Idea ਗਾਹਕਾਂ ਲਈ ਖ਼ੁਸ਼ਖ਼ਬਰੀ, ਹੁਣ ਮਿਲੇਗਾ ਖ਼ਾਸ ਪਲਾਨ ਦਾ ਫਾਇਦਾ

07/23/2020 4:50:11 PM

ਗੈਜੇਟ ਡੈਸਕ– ਆਈਡੀਆ ਦੇ ਪੋਸਟਪੇਡ ਗਾਹਕਾਂ ਲਈ ਖ਼ੁਸ਼ਖ਼ਬਰੀ ਹੈ। ਕੰਪਨੀ ਨੇ ਸਾਰੇ ਆਈਡੀਆ ਨਿਰਵਾਨਾ ਪੋਸਟਪੇਡ ਗਾਹਕਾਂ ਨੂੰ ਵੋਡਾਫੋਨ ਰੈੱਡ ਪਲਾਨ ’ਚ ਸ਼ਾਮਲ ਕਰ ਲਿਆ ਹੈ। ਇਸ ਨਾਲ ਵੋਡਾਫੋਨ-ਆਈਡੀਆ ਦੇ ਸਾਰੇ ਪੋਸਟਪੇਡ ਗਾਹਕਾਂ ਨੂੰ ਇਕ ਸਮਾਨ ਸੇਵਾ ਤਾਂ ਮਿਲੇਗੀ ਹੀ, ਨਾਲ ਹੀ ਆਈਡੀਆ ਗਾਹਕ ਕੁਝ ਬਿਹਤਰ ਫੀਚਰਜ਼ ਦਾ ਮਜ਼ਾ ਵੀ ਲੈ ਸਕਣਗੇ। ਦੱਸ ਦੇਈਏ ਕਿ ਇਸ ਦਾ ਐਲਾਨ ਫਰਵਰੀ ’ਚ ਕੀਤਾ ਗਿਆ ਸੀ ਜੋ ਹੁਣ ਜਾ ਕੇ ਪੂਰਾ ਹੋਇਆ ਹੈ। ਕੰਪਨੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਪੋਸਟਪੇਡ ਪਲਾਨ ਦਾ ਕੰਸੋਲੀਡੇਸ਼ਨ ਪ੍ਰੋਸੈਸ ਪੂਰਾ ਹੋ ਗਿਆ ਹੈ। ਕੰਪਨੀ ਮੁਤਾਬਕ, ਹੁਣ ਵੋਡਾਫੋਨ ਦੀ ਤਰ੍ਹਾਂ ਆਈਡੀਆ ਗਾਹਕ ਵੀ ਵੋਡਾਫੋਨ ਰੈੱਡ ਪਲਾਨ ਦਾ ਫਾਇਦਾ ਚੁੱਕ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਇਕ ਸਮਾਨ ਕਸਟਮਰ ਸਰਵਿਸ ਅਤੇ ਬਿਹਤਰ ਡਿਜੀਟਲ ਅਨੁਭਵ ਮਿਲੇਗਾ। 

ਮਿਲਣਗੀਆਂ ਇਹ ਸੁਵਿਧਾਵਾਂ
ਨਵੀਂ ਸੁਵਿਧਾ ਤਹਿਤ ਪੁਰਾਣੇ ਆਈਡੀਆ ਪੋਸਟਪੇਡ ਗਾਹਕ ਹੁਣ ਰੈੱਡ ਫੈਮਲੀ ਸਬਸਕ੍ਰਿਪਸ਼ਨ ਦਾ ਲਾਭ ਵੀ ਚੁੱਕ ਸਕਣਗੇ, ਜਿਸ ਵਿਚ ਪੂਰੀ ਫੈਮਲੀ ਦਾ ਇਕ ਹੀ ਬਿੱਲ ਆਉਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵੀ ਵੋਡਾਫੋਨ ਪਲੇਅ ਸਰਵਿਸ ਦਾ ਫਾਇਦਾ ਮਿਲੇਗਾ। ਯੂਨੀਫਾਰਮ ਕਸਟਮਰ ਸਰਵਿਸ ਤਹਿਤ ਆਈਡੀਆ ਗਾਹਕ ਵੀ ਵੋਡਾਫੋਨ ਐਪ, IVR, USSD ਅਤੇ ਵੈੱਬਸਾਈਟ ਦਾ ਇਸਤੇਮਾਲ ਪ੍ਰੋਡਕਟ, ਸਰਵਿਸ ਅਤੇ ਪੇਮੈਂਟ ਕਰਨ ਲਈ ਕਰ ਸਕਣਗੇ। 


Rakesh

Content Editor

Related News