ਕਾਰ ਅਤੇ ਪਲੇਨ ਦੇ ਬਾਅਦ ਹੁਣ ਹਾਈਡ੍ਰੋਜਨ-ਪਾਵਰਡ ਬੋਟ ਦੀ ਤਿਆਰੀ

Monday, Oct 10, 2016 - 01:29 PM (IST)

ਕਾਰ ਅਤੇ ਪਲੇਨ ਦੇ ਬਾਅਦ ਹੁਣ ਹਾਈਡ੍ਰੋਜਨ-ਪਾਵਰਡ ਬੋਟ ਦੀ ਤਿਆਰੀ

ਜਲੰਧਰ : ਹਾਈਡ੍ਰੋਜਨ ਫਿਊਲ ਸੈੱਲ ਨਾਲ ਚੱਲਣ ਵਾਲੀਆਂ ਕਾਰਾਂ ਅਤੇ ਹਵਾਈ ਜਹਾਜ਼ਾਂ ਦੇ ਬਾਅਦ ਇੰਜੀਨੀਅਰ ਵਾਤਾਵਰਣ ਨੂੰ ਸਾਫ਼ ਕਰਨ ਲਈ ਬੋਟ ''ਤੇ ਕੰਮ ਕਰ ਰਹੇ ਹਨ । ਸਾਂਦਿਆ ਨੈਸ਼ਨਲ ਲੈਬਾਰਟਰੀਜ਼ ਦਾ ਮੰਨਣਾ ਹੈ ਕਿ ਹਾਈਡ੍ਰੋਜਨ ਦੇ ਨਾਲ ਚੱਲਣ ਵਾਲੀ ਬੋਟ ਸਾਨ ਫ੍ਰਾਂਸਿਸਕੋ ਸਥਿਤ ਬੇ ਏਰੀਆ (Bay Area) ਲਈ ਉੱਤਮ ਹੈ। ਇਸ ਦਾ ਨਾਂ ਸਾਨਫ੍ਰਾਂਸਿਸਕੋ ਬੇ ਰਿਨਿਊਏਬਲ ਐਨਰਜੀ ਇਲੈਕਟ੍ਰੀ ਵਿਦ ਜ਼ੀਰੋ ਇੰਮੀਸ਼ੰਜ਼ (SF-BREEZE) ਹੈ।

ਕਰਟ ਦੇ ਮੁਤਾਬਿਕ

ਏਲੀਟ ਬੇ ਡਿਜ਼ਾਈਨ ਗਰੁੱਪ ਦੇ ਮਕੈਨੀਕਲ ਇੰਜੀਨੀਅਰ ਕਰਟ ਲੀਫਰਸ (3urt Leffers) ਦੇ ਮੁਤਾਬਕ ਇਸ ਤਰ੍ਹਾਂ ਦੀ ਕਿਸ਼ਤੀ ਨੂੰ ਪਹਿਲਾਂ ਕਦੇ ਨਹੀਂ ਬਣਾਇਆ ਗਿਆ ਹੋਵੇਗਾ। ਉਨ੍ਹਾਂ ਦੇ ਮੁਤਾਬਕ ਪਾਵਰ ਆਊਟਪੁਟ ਦੇ ਮੁਕਾਬਲੇ ''ਚ ਡੀਜ਼ਲ ਇੰਜਨ ਹਾਈਡ੍ਰੋਜਨ ਫਿਊਲ ਸੈੱਲ ਜ਼ਿਆਦਾ ਭਾਰੀ ਹੈ, ਇਸ ਲਈ ਠੀਕ ਪਾਵਰ ਅਤੇ ਵੇਟ ਰੇਸ਼ੋ ਇਕ ਮੁਸ਼ਕਲ ਭਰਿਆ ਕੰਮ ਹੋਵੇਗਾ।

3 ਗੁਣਾ ਮਹਿੰਗੀ

ਸੋਧਕਰਤਾਵਾਂ ਦੇ ਮੁਤਾਬਕ ਇਸ ਹਾਈਡ੍ਰੋਜਨ ਫਿਊਲ ਸੈੱਲ ਬੋਟ ਦੀ ਕੀਮਤ ਮੌਜੂਦਾ ਸਮੇਂ ''ਚ ਵਰਤੀ ਜਾਣ ਵਾਲੀ ਡੀਜ਼ਲ ਪਾਵਰਡ ਬੋਟ ਤੋਂ 3 ਗੁਣਾ ਜ਼ਿਆਦਾ ਹੋਵੇਗੀ। ਇਹੀ ਨਹੀਂ ਇਸ ਕਿਸ਼ਤੀ ਨੂੰ ਚਲਾਉਣ ਦਾ ਖਰਚਾ ਵੀ ਡੀਜ਼ਲ ਨਾਲ ਚੱਲਣ ਵਾਲੀ ਬੋਟ ਤੋਂ ਜ਼ਿਆਦਾ ਆਵੇਗਾ। ਇਹੀ ਕਾਰਨ ਹੈ ਕਿ ਫਿਲਹਾਲ ਹਾਈਡ੍ਰੋਜਨ ਪਾਵਰਡ ਬੋਟ ਨੂੰ ਅਸੀਂ ਸਾਨ ਫ੍ਰਾਂਸਿਸਕੋ ਦੀ ਬੇ ਖਾੜੀ ਵਿਚ ਚੱਲਦੇ ਹੋਏ ਨਹੀਂ ਦੇਖ ਪਾਵਾਂਗੇ।

150 ਯਾਤਰੀ ਕਰ ਸਕਣਗੇ ਸਫਰ

ਇਹ ਰਿਸਰਚ ਸਾਨ ਫ੍ਰਾਂਸਿਸਕੋ ਬੇ ਏਰੀਆ ਵਿਚ ਚੱਲਣ ਵਾਲੀਆਂ ਡੀਜ਼ਲ-ਪਾਵਰਡ ਬੋਟਸ ''ਤੇ ਆਧਾਰਿਤ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਾਈਡ੍ਰੋਜਨ ਪਾਵਰਡ ਬੋਟ 150 ਮੁਸਾਫਰਾਂ ਨੂੰ ਲੈ ਕੇ 50 ਮੀਲ (80 ਕਿਲੋਮੀਟਰ) ਪ੍ਰਤੀ ਦਿਨ 35 ਨਾਟਸ (39 ਮੀਲ ਤੇ 63 ਕਿ. ਮੀ.) ਦੀ ਰਫਤਾਰ ''ਤੇ ਸਫਰ ਕਰਵਾ ਸਕੇਗੀ।

ਵੱਧ ਤੋਂ ਵੱਧ ਰਫ਼ਤਾਰ ਨੂੰ ਪ੍ਰਾਪਤ ਕਰਨ ਲਈ ਟੀਮ ਨੇ ਕੈਟਾਮੈਰੀਨ ਨੂੰ ਵੱਖਰੇ ਤਰੀਕੇ ਨਾਲ ਡਿਜ਼ਾਈਨ ਕੀਤਾ ਹੈ ਅਤੇ ਇਸ ਦੇ ਹੱਲ (hull) ਨੂੰ ਆਮ ਤੋਂ ਕੁਝ ਜ਼ਿਆਦਾ ਵੱਡਾ ਬਣਾਇਆ ਅਤੇ ਸਾਰੀ ਹਾਈਡਰੋਜਨ ਨੂੰ ਮੇਨ ਡੈੱਕ ''ਚ ਪੂਰੀ ਤਰ੍ਹਾਂ ਵੱਖ ਬੰਦ ਸੈਕਸ਼ਨ ''ਚ ਰੱਖਿਆ ਹੈ ਤਾਂ ਜੋ ਇਹ ਮੁਸਾਫਰਾਂ ਤੋਂ ਵੱਖ ਰਹੇ।

ਸ਼ਾਂਤ ਹੋਵੇਗੀ ਇਹ ਬੋਟ

ਸ਼ੋਧਕਰਤਾਵਾਂ ਦੀ ਟੀਮ ਦੇ ਮੁਤਾਬਕ ਡੀਜ਼ਲ ਬੋਟ ਦੇ ਮੁਕਾਬਲੇ ''ਚ ਹਾਈਡ੍ਰੋਜਨ ਪਾਵਰਡ ਬੋਟ ਸਮੂਥ, ਸ਼ਾਂਤ ਅਤੇ ਪਾਣੀ ''ਚ ਗੰਦਗੀ ਤੇ ਡੀਜ਼ਲ ਫੈਲਣ ਦੇ ਖ਼ਤਰੇ ਨੂੰ ਘੱਟ ਕਰੇਗੀ।


Related News