5-ਇੰਚ ਡਿਸਪਲੇ ਨਾਲ ਲਾਂਚ ਹੋਇਆ ਨਵਾਂ ਸਮਾਰਟਫੋਨ, ਕੀਮਤ 4,099 ਰੁਪਏ
Monday, May 02, 2016 - 02:13 PM (IST)
ਜਲੰਧਰ— ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਆਈਬਾਲ ਨੇ ਆਪਣੇ ਨਵੇਂ ਐਂਡੀ 5ਐੱਨ ਡੂਡ (Andi 5N Dude) ਸਮਾਰਟਫੋਨ ਨੂੰ 4,099 ਰੁਪਏ ਦੀ ਕੀਮਤ ''ਚ ਲਾਂਚ ਕਰ ਦਿੱਤਾ ਗਿਆ ਹੈ ਪਰ ਇਸ ਸਮਾਰਟਫੋਨ ਦੀ ਉਪਲੱਬਧਤਾ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਸਮਾਟਫੋਨ ਦੇ ਫੀਚਰਜ਼-
ਡਿਸਪਲੇ ਤੇ ਆਪਰੇਟਿੰਗ ਸਿਸਟਮ-
ਐਂਡੀ 5ਐੱਨ ਡੂਡ ਸਮਾਰਟਫੋਨ ਇਕ ਡਿਊਲ ਸਿਮ ਸਮਾਰਟਫੋਨ ਹੈ ਜੋ ਐਂਡ੍ਰਾਇਡ 4.4 ਕਿਟਕੈਟ ''ਤੇ ਚਲਦਾ ਹੈ। ਫੋਨ ''ਚ 5-ਇੰਚ ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ ਜੋ 480x854 ਪਿਕਸਲ ਰੈਜ਼ੋਲਿਊਸ਼ਨ ''ਤੇ ਕੰਮ ਕਰਦੀ ਹੈ।
ਮੈਮਰੀ ਪ੍ਰੋਸੈਸਰ-
512 ਐੱਮ.ਬੀ. ਰੈਮ ਨਾਲ ਫੋਨ ਦੀ ਸਟੋਰੇਜ਼ 4ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਫੋਨ ''ਚ 1.2 ਗੀਗਾਹਰਟਜ਼ ''ਤੇ ਚੱਲਣ ਵਾਲਾ ਕਵਾਡ-ਕੋਰ ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਮਾਲੀ 400 ਜੀ.ਪੀ.ਯੂ. ਦਿੱਤਾ ਗਿਆ ਹੈ।
ਕੈਮਰਾ, ਬੈਟਰੀ-
ਆਈਬਾਲ ਦੇ ਇਸ ਨਵੇਂ ਫੋਨ ''ਚ ਐੱਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਅਤੇ 0.3 ਮੈਗਾਪਿਕਸਲ ਦਾ ਵੀ.ਜੀ.ਏ. ਫਰੰਟ ਕੈਮਰਾ ਮੌਜੂਦ ਹੈ। ਇਸ ਵਿਚ 2000ਐੱਮ.ਏ.ਐੱਚ. ਦੀ ਬੈਟਰੀ ਸ਼ਾਮਲ ਹੈ।
ਕੁਨੈਕਟੀਵਿਟੀ-
ਕੁਨੈਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਐਂਡੀ 5ਐੱਨ ਡੂਡ ''ਚ 3ਜੀ, ਵਾਈ-ਫਾਈ, ਬਲੂਟੂਥ, ਮਾਈਕ੍ਰੋ-ਯੂ.ਐੱਸ.ਬੀ. (ਓ.ਟੀ.ਜੀ. ਦੇ ਨਾਲ) ਅਤੇ ਏ-ਜੀ.ਪੀ.ਐੱਸ. ਵਰਗੇ ਫੀਚਰ ਮੌਜੂਦ ਹਨ।
