ਹੁੰਡਈ ਮੋਟਰ ਨੇ ਭਾਰਤ ਵਿਚ ਪੂਰੇ ਕੀਤੇ 25 ਸਾਲ, ਕੰਪਨੀ ਦੇ ਇਨ੍ਹਾਂ ਮਾਡਲਾਂ ਦੀ ਅਜੇ ਵੀ ਹੈ ਭਾਰੀ ਮੰਗ

Saturday, Feb 20, 2021 - 06:01 PM (IST)

ਨਵੀਂ ਦਿੱਲੀ : ਹੁੰਡਈ ਮੋਟਰ ਨੇ ਭਾਰਤ ਵਿਚ ਸਫਲਤਾਪੂਰਵਕ 25 ਸਾਲ ਪੂਰੇ ਕੀਤੇ ਹਨ। ਇਸ ਮੌਕੇ ਦੱਸਿਆ ਗਿਆ ਹੈ ਕਿ ਹੁਣ ਤੱਕ ਕੰਪਨੀ ਨੇ ਭਾਰਤ ਵਿਚ 90 ਲੱਖ ਕਾਰਾਂ ਵੇਚੀਆਂ ਹਨ। ਹੁੰਡਈ ਮੋਟਰ ਇੰਡੀਆ ਨੇ 6 ਮਈ 1996 ਨੂੰ ਭਾਰਤ ਵਿਚ ਆਪਣਾ ਪਹਿਲਾ ਪਲਾਂਟ ਸਥਾਪਤ ਕੀਤਾ, ਜਿਸ ਤੋਂ ਬਾਅਦ ਕੰਪਨੀ ਨੇ ਸੈਂਟ੍ਰੋ ਨੂੰ ਭਾਰਤ ਵਿਚ ਲਾਂਚ ਕੀਤਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਮਾਡਲ ਅਜੇ ਵੀ ਭਾਰਤ ਵਿਚ ਵੇਚਿਆ ਜਾ ਰਿਹਾ ਹੈ। ਸ਼ੁਰੂਆਤੀ 10 ਸਾਲਾਂ ਵਿਚ ਹੁੰਡਈ ਨੇ ਕਈ ਕਾਰਾਂ ਦੇ ਮਾਡਲਾਂ ਜਿਵੇਂ ਕਿ ਆਈ10, ਆਈ 20, ਗੇਟਜ਼ ਅਤੇ ਐਕਸੇਂਟ ਲਾਂਚ ਕੀਤੇ ਹਨ ਜੋ ਕਾਫ਼ੀ ਮਸ਼ਹੂਰ ਕਾਰਾਂ ਰਹੀਆਂ ਹਨ।

ਹੁੰਡਈ ਨੇ ਮਾਰੂਤੀ ਕਾਰਾਂ ਦਾ ਮੁਕਾਬਲਾ ਕਰਨ ਲਈ ਕਈ ਚੋਟੀ ਦੇ ਮਾਡਲਾਂ ਵਰਨਾ, ਕ੍ਰੇਟਾ, ਵੇਨਿਊ, ਗ੍ਰੈਂਡ ਆਈ 10 ਨੂੰ ਲਾਂਚ ਕੀਤਾ ਹੈ। ਹੁੰਡਈ ਕੋਲ ਇਸ ਸਮੇਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ 1,154 ਡੀਲਰਸ਼ਿਪ ਅਤੇ 1,298 ਪੋਸਟ ਸੇਲ ਦੁਕਾਨਾਂ ਹਨ। ਹੁੰਡਈ ਦੀਆਂ ਯਾਤਰੀ ਕਾਰਾਂ ਦੀ ਭਾਰਤ ਵਿਚ ਬਾਜ਼ਾਰ ਹਿੱਸੇਦਾਰੀ 17.4 ਪ੍ਰਤੀਸ਼ਤ ਹੈ।

ਇਹ ਵੀ ਪੜ੍ਹੋ : ਮੋਟੋਰੋਲਾ ਨੇ ਭਾਰਤ 'ਚ ਲਾਂਚ ਕੀਤਾ ਸਸਤਾ ਸਮਾਰਟਫੋਨ, ਜਾਣੋ ਕੀਮਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News