ਇਨ੍ਹਾਂ ਖਾਸ ਸਪੀਕਰਜ਼ ਨਾਲ ਘੱਟ ਸੁਣਨ ਵਾਲੇ ਵੀ ਲੈ ਸਕਣਗੇ ਸਾਊਂਡ ਦਾ ਮਜ਼ਾ
Wednesday, May 18, 2016 - 04:43 PM (IST)

ਜਲੰਧਰ-ਇਕ ਨਵੇਂ ਟਾਇਪ ਦਾ ਹੋਮ ਐਂਟਰਟੇਨਮੈਂਟ ਸਪੀਕਰ ਜਿਸ ਦੀ ਬਣਤਰ ਸਾਊਂਡ ਨੂੰ ਕਲੀਅਰ ਅਤੇ ਲਾਊਡ ਬਣਾ ਦਵੇਗੀ। ਟਰਟਲ ਬੀਚ ਕੰਪਨੀ ਜੋ ਕਿ ਗੇਮਿੰਗ ਲਈ ਹੈੱਡਸੈੱਟ ਬਣਾਉਣ ''ਚ ਮਾਹਰ ਹੈ ਵੱਲੋਂ ਸਪੀਕਰਜ਼ ਵੀ ਬਣਾਏ ਗਏ ਹਨ ਤਾਂ ਜੋ ਵੱਖ-ਵੱਖ ਤਰ੍ਹਾਂ ਦੇ ਸਾਊਂਡ ਨੂੰ ਸੁਣਨਾ ਲੋਕਾਂ ਲਈ ਆਸਾਨ ਬਣਾਇਆ ਜਾ ਸਕੇ ਉਹ ਵੀ ਟੈਲੀਵਿਜ਼ਨ ਦੀ ਵਾਲਿਊਮ ਨੂੰ ਉੱਚੀ ਕੀਤੇ ਬਿਨਾਂ।
ਇਕ ਰਿਪੋਰਟ ਮੁਤਾਬਿਕ 15 ਫੀਸਦੀ ਅਮਰੀਕੀ ਬਾਲਗ ਵਿਅਕਤੀ ਆਪਣੀ ਸੁਣਨ ਸ਼ਕਤੀ ਨੂੰ ਕੁਝ ਡਿਗਰੀ ਤੱਕ ਗਵਾ ਦਿੰਦੇ ਹਨ। ਆਮ ਸਪੀਕਰਾਂ ਦੀ ਸਾਊਂਡ ਪੂਰੇ ਰੂਮ ''ਚ ਬਾਊਂਸ ਕਰਦੀ ਹੈ ਜੋ ਕਿ ਈਕੋਜ਼ ਪੈਦਾ ਕਰਦੀ ਹੈ ਅਤੇ ਇਸੇ ਕਾਰਨ ਕਈ ਲੋਕ ਆਪਣੀ ਸੁਣਨ ਦੀ ਸ਼ਕਤੀ ਨੂੰ ਗਵਾ ਲੈਂਦੇ ਹਨ। ਕੰਪਨੀ ਅਨੁਸਾਰ ਇਹ ਹਾਈਪਰਸਾਊਂਡ (HyperSound) ਸਪੀਕਰਜ਼ ਨੈਰੋ ਬੀਮਜ਼ ਦੀ ਤਰ੍ਹਾਂ ਬਹੁੱਤ ਘੱਟ ਕੰਟਰੋਲ ''ਚ ਆਵਾਜ਼ ਛੱਡਦਾ ਹੈ ਅਤੇ ਆਵਾਜ਼ ਨੂੰ ਰੂਮ ਦੇ ਆਲੇ-ਦੁਆਲੇ ਬਿਨਾਂ ਬਾਊਸ ਕੀਤੇ ਪੇਸ਼ ਕਰਦਾ ਹੈ।