IFA 2016 : Huawei ਨੇ ਫੋਨ ਯੂਜ਼ਰਸ ਲਈ ਪੇਸ਼ ਕੀਤੇ ਨੋਵਾ ਸੀਰੀਜ਼ ਦੇ ਨਵੇਂ ਸਮਾਰਟਫੋਨ
Saturday, Sep 03, 2016 - 04:11 PM (IST)

ਜਲੰਧਰ - ਹੁਵਾਵੇ ਨੇ ਆਈ. ਐੱਫ. ਏ 2016 ''ਚ ਵੀਰਵਾਰ ਨੂੰ ਆਪਣੀ ਨੋਵਾ ਸੀਰੀਜ਼ ''ਚ ਦੋ ਨਵੇਂ ਸਮਾਰਟਫੋਨ ਨੋਵਾ ਅਤੇ ਨੋਵਾ ਪਲਸ ਲਾਂਚ ਕਰ ਦਿੱਤੇ ਹਨ। ਹੁਵਾਵੇ ਨੋਵਾ ਸਮਾਰਟਫੋਨ ਦੀ ਕੀਮਤ 399 ਯੂਰੋ (ਕਰੀਬ 29,800 ਰੁਪਏ), ਜਦ ਕਿ ਹੁਵਾਵੇ ਨੋਵਾ ਪਲਸ ਦੀ ਕੀਮਤ 429 ਯੂਰੋ (ਕਰੀਬ 32,000 ਰੁਪਏ) ਹੈ। ਹੁਵਾਵੇ ਨੋਵਾ ਅਤੇ ਨੋਵਾ ਪਲਸ ''ਚ ਡਿਜ਼ਾਇਨ ਅਤੇ ਕੁੱਝ ਹੀ ਫੀਚਰਸ ਤੋਂ ਇਲਾਵਾ ਬਾਕੀ ਇਕ ਜਿਹੇ ਫੀਚਰਸ ਹਨ। ਹੁਵਾਵੇ ਜੀ9 ਪਲਸ ਦਾ ਇੰਟਰਨੈਸ਼ਨਲ ਵੇਰਿਅੰਟ ਦੱਸਿਆ ਜਾ ਰਿਹਾ ਹੈ। ਦੋਨੋਂ ਹੀ ਏਅਰਕਰਾਫਟ-ਗਰੇਡ ਐਲੂਮਿਨੀਅਮ ਨਾਲ ਬਣਾਇਆ ਗਿਆ ਹੈ। ਦੋਨੋਂ ਸਮਾਰਟਫੋਨ ਦੇ ਰਿਅਰ ਪੈਨਲ ''ਤੇ ਇਕ ਫਿੰਗਰਪ੍ਰਿੰਟ ਸੈਂਸਰ ਹੈ। ਦੋਨੋਂ ਹੀ ਫੋਨਸ ਟਾਇਟੇਨੀਅਮ ਗ੍ਰੇ, ਮਿਸਟਿਕ ਸਿਲਵਰ ਅਤੇ ਪ੍ਰੇਸਟੀਜ਼ ਗੋਲਡ ਕਲਰ ਵੇਰਿਅੰਟ ''ਚ ਮਿਲਣਗੇ।
ਹੁਵਾਵੇ ਨੋਵਾ ਸਪੈਸੀਫਿਕੇਸ਼ਨਸ
ਓ. ਐੱਸ - ਐਂਡ੍ਰਾਇਡ 6.0 ਮਾਰਸ਼ਮੈਲੋ, ਈ. ਏ ਮੀ. ਯੂ. ਆਈ 4.1 ਸਕਿਨ
ਡਿਸਪਲੇ - 5 ਇੰਚ ਫੁੱਲ ਐੱਚ. ਡੀ (1080x1920 ਪਿਕਸਲ) ਆਈ. ਪੀ. ਐੱਸ ਐੱਲ. ਸੀ. ਡੀ ਡਿਸਪਲ
ਪ੍ਰੋਸੈਸਰ - 2 ਗੀਗਾਹਰਟਜ਼ ਆਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ
ਰੈਮ - 3 ਜੀ. ਬੀ
ਕੈਮਰਾ - ਅਪਰਚਰ ਐੱਫ/2.2, 12 ਐੱਮ ਪੀ ਰਿਅਰ ਕੈਮਰਾ, ਅਪਰਚਰ ਐੱਫ/2.0 8ਐੱਮ ਪੀ ਫ੍ਰੰਟ ਕੈਮਰਾ
ਰੋਮ - 32 ਜੀ. ਬੀ
ਕਾਰਡ ਸਪੋਰਟ - 128 ਜੀ.ਬੀ ਅਪ ਟੂ
ਹੋਰ ਫੀਚਰਸ - 4ਜੀ ਐੱਲ. ਟੀ. ਈ (ਕੈਟ.6), ਇਕ ਯੂ. ਐੱਸ. ਬੀ ਟਾਈਪ-ਸੀ ਪੋਰਟ,ਹਾਇਬਰਿਡ ਡੁਅਲ ਸਿਮ
ਬੈਟਰੀ - 3020 ਐੱਮ. ਏ. ਐੱਚ
ਹੁਵਾਵੇ ਨੋਵਾ ਪਲਸ
ਡਿਸਪਲੇ - 5.5 ਇੰਚ ਫੁੱਲ ਐੱਚ. ਡੀ (1080x1920 ਪਿਕਸਲ) ਆਈ. ਪੀ. ਐੱਸ
ਕੈਮਰਾ - ਆਪਟਿਕਲ ਇਮੇਜ ਸਟੇਬਿਲਾਇਜੇਸ਼ਨ, 16ਐੱਮ ਪੀ ਰਿਅਰ ਕੈਮਰਾ
ਬੈਟਰੀ - 4000 ਐੱਮ. ਏ. ਐੱਚ