ਆ ਰਹੀ ਹੁੰਡਈ ਦੀ ਨਵੀਂ ‘ਸਸਤੀ’ SUV, 10 ਲੱਖ ਰੁਪਏ ਤੋਂ ਘੱਟ ਹੋਵੇਗੀ ਕੀਮਤ

Tuesday, Nov 17, 2020 - 05:41 PM (IST)

ਆ ਰਹੀ ਹੁੰਡਈ ਦੀ ਨਵੀਂ ‘ਸਸਤੀ’ SUV, 10 ਲੱਖ ਰੁਪਏ ਤੋਂ ਘੱਟ ਹੋਵੇਗੀ ਕੀਮਤ

ਗੈਜੇਟ ਡੈਸਕ– ਹੁੰਡਈ ਇਕ ਨਵੀਂ ਲੋ-ਕਾਸਟ ਛੋਟੀ ਇਲੈਕਟ੍ਰਿਕ ਐੱਸ.ਯੂ.ਵੀ. ’ਤੇ ਕੰਮ ਕਰ ਰਹੀ ਹੈ। ਕੰਪਨੀ ਇਹ ਐੱਸ.ਯੂ.ਵੀ. ‘ਸਮਾਰਟ ਈ.ਵੀ.’ ਪ੍ਰਾਜੈਕਟ ਤਹਿਤ ਬਣਾਏਗੀ। ਇਸ ਮਿੰਨੀ ਇਲੈਕਟ੍ਰਿਕ ਐੱਸ.ਯੂ.ਵੀ. ਦੇ 90 ਫੀਸਦੀ ਹਿੱਸੇ ਭਾਰਤ ’ਚ ਬਣਾਏ ਜਾਣਗੇ। ਕਾਰ ਨੂੰ 2023 ’ਚ ਲਾਂਚ ਕੀਤਾ ਜਾਵੇਗਾ। 

ਇਹ ਵੀ ਪੜ੍ਹੋ– ਇਹ ਹੈ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਸੇਡਾਨ ਕਾਰ, ਘੱਟ ਕੀਮਤ ’ਚ ਦਿੰਦੀ ਹੈ ਜ਼ਿਆਦਾ ਮਾਈਲੇਜ

10 ਲੱਖ ਰੁਪਏ ਤੋਂ ਘੱਟ ਹੋਵੇਗੀ ਕੀਮਤ
ਇਸ ਕਾਰ ਦੀ ਅਧਿਕਾਰਤ ਕੀਮਤ ਤਾਂ ਸਾਹਮਣੇ ਨਹੀਂ ਆਈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਕਾਰ 10 ਲੱਖ ਰੁਪਏ ਤੋਂ ਘੱਟ ਕੀਮਤ ’ਚ ਆਏਗੀ। ਇਸ ਕਾਰ ਨੂੰ ਹੁੰਡਈ ਏ.ਐਕਸ. ਕੋਡ ਨਾਮ ਦਿੱਤਾ ਗਿਆ ਹੈ। ਇਸ ਕਾਰ ਨੂੰ ਹਾਲ ਹੀ ’ਚ ਸਾਊਥ ਕੋਰੀਆ ’ਚ ਟੈਸਟਿੰਗ ਦੌਰਾਨ ਵੇਖਿਆ ਗਿਆ ਸੀ। 

PunjabKesari

ਨਵੇਂ ਅਵਤਾਰ ’ਚ ਆਈ ਕੋਨਾ ਇਲੈਕਟ੍ਰਿਕ
ਕੰਪਨੀ ਨੇ ਕੁਝ ਸਮਾਂ ਪਹਿਲਾਂ ਕੋਨਾ ਇਲੈਕਟ੍ਰਿਕ ਦਾ ਫੇਸਲਿਫਟ ਮਾਡਲ ਲਾਂਚ ਕੀਤਾ ਸੀ। ਆਨਗੋਇੰਗ ਮਾਡਲ ਦੇ ਮੁਕਾਬਲੇ ਨਵਾਂ ਮਾਡਲ 40 mm ਜ਼ਿਆਦਾ ਲੰਬਾ ਹੈ। ਇਸ ਤੋਂ ਇਲਾਵਾ ਇਹ ਕਾਰ 16 ਵੱਖ-ਵੱਖ ਰੰਗਾਂ ’ਚ ਉਪਲੱਬਧ ਹੋਵੇਗੀ।  ਇਨ੍ਹਆੰ 16 ਰੰਗਾਂ ’ਚੋਂ 8 ਰੰਗ ਨਵੇਂ ਹਨ ਜਿਨ੍ਹਾਂ ’ਚ ਇਹ ਕਾਰ ਪਹਿਲੀ ਵਾਰ ਉਪਲੱਬਧ ਹੋਵੇਗੀ। 

ਇਹ ਵੀ ਪੜ੍ਹੋ– Maruti Ignis ਦੀ ਟੱਕਰ ’ਚ ਲਾਂਚ ਹੋਵੇਗੀ ਟਾਟਾ ਦੀ ਇਹ ਕਾਰ, ਇੰਨੀ ਹੋ ਸਕਦੀ ਹੈ ਕੀਮਤ

PunjabKesari

ਇਸ ਕਾਰ ’ਚ 39.2 kWh ਅਤੇ 64kWh ਦੇ ਦੋ ਬੈਟਰੀ ਆਪਸ਼ਨ ਦਿੱਤੇ ਗਏ ਹਨ ਜੋ 36hp ਅਤੇ 204hp ਪਾਵਰ ਜਨਰੇਟ ਕਰਦਾ ਹੈ। ਹੁੰਡਈ ਦੀ ਇਹ ਇਲੈਕਟ੍ਰਿਕ ਕਾਰ ਛੋਟੀ ਬੈਟਰੀ ਨਾਲ 305 ਕਿਲੋਮੀਟਰ ਅਤੇ ਵੱਡੀ ਬੈਟਰੀ ਨਾਲ 480 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ। ਭਾਰਤ ’ਚ ਇਸ ਕਾਰ ਦੇ 2019 ਮਾਡਲ ਦੀ ਕੀਮਤ 23.9 ਲੱਖ ਰੁਪਏ ਹੈ। ਕੰਪਨੀ ਇਸ ਕਾਰ ਦਾ ਫੇਸਲਿਫਟ ਭਾਰਤ ’ਚ ਕਦੋਂ ਲਾਂਚ ਕਰੇਗੀ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। 

ਇਹ ਵੀ ਪੜ੍ਹੋ– ਟਾਟਾ ਨੇ ਭਾਰਤ ’ਚ ਲਾਂਚ ਕੀਤਾ ਹੈਰੀਅਰ ਦਾ ਨਵਾਂ ਐਡੀਸ਼ਨ, ਕੀਮਤ 16.50 ਲੱਖ ਰੁਪਏ ਤੋਂ ਸ਼ੁਰੂ


author

Rakesh

Content Editor

Related News