ਹੁਣ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਸ ਪਿੰਡ ''ਚ ਪਰਵਾਸੀਆਂ ''ਤੇ ਲੱਗੀਆਂ ਸਖ਼ਤ ਪਾਬੰਦੀਆਂ

Monday, Sep 22, 2025 - 09:33 AM (IST)

ਹੁਣ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਸ ਪਿੰਡ ''ਚ ਪਰਵਾਸੀਆਂ ''ਤੇ ਲੱਗੀਆਂ ਸਖ਼ਤ ਪਾਬੰਦੀਆਂ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਗ੍ਰਾਮ ਪੰਚਾਇਤ ਪਿੰਡ ਮੂਨਕ ਖੁਰਦ ਦੇ ਹੋਏ ਆਮ ਇਜਲਾਸ ਵਿੱਚ ਸਮੂਹ ਗ੍ਰਾਮ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਇਕੱਠੇ ਹੋ ਕੇ ਪਰਵਾਸੀ ਮਜ਼ਦੂਰਾਂ ਖਿਲਾਫ ਅਹਿਮ ਮਤੇ ਪਾਸ ਕੀਤੇ। ਇਸ ਮੌਕੇ ਸਰਪੰਚ ਮਨਪ੍ਰੀਤ ਕੌਰ ਭਾਰਦਵਾਜ ਦੀ ਅਗਵਾਈ ਵਿੱਚ ਹੋਏ ਵਿਸ਼ਾਲ ਇਕੱਠ ਦੌਰਾਨ ਪਿੰਡ ਵਾਸੀਆਂ ਨੇ ਹੁਸ਼ਿਆਰਪੁਰ ਵਿੱਚ 5 ਸਾਲਾ ਮਾਸੂਮ ਦੇ ਹੋਏ ਦਰਿੰਦਗੀ ਭਰੇ ਕਤਲ ਦੇ ਉਪਰੰਤ ਪਰਵਾਸੀਆਂ ਖਿਲਾਫ ਮਤੇ ਪਾਸ ਕੀਤੇ, ਜਿਸ ਦੌਰਾਨ ਕੋਈ ਵੀ ਮੈਂਬਰ ਪੰਚਾਇਤ ਜਾਂ ਨੰਬਰਦਾਰ ਪਰਵਾਸੀਆਂ ਦੇ ਵੋਟਰ ਆਈ. ਡੀ. ਕਾਰਡ, ਆਧਾਰ ਕਾਰਡ ਜਾਂ ਕੋਈ ਹੋਰ ਸਰਟੀਫਿਕੇਟ ਤਸਦੀਕ ਨਹੀਂ ਕਰੇਗਾ। ਪਿੰਡ ਵਿੱਚ ਜੋ ਪਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਬਣਾਈਆਂ ਗਈਆਂ ਹਨ, ਉਨ੍ਹਾਂ ਨੂੰ ਫੌਰਨ ਤੌਰ 'ਤੇ ਰੱਦ ਕਰਵਾਇਆ ਜਾਵੇਗਾ, ਰਾਤ 8 ਵਜੇ ਤੋਂ ਬਾਅਦ ਕਿਸੇ ਵੀ ਪਰਵਾਸੀ ਮਜ਼ਦੂਰ ਨੂੰ ਪਿੰਡ ਵਿੱਚ ਘੁੰਮਣ ਦੀ ਇਜਾਜ਼ਤ ਨਹੀਂ ਹੋਵੇਗੀ, ਪਰਵਾਸੀ ਮਜ਼ਦੂਰਾਂ ਨੂੰ ਪਿੰਡ ਦੇ ਕੰਮ ਤੱਕ ਹੀ ਸੀਮਤ ਰੱਖਿਆ ਜਾਵੇਗਾ, ਕਿਸੇ ਵੀ ਪ੍ਰਵਾਸੀ ਨੂੰ ਪਿੰਡ ਵਿੱਚ ਘਰ ਜਾਂ ਜ਼ਮੀਨ ਲੈਣ ਦੀ ਇਜਾਜ਼ਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 20 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਪਿਉ-ਪੁੱਤਰ ਖਿਲਾਫ ਮਾਮਲਾ ਦਰਜ

ਇਸ ਮੌਕੇ ਸਰਪੰਚ ਮਨਪ੍ਰੀਤ ਕੌਰ ਭਾਰਦਵਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਪਿੰਡ ਵਾਸੀ ਪਾਸ ਕੀਤੇ ਗਏ ਇਨ੍ਹਾਂ ਮਤਿਆਂ ਤੋਂ ਮੁਨਕਰ ਹੋਵੇਗਾ ਤਾਂ ਸਮੁੱਚੇ ਪਿੰਡ ਵੱਲੋਂ ਉਸ ਦਾ ਮੁਕੰਮਲ ਤੌਰ 'ਤੇ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਹੁਸ਼ਿਆਰਪੁਰ ਵਿੱਚ ਕਤਲ ਕਾਂਡ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਮੀਟਿੰਗ ਦੌਰਾਨ ਨੰਬਰਦਾਰ ਦਰਬਾਰਾ ਸਿੰਘ, ਪੰਚ ਸਰਬਜੀਤ ਸਿੰਘ ਮੋਮੀ, ਪੰਚ ਕੁਲਵਿੰਦਰ ਕੌਰ, ਸਾਬਕਾ ਸਰਪੰਚ ਤੀਰਥ ਸਿੰਘ, ਮਿਸਤਰੀ ਅਮਰਜੀਤ ਸਿੰਘ, ਪੰਚ ਤਜਿੰਦਰ ਸਿੰਘ ਲਾਡੀ, ਪੰਚ ਜਤਿੰਦਰ ਸਿੰਘ ਲਾਡੀ, ਸਾਬਕਾ ਸਰਪੰਚ ਸ਼ਾਮ ਸਿੰਘ, ਭਜਨ ਸਿੰਘ, ਗੁਰਦੀਪ ਸਿੰਘ, ਪੰਚ ਹਰਪ੍ਰੀਤ ਸਿੰਘ, ਪੰਚ ਰਾਜਵਿੰਦਰ ਕੌਰ, ਪੰਚ ਸਵਰਨ ਕੌਰ, ਸਾਬਕਾ ਸਰਪੰਚ ਹਰਬੰਸ ਸਿੰਘ, ਦਵਿੰਦਰ ਸਿੰਘ ਲਾਡੀ, ਕੰਵਲਜੀਤ ਸਿੰਘ, ਹਰਨਾਮ ਸਿੰਘ ਅਤੇ ਜਸਵੀਰ ਸਿੰਘ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News