆਫ ਕਰੋ ਕੁਝ ਮਿੰਟਾਂ ਤੋਂ ਬਾਅਦ ਫੋਨ ਨੂੰ ਇਕ ਵਾਰ ਫਿਰ ਆਨ ਕਰ ਦਿਓ।
App ਕ੍ਰੈਸ਼ ਹੋਣਾ -
ਐਂਡਰਾਇਡ ਫੋਨਜ਼ ''ਚ ਕਈ ਵਾਰ ਐਪਸ ਕ੍ਰੈਸ਼ ਹੋ ਜਾਂਦੀ ਹੈ। ਅਜਿਹਾ ਕਈ ਵਾਰ ਨਵੇਂ ਅਪਡੇਟ ਦੀ ਵਜ੍ਹਾ ਤੋਂ ਵੀ ਹੁੰਦਾ ਹੈ। ਇਸ ਲਈ ਜੇਕਰ ਐਪ ਅਪਡੇਟ ਨਹੀਂ ਹੈ ਤਾਂ ਉਸ ਨੂੰ ਅਪਡੇਟ ਕਰ ਲਿਓ। ਜੇਕਰ ਐਪ ਅਪਡੇਟ ਹੈ ਤਾਂ ਇਸ ਦਾ ਹਲ ਇਹ ਹੈ ਕਿ ਫੋਰਸ ਕਲੋਜ਼ ਕਰੋ ਅਤੇ ਮਲਟੀਟਾਸਕਿੰਗ ਨਾਲ ਰਿਮੂਵ ਕਰ ਐਪ ਨੂੰ ਦੁਬਾਰਾ ਓਪਨ ਕਰੋ।
ਗੂਗਲ ਪਲੇ ਸਟੋਰ -
ਕਈ ਵਾਰ ਐਂਡਰਾਇਡ ਯੂਜ਼ਰਸ ਨੂੰ ਅਜਿਹੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਜਾ ਹੈ, ਜਦੋਂ ਗੂਗਲ ਪਲੇ ਸਟਰ ਕੰਮ ਨਹੀਂ ਕਰਦਾ ਅਤੇ ਕ੍ਰੈਸ਼ ਹੋਣ ਲੱਗਦਾ ਹੈ। ਇਸ ਲਈ ਸੈਟਿੰਗਸ > ਐਪਲੀਕੇਸ਼ਨ > ਆਲ ਐਪਸ > ਗੂਗਲ ਪਲੇ ਸਟੋਰ > ਸਟੋਰੇਜ ''ਚ ਜਾ ਕੇ ਕਲੀਅਰ ਕੈਸ਼ ''ਤੇ ਸਲੈਕਟ ਕਰੋ। ਫੋਨ ਨੂੰ ਰਿਸਟਾਟਰ ਕਰੋ ਅਤੇ ਸਮੱਸਿਆ ਦੂਰ ਹੋ ਜਾਵੇਗੀ।