MWC 2017: Huawei ਨੇ ਲਾਂਚ ਕੀਤੀਆਂ Huawei Watch 2 ਅਤੇ Watch 2 Classic ਸਮਾਰਟਵਾਚਿਜ਼

Monday, Feb 27, 2017 - 11:08 AM (IST)

ਜਲੰਧਰ- ਚੀਨ ਦੀ ਸਭ ਤੋਂ ਵੱਡੀ ਦੂਰਸੰਚਾਰ ਉਪਕਰਣ ਨਿਰਮਾਤਾ ਕੰਪਨੀ Huawei ਨੇ ਸੈਕਿੰਡ ਜਨਰੇਸ਼ਨ ਦੀਆਂ ਦੋ ਸਮਾਰਟਵਾਚਿਜ਼ ਪੇਸ਼ ਕੀਤੀਆਂ ਹਨ। ਬਾਰਸੀਲੋਨਾ ''ਚ ਚੱਲ ਰਹੇ ਵਰਲਡ ਮੋਬਾਇਲ ਕਾਂਗਰੇਸ ''ਚ Huawei ਨੇ Watch 2 ਅਤੇ Watch 2 Classic ਐਡੀਸ਼ਨ ਨੂੰ ਆਪਣੇ ਫਲੈਗਸ਼ਿਪ ਸਮਾਰਟਫੋਨਜ਼, P10 ਅਤੇ P10 Plus ਨਾਲ ਪੇਸ਼ ਕੀਤੀਆ ਹਨ। 
Watch 2 Classic -
Watch 2 ਇਕ ਸਪੋਰਟਸ ਲੁੱਕ ਵਾਲੀ ਸਮਾਰਵਾਚ ਹੈ, ਜਿਸ ''ਚ 1.3 ਇੰਚ ਦੀ ਡਿਸਪਲੇ  ਦਿੱਤਾ ਗਿਆ ਹੈ। ਇਸ ਦਾ ਰੈਜ਼ੋਲਿਊਸ਼ਨ 390x390 ਪਿਕਸਲ ਹੈ। Android Wear 2.0 ''ਤੇ ਅਪਰੇਟ ਹੋਣ ਵਾਲੀ ਇਸ ਸਮਾਰਟਵਾਚ ''ਚ ਸਨੈਪਡ੍ਰੈਗਨ ਵਿਅਰ 2100 ਪ੍ਰੋਸੈਸਰ ਲੱਗਾ ਹੈ। ਇਸ ਨਾਲ ਹੀ ਇਸ ''ਚ 4ਜੀਬੀ ਦੀ ਸਟੋਰੇਜ ਸਮਰੱਥਾ ਦਿੱਤੀ ਗਈ ਹੈ, ਜਦ ਕਿ ਇਸ ''ਚ 768 ਐੱਮ. ਬੀ. ਰੈਮ ਦਿੱਤੀ ਗਈ ਹੈ। Huawei ਦੀ ਇਸ ਸਮਾਰਟਵਾਚ ''ਚ ਇਨਬਿਲਟ ਜੀ. ਪੀ. ਐੱਸ., ਹਾਰਟ ਰੇਟ ਮਾਨਿਟਰ, ਦਿੱਤਾ ਗਿਆ ਹੈ। ਇਸ ਨਾਲ ਹੀ ਇਹ ਸਮਾਰਟਵਾਚ ਵਾਟਰ ਰਜਿਸਟੇਂਟ ਮਤਲਬ ਇਸ ''ਤੇ ਪਾਣੀ ਦਾ ਕੋਈ ਵੀ ਅਸਰ ਨਹੀਂ ਹੋਵੇਗਾ। Huawei ਦੀਆਂ ਦੋਵੇਂ ਸਮਾਰਟਵਾਚ ਐਂਡਾਇਡ ਪੇ ਅਤੇ ਗੂਗਲ ਅਸਿਸਟੈਂਟ ਫੀਚਰ ਨੂੰ ਸਪੋਰਟ ਕਰਦੀ ਹੈ। ਇਨ੍ਹਾਂ ਦੀ 420 ਐੱਮ. ਏ. ਐੱਚ. ਬੈਟਰੀ ਨਾਰਮਲ ਇਸਤੇਮਾਲ ''ਤੇ ਦੋ ਦਿਨ ਤੱਕ ਚੱਲ ਜਾਂਦੀ ਹੈ। 
Huawei Watch 2-
Huawei Watch 2 ''ਚ ਸਿਮ ਕਾਰਡ ਲਈ ਸਲਾਟ ਦਿੱਤਾ ਗਿਆ ਹੈ ਅਤੇ ਇਸ ''ਚ ਨੈਨੋ ਸਿਮ ਵੀ ਲਾਇਆ ਜਾ ਸਕੇਗਾ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਇਹ ਸਮਾਰਟਵਾਚ ਸਿਰਫ ਦੱਸਣ ਲਈ ਹੀ ਨਹੀਂ ਸਗੋਂ ਇੱਕੋ ਵਾਰੀ ਕਾਲਿੰਗ ਲਈ ਵੀ ਮਦਦਗਾਰ ਹੋਵੇਗੀ। ਇਸ ''ਚ ਕਨੈਕਟੀਵਿਟੀ ਲਈ 4G LTE, ਜੀ. ਪੀ. ਐੱਸ., ਬਲੂਟੁਥ ਅਤੇ Wi-Fi ਦਿੱਤਾ ਗਿਆ ਹੈ। ਇਸ ਵਾਚ ਦੇ ਬਲੂਟੁਥ ਵੇਰਿਅੰਟ ਦੀ ਕੀਮਤ 329 ਯੂਰੋ ਮਤਲਬ 23,155 ਰੁਪਏ ਹੋਵੇਗੀ, ਜਦ ਕਿ 4ਜੀ ਵੇਰਿਅੰਟ ਸਮਾਰਟਵਾਚ ਦੀ ਕੀਮਤ 26 ਹਜ਼ਾਰ ਰੁਪਏ ਦੇ ਪਾਰ ਹੋਵੇਗੀ। ਇਨ੍ਹਾਂ ਸਮਾਰਟਵਾਚ ਨੂੰ ਮਾਰਚ ਦੀ ਸ਼ੁਰੂਆਤ ਤੋਂ ਹੀ ਖਰੀਦਿਆ ਜਾ ਸਕਦਾ ਹੈ।

Related News