ਇਲੈਕਟ੍ਰਿਕ ’ਤੇ ਹੁੰਡਈ ਦਾ ਫੋਕਸ, 6 ਸਾਲ ’ਚ ਲਿਆਏਗੀ 44 ਈ-ਕਾਰਾਂ

01/03/2020 1:53:20 PM

ਗੈਜੇਟ ਡੈਸਕ– ਹੁੰਡਈ ਮੋਟਰ ਗਰੁੱਪ ਕੋਲ ਅਗਲੇ 6 ਸਾਲ ’ਚ 44 ਇਲੈਕਟ੍ਰਿਫਾਈਡ ਕਾਰਾਂ ਹੋਣਗੀਆਂ। ਸਿਓਲ ਸਥਿਤ ਕੰਪਨੀ ਦੇ ਹੈੱਡਕੁਆਟਰ ’ਚ ਆਯੋਜਿਤ ਨਿਊ ਯੀਅਰ ਸੈਰੇਮਰੀ ’ਚ ਗਰੁੱਪ ਦੇ ਐਗਜ਼ੀਕਿਊਟਿਵ ਵਾਈਸ ਚੇਅਰਮੈਨ ਯੂਸਨ ਚੰਗ ਨੇ ਇਸ ਦੀ ਜਾਣਕਾਰੀ ਦਿੱਤੀ। ਇਨ੍ਹਾਂ ਇਲੈਕਟ੍ਰਿਫਾਈਡ ਮਾਡਲਾਂ ’ਚ ਬੈਟਰੀ ਇਲੈਕਟ੍ਰਿਕ ਮਾਡਲ (BEV), ਹਾਈਬ੍ਰਿਡ, ਪਲੱਗ-ਇਨ ਹਾਈਬ੍ਰਿਡ ਅਤੇ ਫਿਊਲ-ਸੈੱਲ ਇਲੈਕਟ੍ਰਿਕ ਵ੍ਹੀਕਲ ਸ਼ਾਮਲ ਹਨ। ਅਜੇ 24 ਇਲੈਕਟ੍ਰਿਫਾਈਡ ਮਾਡਲ ਹਨ। ਸਾਲ 2025 ਤਕ ਵੱਧਕੇ ਇਸ ਲਾਈਨਅਪ ’ਚ 44 ਮਾਡਲ ਹੋ ਜਾਣਗੇ। ਇਨ੍ਹਾਂ 44 ’ਚ 13 ਹਾਈਬ੍ਰਿਡ, 6-ਪਲੱਗ ਇਨ ਹਾਈਬ੍ਰਿਡ, 23 ਬੈਟਰੀ ਇਲੈਕਟ੍ਰਿਕ ਵ੍ਹੀਕਲ ਅਤੇ 2 ਫਿਊਲ-ਸੈੱਲ ਇਲੈਕਟ੍ਰਿਕ ਵ੍ਹੀਕਲ ਹੋਣਗੇ। 

PunjabKesari

ਹੁੰਡਈ ਕੋਲ ਅਜੇ 9 ਬੈਟਰੀ ਇਲੈਕਟ੍ਰਿਕ ਕਾਰਾਂ ਹਨ। 2025 ਤਕ ਇਨ੍ਹਾਂ ਦੀ ਗਿਣਤੀ ਵੱਧ ਕੇ 23 ਹੋ ਜਾਵੇਗੀ। ਹੁੰਡਈ ਆਪਣਾ ਪਹਿਲਾ ਡੈਡੀਕੇਟਿਡ ਬੈਟਰੀ ਇਲੈਕਟ੍ਰਿਕ ਵ੍ਹੀਕਲ (BEV) ਸਾਲ 2021 ’ਚ ਲਾਂਚ ਕੇਰਗੀ। ਕੰਪਨੀ ਇਕ ਨਵੇਂ ਇਲੈਕਟ੍ਰਿਕ ਵ੍ਹੀਕਲ ਆਰਕੀਟੈਕਚਰ ਡਿਵੈੱਲਪਮੈਂਟ ਸਿਸਟਮ ’ਤੇ ਕੰਮ ਕਰ ਰਹੀ ਹੈ, ਜਿਸ ਦਾ ਇਸਤੇਮਾਲ 2-24 ਤੋਂ ਲਾਂਚ ਹੋਣ ਵਾਲੀਆਂ ਕਾਰਾਂ ’ਚ ਕੀਤਾ ਜਾਵੇਗਾ। 

PunjabKesari

ਇਸ ਸਾਲ ਹਾਈਬ੍ਰਿਡ ਅਤੇ ਪਲੱਗ-ਇਨ ਹਾਈਬ੍ਰਿਡ ਕਾਰਾਂ ’ਤੇ ਫੋਕਸ
ਸਾਲ 2020 ’ਚ ਹੁੰਡਈ ਮੋਟਰ ਗਰੁੱਪ ਕੁਝ ਐੱਸ.ਯੂ.ਵੀ. ਦੇ ਹਾਈਬ੍ਰਿਡ ਅਤੇ ਪਲੱਗ-ਇਨ ਹਾਈਬ੍ਰਿਡ ਵੇਰੀਐਂਟ ਲਿਆ ਕੇ ਆਪਣੇ ਇਲੈਕਟ੍ਰਿਫਾਈਡ ਮਾਡਲਾਂ ਦੇ ਪੋਰਟਫੋਲੀਓ ਨੂੰ ਵਧਾਏਗੀ। ਇਨ੍ਹਾਂ ’ਚ ਕੀਆ ਸੋਰੈਂਟੋ, ਹੁੰਡਈ ਟੂਸਾਨ ਅਤੇ ਸੈਂਟਾ ਫੇ ਵਰਗੀਆਂ SUVs ਸ਼ਾਮਲ ਹਨ। 

PunjabKesari

ਨਵੀਂ ਤਕਨੀਕ ’ਤੇ ਕੰਪਨੀ ਦਾ ਫੋਕਸ
ਇਲੈਕਟ੍ਰਿਫਾਈਡ ਕਾਰਾਂ ਦੀ ਰੇਂਜ ਵਧਾਉਣ ਦੇ ਨਾਲ ਕੰਪਨੀ ਆਟੋਨੋਮਸ ਵ੍ਹੀਕਲ ਡਿਵੈੱਲਪ ਕਰਨ ’ਤੇ ਵੀ ਕੰਮ ਕਰ ਰਹੀ ਹੈ। ਨਾਲ ਹੀ ਕੰਪਨੀ ਦਾ ਫੋਕਸ ਨਵੀਂ ਤਕਨੀਕ ’ਤੇ ਵੀ ਹੈ। ਇਨ੍ਹਾਂ ’ਚ ਹੁੰਡਈ ਦੀ ‘ਅਰਬਨ ਏਅਰ ਮੋਬਿਲਿਟੀ’ ਪਹਿਲ ਦੇ ਤਹਿਤ ਫਲਾਇੰਗ ਕਾਰ ਬਣਾਉਣ ਦੀ ਯੋਜਨਾ ਸ਼ਾਮਲ ਹੈ।


Related News