ਬਦਲ ਦੇਵੇਗਾ ਗੇਮਿੰਗ ਦਾ ਅੰਦਾਜ HyperX ਦਾ ਨਵਾਂ ਗੇਮਿੰਗ ਮਾਊਸ

Tuesday, Jan 15, 2019 - 02:15 PM (IST)

ਗੈਜੇਟ ਡੈਸਕ- HyperX ਜੋ ਕਿੰਗਸਟਨ ਟੈਕਨਾਲੋਜੀ ਕੰਪਨੀ ਦਾ ਗੇਮਿੰਗ ਡਿਵੀਜ਼ਨ ਹੈ ਉਸ ਨੇ ਭਾਰਤ 'ਚ ਪਲਸਫਾਇਰ ਕੋਰ ਗੇਮਿੰਗ ਮਾਊਸ ਲਾਂਚ ਕਰ ਦਿੱਤਾ ਹੈ। ਇਹ ਮਾਊਸ RGB ਲਾਈਟਿੰਗ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਕੰਪਨੀ ਨੇ ਕੀ-ਬੋਰਡ ਵੀ ਲਾਂਚ ਕੀਤਾ ਹੈ।PunjabKesari
HyperX ਪਲਸਫਾਇਰ ਗੇਮਿੰਗ ਮਾਊਸ ਦੀ ਕੀਮਤ 4,290 ਰੁਪਏ ਹੈ ਤੇ ਇਹ ਦੋ ਸਾਲ ਦੀ ਵਾਰੰਟੀ ਦੀ ਨਾਲ ਆਉਂਦਾ ਹੈ। HyperX ਇੰਡੀਆ ਦੇ ਮਾਰਕੀਟਿੰਗ ਡਾਇਰੈਕਟਰ ਵਿਸ਼ਾਲ ਪਾਰੇਖ ਨੇ ਲਾਂਚ ਦੇ ਦੌਰਾਨ ਕਿਹਾ ਸੀ ਕਿ ਇਸ ਗੇਮਿੰਗ ਮਾਊਸ ਦਾ ਮਕਸਦ ਗੇਮਰਸ ਨੂੰ ਵੱਖ ਐਕਸਪੀਰੀਅੰਸ ਦੇਣਾ ਹੈ। ਇਹ ਮਾਊਸ ਉਨ੍ਹਾਂ ਗੇਮਰਸ ਨੂੰ ਕਾਫ਼ੀ ਬਿਹਤਰੀਨ ਲਗੇਗਾ ਜੋ ਸਾਲਿਡ ਵਾਇਰਡ RGB ਮਾਊਸ ਚਾਹੁੰਦੇ ਹਨ। ਮਾਊਸ 'ਚ ਪਿਕਸਆਰਟ 3327 ਆਪਟਿਕਲ ਸੈਂਸਰ ਦਾ ਇਸਤੇਮਾਲ ਕੀਤਾ ਗਿਆ ਹੈ ਜੋ DPI ਸੈਟਿੰਗਸ ਤੇ 6200 DPI ਦੇ ਨਾਲ ਆਉਂਦਾ ਹੈ।PunjabKesari
ਇਸ ਮਾਊਸ ਨੂੰ ਗੇਮਰਸ HyperX Nsenuity ਸਾਫਟਵੇਅਰ ਦੀ ਮਦਦ ਨਾਲ ਸਤਾਂ ਬਟਨ ਨੂੰ ਪਰਸਨਲਾਈਜ਼ ਕਰ ਸਕਦੇ ਹਨ। ਮਾਊਸ ਦੀ ਸਪੀਡ 220iPS ਹੈ ਤਾਂ ਉਥੇ ਹੀ ਐਕਸਲੇਰੇਸ਼ਨ 307 ਹੈ। ਮਾਊਸ ਦਾ ਡਾਟਾ ਫਾਰਮੇਟ 16 ਬਿੱਟ ਦਾ ਹੈ ਤਾਂ ਉਥੇ ਹੀ ਇਸ ਦਾ ਭਾਰ 123 ਗ੍ਰਾਮ ਹੈ। ਇਹ ਐਕਸਟਰਾ ਲਾਰਜ ਮਾਊਸ ਸਕੇਟਸ ਦੇ ਨਾਲ ਆਉਂਦਾ ਹੈ ਜਿਸ ਦੇ ਨਾਲ ਗੇਮਰਸ ਇਸ ਨੂੰ ਕਾਫ਼ੀ ਆਸਾਨੀ ਤੇ ਕੰਟਰੋਲ ਤਰੀਕੇ ਨਾਲ ਚੱਲਾ ਸਕਦੇ ਹਨ।PunjabKesari


Related News