Hyundai Creta ਨੂੰ ਟੱਕਰ ਦੇਣ ਆ ਰਹੀਆਂ ਹਨ ਇਹ 3 ਕਾਰਾਂ
Saturday, Apr 23, 2022 - 04:24 PM (IST)

ਗੈਜੇਟ ਡੈਸਕ– ਭਾਰਤੀ ਬਾਜ਼ਾਰ ’ਚ ਮਿਡ ਸਾਈਜ਼ ਐੱਸ.ਯੂ.ਵੀ. ਸੈਗਮੈਂਟ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। ਇਸ ਸੈਗਮੈਂਟ ’ਚ ਅਜੇ ਸਭ ਤੋਂ ਜ਼ਿਆਦਾ ਪਸੰਦ Hyundai Creta ਅਤੇ ਕੀਆ ਸੈਲਟੋਸ ਨੂੰ ਕੀਤਾ ਜਾਂਦਾ ਹੈ ਪਰ ਹੁਣ ਇਨ੍ਹਾਂ ਦੋਵਾਂ ਹੀ ਗੱਡੀਾਂ ਨੂੰ ਟੱਕਰ ਦੇਣ ਲਈ ਜਦਲ 3 ਨਵੀਆਂ ਕਾਰਾਂ ਬਾਜ਼ਾਰ ’ਚ ਦਸਤਕ ਦੇਣ ਵਾਲੀਆਂ ਹਨ।
ਹੋਂਡਾ ਕਰ ਰਹੀ ਐੱਸ.ਯੂ.ਵੀ. ’ਤੇ ਕੰਮ
ਸੇਡਾਨ ਸੈਗਮੈਂਟ ਦੀ ਸਭ ਤੋਂ ਪ੍ਰਸਿੱਧ ਹੋਂਡਾ ਸਿਟੀ ਕਾਰ ਬਣਾਉਣ ਵਾਲੀ ਕੰਪਨੀ ਹੋਂਡਾ ਕਾਰਜ਼ ਹੁਣ ਭਾਰਤੀ ਬਾਜ਼ਾਰ ’ਚ ਇਕ ਨਵੀਂ ਮਿਡ-ਸਾਈਜ਼ ਐੱਸ.ਯੂ.ਵੀ. ਲਿਆਉਣ ’ਤੇ ਧਿਆਨ ਦੇ ਰਹੀ ਹੈ। ਖਬਰਾਂ ਮੁਤਾਬਕ, ਕੰਪਨੀ ਦੀ ਇਹ ਕਾਰ ਉਸਦੀ RS Concept ਕਾਰ ’ਤੇ ਆਧਾਰਿਤ ਐੱਸ.ਯੂ.ਵੀ. ਹੋਵੇਗੀ। ਕੰਪਨੀ ਨੇ ਆਪਣੀ ਇਸ ਕੰਸੈਪਟ ਕਾਰ ਨੂੰ 2021 ’ਚ ਇੰਡੋਨੇਸ਼ੀਆ ਦੇ ਆਟੋ ਸ਼ੋਅ ’ਚ ਵਿਖਾਇਆ ਸੀ। ਇਹ ਬੀ.ਆਰ.-ਵੀ ਅਤੇ ਸਿਟੀ ਦੋਵਾਂ ਦੇ ਅਨੋਖੇ ਮੇਲ ਨਾਲ ਬਣੇਗੀ। ਉੱਥੇ ਹੀ ਇਸ ਗੱਡੀ ’ਚ 1.5 ਲੀਟਰ ਦਾ ਪੈਟਰੋਲ ਇੰਜਣ ਹੋਣ ਦੀ ਉਮੀਦ ਹੈ। ਕੰਪਨੀ ਨੇ ਹਾਈਬ੍ਰਿਡ ਤਕਨਾਲੋਜੀ ’ਤੇ ਫੋਕਸ ਕੀਤਾ ਹੈ, ਇਸ ਲਈ ਇਸ ਵਿਚ ਹਾਈਬ੍ਰਿਡ ਪਾਵਰਟ੍ਰੇਨ ਦਾ ਆਪਸ਼ਨ ਵੀ ਮਿਲ ਸਕਦਾ ਹੈ।
ਟੌਇਟਾ ਅਤੇ ਮਾਰੂਤੀ ਦਾ ਜਾਇੰਟ ਪਲਾਨ
ਟੌਇਟਾ ਮੋਟਰ ਅਤੇ ਮਾਰੂਤੀ ਸੁਜ਼ੂਕੀ ਵਿਚਕਾਰ ਫਿਲਹਾਲ ਬਲੈਨੋ ਅਤੇ ਗਲੇਨਜ਼ਾ ਬਣਾਉਣ ਨੂੰ ਲੈ ਕੇ ਇਕ ਸਮਝੌਤਾ ਹੈ। ਇਹ ਦੋਵੇਂ ਗੱਡੀਆਂ ਲਗਭਗ ਇਕ ਸਮਾਨ ਹਨ ਪਰ ਦੋਵੇਂ ਕੰਪਨੀਆਂ ਆਪਣੇ-ਆਪਣੇ ਬ੍ਰਾਂਡ ਨਾਂ ਨਾਲ ਇਨ੍ਹਾਂ ਨੂੰ ਵੇਚਦੀਆਂ ਹਨ।
ਹੁਣ ਦੋਵੇਂ ਕੰਪਨੀਆਂ ਮਿਲਕੇ ਇਕ ਮਿਡ-ਸਾਈਜ਼ ਐੱਸ.ਯੂ.ਵੀ. ’ਤੇ ਕੰਮ ਕਰ ਰਹੀਆਂ ਹਨ। ਇਨ੍ਹਾਂ ਨੂੰ ਵੀ ਵੱਖ-ਵੱਖ ਬ੍ਰਾਂਡ ਨਾਮ ਨਾਲ ਲਾਂਚ ਕੀਤਾ ਜਾਵੇਗਾ। ਖਬਰਾਂ ਮੁਤਾਬਕ, ਇਹ ਗੱਡੀ ਟੌਇਟਾ ਦੇ DNGA ਪਲੇਟਫਾਰਮ ’ਤੇ ਬੇਸਡ ਹੋਣ ਦੀ ਉਮੀਦ ਹੈ। ਇਸ ਵਿਚ 1.5 ਲੀਟਰ ਦਾ ਪੈਟਰੋਲ ਇੰਜਣ ਹੋ ਸਕਦਾ ਹੈ। ਨਾਲ ਹੀ ਟਰਬੋਚਾਰਜ਼ ਆਪਸ਼ਨ ਵੀ ਆ ਸਕਦਾ ਹੈ।
ਇਨ੍ਹਾਂ ਕਾਰਾਂ ਦੇ ਬਾਜ਼ਾਰ ’ਚ ਆਉਣ ਨਾਲ ਹੁੰਡਈ ਕ੍ਰੇਟਾ ਨੂੰ ਜ਼ਬਰਦਸਤ ਚੁਣੌਤੀ ਮਿਲਣ ਵਾਲੀ ਹੈ। ਭਾਰਤ ’ਚ ਮਿਡ-ਸਾਈਡ ਐੱਸ.ਯੂ.ਵੀ. ਦਾ ਬਾਜ਼ਾਰ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਭਾਰਤ ’ਚ ਕੰਮ ਕਰਨ ਵਾਲੀ ਲਗਭਗ ਹਰ ਕੰਪਨੀ ਵੱਖ-ਵੱਖ ਤਰ੍ਹਾਂ ਦੀ ਐੱਸ.ਯੂ.ਵੀ. ਲਾਂਚ ਕਰ ਰਹੀ ਹੈ।