ਫਗਵਾੜਾ ਦੀ ਮਸ਼ਹੂਰ ਨਿੱਜੀ ਯੂਨੀਵਰਸਿਟੀ ਤੋਂ ਵੱਡੀ ਖ਼ਬਰ, ਇਸ ਹਾਲ 'ਚ ਬੀ-ਟੈੱਕ ਦੇ ਵਿਦਿਆਰਥੀ ਨੂੰ ਵੇਖ ਉੱਡੇ ਹੋਸ਼
Saturday, Sep 13, 2025 - 04:56 PM (IST)

ਫਗਵਾੜਾ (ਜਲੋਟਾ)–ਫਗਵਾੜਾ ਜਲੰਧਰ ਕੌਮੀ ਰਾਜਮਾਰਗ ਨੰ. 1 'ਤੇ ਸਥਿਤ ਇਕ ਨਿੱਜੀ ਯੂਨੀਵਰਸਿਟੀ ’ਚ ਬੀ-ਟੈੱਕ ਬਾਇਓ ਟੈਕਨਾਲੋਜੀ ਦੀ ਪੜ੍ਹਾਈ ਕਰ ਰਹੇ ਇਕ ਹੋਣਹਾਰ ਵਿਦਿਆਰਥੀ ਵੱਲੋਂ ਆਪਣੇ ਪੀਜੀ ਦੇ ਕਮਰੇ ’ਚ ਸ਼ੱਕੀ ਹਾਲਾਤ ਵਿਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਰੋਹਨ ਕੰਬੋਜ ਵਜੋਂ ਹੋਈ ਹੈ। ਰੋਹਨ ਦੀ ਲਾਸ਼ ਨੂੰ ਪੁਲਸ ਨੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ। ਇਸ ਦੌਰਾਨ ਮ੍ਰਿਤਕ ਰੋਹਨ ਕੰਬੋਜ਼ ਦੇ ਪਿਤਾ ਅਨਿਲ ਕੁਮਾਰ ਵਾਸੀ ਪਿੰਡ ਯੂਸਫਖੇੜੀ ਜ਼ਿਲ੍ਹਾ ਸਹਾਰਨਪੁਰ ਉੱਤਰ ਪ੍ਰਦੇਸ਼ ਨੇ ਥਾਣਾ ਸਤਨਾਮਪੁਰਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੋਸ਼ ਲਗਾਇਆ ਹੈ ਕਿ ਉਸ ਦੇ ਪੁੱਤਰ ਮ੍ਰਿਤਕ ਰੋਹਨ ਕੰਬੋਜ ਨੂੰ ਇਕ ਲੜਕਾ, ਜਿਸ ਦੀ ਪਛਾਣ ਕਾਰਤਿਕ ਯਾਦਵ ਪੁੱਤਰ ਸੁਦੇਸ਼ ਕੁਮਾਰ ਯਾਦਵ ਵਾਸੀ ਦੁਆਰਕਾ ਦਿੱਲੀ ਵਜੋਂ ਹੈ, ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰ ਰਿਹਾ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਲਈ ਨਵੇਂ ਹੁਕਮ ਜਾਰੀ
ਇਸ ਤੋਂ ਹੀ ਦੁਖ਼ੀ ਹੋ ਕੇ ਉਸ ਦੇ ਪੁੱਤਰ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੈ। ਖ਼ਬਰ ਲਿਖੇ ਜਾਣ ਤੱਕ ਥਾਣਾ ਸਤਨਾਮਪੁਰਾ ਦੀ ਪੁਲਸ ਨੇ ਦੋਸ਼ੀ ਕਾਰਤਿਕ ਯਾਦਵ ਖ਼ਿਲਾਫ਼ ਮ੍ਰਿਤਕ ਰੋਹਨ ਕੰਬੋਜ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ’ਚ ਪੁਲਸ ਕੇਸ ਦਰਜ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਦੋਸ਼ੀ ਕਾਰਤਿਕ ਯਾਦਵ ਪੁਲਸ ਗ੍ਰਿਫ਼ਤਾਰੀ ਤੋਂ ਬਾਹਰ ਚੱਲ ਰਿਹਾ ਹੈ। ਪੁਲਸ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਵਾਸੀਆਂ ਨੂੰ ਨਹੀਂ ਦਿੱਤਾ ਜਾਵੇਗਾ ਕੋਈ ਪਲਾਟ ਤੇ ਮਕਾਨ, ਪੰਚਾਇਤ ਦਾ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e