Hyundai Grand i10 ਦਾ ਡੀਜ਼ਲ ਵੇਰੀਐਂਟ ਬੰਦ

11/16/2019 12:41:37 PM

ਆਟੋ ਡੈਸਕ– ਹੁੰਡਈ ਮੋਟਰ ਇੰਡੀਆ ਲਿਮਟਿਡ ਨੇ ਚੁੱਪਚਾਪ ਆਪਣੀ Grand i10 ਲਾਈਨਅਪ ਨੂੰ ਰਿਸਟ੍ਰਕਚਰ ਕੀਤਾ ਹੈ। ਕੰਪਨੀ ਨੇ Grand i10 ਦੇ ਸਾਰੇ ਡੀਜ਼ਲ ਅਤੇ ਆਟੋਮੈਟਿਕ ਵੇਰੀਐਂਟਸ ਨੂੰ ਹਟਾ ਦਿੱਤਾ ਹੈ। ਇਸ ਤੋਂ ਇਲਾਵਾ ਪੈਟਰੋਲ ਲਾਈਨਅਪ ਨੂੰ ਵੀ ਘਟਾ ਕੇ ਸਿਰਫ 2 ਵੇਰੀਐਂਟਸ (Sportz और Magna) ਤੱਕ ਸੀਮਿਤ ਕੀਤਾ ਗਿਆ ਹੈ। Grand i10 ਹੁਣ ਸਿਰਫ ਇਕ ਇੰਜਣ ਅਤੇ ਟ੍ਰਾਂਸਮਿਸ਼ਨ ਆਪਸ਼ਨ ’ਚ ਉਪਲੱਬਧ ਹੈ। ਇਹ ਹੁਣ 1.2 ਲੀਟਰ ਪੈਟਰੋਲ ਮੋਟਰ 5 ਸਪੀਡ ਮੈਨੁਅਲ ਗਿਅਰਬਾਕਸ ਦੇ ਨਾਲ ਆ ਰਹੀ ਹੈ। 

Grand i10 Sportz ’ਚ ਉਪਲੱਬਧ ਹੋਵੇਗਾ CNG ਆਪਸ਼ਨ
ਗਾਹਕਾਂ ਕੋਲ ਹੁਣ ਵੀ ਸਟੈਂਡਰਡ ਇੰਜਣ ਜਾਂ ਬਾਈ-ਫਿਊਲ ਵੇਰੀਐਂਟ (CNG/ਪੈਟਰੋਲ) ’ਚੋਂ ਚੁਣਨ ਦਾ ਆਪਸ਼ਨ ਹੋਵੇਗਾ। ਸਟੈਂਡਰਡ ਪੈਟਰੋਲ ਕੰਫਿਗ੍ਰੇਸ਼ਨ ’ਚ ਇੰਜਣ 83 hp ਦੀ ਪਾਵਰ ਅਤੇ 114 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਉਥੇ ਹੀ ਬਾਈ-ਫਿਊਲ ਵੇਰੀਐਂਟ ’ਚ ਪੈਟਰੋਲ ਐਂਡ CNG ਫਿਊਲਸ 81.6 hp ਦੀ ਪਾਵਰ/110 Nm ਦਾ ਟਾਰਕ ਅਤੇ 66.3 hp ਦੀ ਪਾਵਰ/98 Nm ਦਾ ਟਾਰਕ ਜਨਰੇਟ ਕਰਦਾ ਹੈ। ਸੀ.ਐੱਨ.ਜੀ. ਇੰਜਣ ਆਪਸ਼ਨ ਸਿਰਫ Sportz ਟ੍ਰਿਮ ’ਚ ਉਪਲੱਬਧ ਹੋਵੇਗਾ। ਹਾਲਾਂਕਿ, ਅਜੇ ਇਹ ਕਲੀਅਰ ਨਹੀਂ ਹੈ ਕਿ ਇੰਜਣ ਨੂੰ BS6 ਨਾਲ ਅਪਡੇਟ ਕੀਤਾ ਗਿਆ ਹੈ ਜਾਂ ਨਹੀਂ। 

Grand i10 ’ਚ ਹੁਣ ਨਹੀਂ ਮਿਲਣਗੇ ਇਹ ਫੀਚਰ
Grand i10 ਦੀ ਲਾਈਨਅਪ ਰਿਸਟ੍ਰਕਚਰ ਹੋਣ ਤੋਂ ਬਾਅਦ ਹੁੰਡਈ ਦੇ ਸ਼ੋਅਰੂਮ ’ਚ Era ਅਤੇ Asta ਟ੍ਰਿਮ ਨਹੀਂ ਮਿਲਣਗੇ। ਹੁੰਡਈ Grand i10 ਦੀ ਕੀਮਤ ਹੁਣ 5.83 ਲੱਖ ਅਤੇ 6.50 ਲੱਖ ਰੁਪਏ (ਦਿੱਲੀ ’ਚ ਐਕਸ-ਸ਼ੋਅਰੂਮ ਪ੍ਰਾਈਜ਼) ਦੇ ਵਿਚਕਾਰ ਹੋਵੇਗੀ। ਪ੍ਰਾਈਜ਼ਿੰਗ-ਵਾਈਜ, Grand i10 ਸੈਂਟਰੋ ਦੇ ਉਪਰ ਹੋਵੇਗੀ, ਜਿਸ ਦੀ ਦਿੱਲੀ ’ਚ ਐਕਸ-ਸ਼ੋਅਰੂਮ ਕੀਮਤ 4.3 ਲੱਖ ਅਤੇ 5.79 ਲੱਖ ਰੁਪਏ ਦੇ ਵਿਚਕਾਰ ਹੈ। ਟਾਈਪ-ਇੰਡ Asta ਵੇਰੀਐਂਟ ਹਟਣ ਤੋਂ ਬਾਅਦ Grand i10 ’ਚ ਪੁੱਸ਼-ਬਟਨ ਸਟਾਰਟ/ਸਟਾਪ, ਫੁੱਲੀ ਆਟੋਮੈਟਿਕ ਕਲਾਈਮੇਟ ਕੰਟਰੋਲ, ਹਾਈਟ ਐਡਜਸਟੇਬਲ ਡਰਾਈਵਰ ਸੀਟ, ਰੀਅਰ ਵਾਸ਼ ਵਾਈਪਰ ਅਤੇ ਅਲੌਏ ਵ੍ਹੀਲ ਵਰਗੇ ਫੀਚਰ ਨਹੀਂ ਮਿਲਣਗੇ। 

ਹਾਲਾਂਕਿ, ਗਾਹਕਾਂ ਨੂੰ ਹੁਣ ਵੀ ਪਾਵਰ-ਫੋਲਡਿੰਗ ORVMs, ਰੀਅਰ ਪਾਰਕਿੰਗ ਕੈਮਰਾ, ਐਪਲ ਕਾਰਪਲੇਅ ਅਤੇ ਐਂਡਰਾਇਡ ਆਟੋ ਸਪੋਰਟ ਦੇ ਨਾਲ 7 ਇੰਚ ਦਾ ਟੱਚਸਕਰੀਨ ਇੰਫੋਨਟੇਨਮੈਂਟ ਸਿਸਮਟ ਮਿਲਦਾ ਰਹੇਗਾ। ਇਸ ਤੋਂ ਇਲਾਵਾ, ਪੇਂਟ ਨੂੰ ਵੀ ਘਟਾ ਕੇ 4 (ਟਾਈਟਨ ਗ੍ਰੋ, ਫਿਅਰੀ ਰੈੱਡ, ਟਾਇਫੂਨ ਸਿਲਵਰ ਅਤੇ ਪੋਲਰ ਵਾਈਟ) ਕਰ ਦਿੱਤਾ ਗਿਆ ਹੈ।