Huawei P30 Lite ਦਾ ਨਵਾਂ ਐਡੀਸ਼ਨ ਗੂਗਲ ਐਪਸ ਨਾਲ ਲਾਂਚ, ਜਾਣੋ ਕੀਮਤ

01/15/2020 10:55:54 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਵਲੋਂ ਪੀ30 ਲਾਈਟ ਸਮਾਰਟਫੋਨ ਦਾ ਨਵਾਂ ਵੇਰੀਐਂਟ ਗੂਗਲ ਮੈਪਸ ਦੇ ਨਾਲ ਲਾਂਚ ਕੀਤਾ ਗਿਆ ਹੈ। ਡਿਜ਼ਾਈਨ ਅਤੇ ਹਾਰਡਵੇਅਰ ਦੇ ਮਾਮਲੇ ’ਚ ਨਵਾਂ ਸਮਾਰਟਫੋਨ ਪਿਛਲੇ ਮਾਡਲਾਂ ਵਰਗਾ ਹੀ ਹੈ ਪਰ ਇਸ ਨੂੰ 6 ਜੀ.ਬੀ. ਰੈਮ+256 ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ ਲਾਂਚ ਕੀਤਾ ਗਿਆ ਹੈ। ਸਮਾਰਟਫੋਨ ਦੇ ਬਾਕੀ ਫੀਚਰਜ਼ ਅਪ੍ਰੈਲ, 2019 ’ਚ ਭਾਰਤ ’ਚ ਲਾਂਚ ਕੀਤੇ ਗਏ ਪੁਰਾਣੇ ਵੇਰੀਐਂਟ ਵਰਗੇ ਹੀ ਹਨ। 

ਨਵੇਂ ਹੁਵਾਵੇਈ ਪੀ30 ਲਾਈਟ ਨਾਲ ਜੁੜੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਸਮਾਰਟਫੋਨ ’ਚ ਯੂਜ਼ਰਜ਼ ਨੂੰ ਗੂਗਲ ਐਪਸ ਜਿਵੇਂ- ਜੀਮੇਲ, ਯੂਟਿਊਬ, ਡ੍ਰਾਈਵ ਅਤੇ ਮੈਪਸ ਵੀ ਦਿੱਤੇ ਗਏ ਹਨ, ਜੋ ਹੁਵਾਵੇਈ ਲਈ ਕਿਸੇ ਲਗਜ਼ਰੀ ਤੋਂ ਘੱਟ ਨਹੀਂ ਹੈ। ਦਰਅਸਲ, ਯੂ.ਐੱਸ.-ਟ੍ਰੇਡ ਬੈਨ ਤੋਂ ਬਾਅਦ ਹੁਵਾਵੇਈ ਆਪਣੇ ਸਮਾਰਟਫੋਨਜ਼ ’ਚ ਗੂਗਲ ਦੇ ਐਪਸ ਨਹੀਂ ਦੇ ਰਹੀ। Huawei P30 Lite ਨਵੇਂ ਐਡੀਸ਼ਨ ਦੀ ਕੀਮਤ ਯੂਨਾਈਟਿਡ ਸਟੇਟਸ ’ਚ 299 ਪੌਂਡ (ਕਰੀਬ 27,600 ਰੁਪਏ) ਹੈ। 

ਫੀਚਰਜ਼
ਫੋਨ ’ਚ 6.15 ਇੰਚ ਦੀ ਫੁਲ-ਐੱਚ.ਡੀ. ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 1080x2312 ਪਿਕਸਲ ਹੈ। ਵਾਟਰਡ੍ਰੋਪ ਨੋਚ ਦੇ ਨਾਲ ਆਉਣ ਵਾਲੇ ਇਸ ਫੋਨ ’ਚ ਹਾਈਸੀਲੀਕਾਨ ਕਿਰਿਨ 710 ਪ੍ਰੋਸੈਸਰ ਦਿੱਤਾ ਗਿਆ ਹੈ। ਨਵਾਂ ਪੀ30 ਲਾਈਟ ਐਂਡਰਾਇਡ 9.0 ਪਾਈ ਬੇਸਡ ਈ.ਐੱਮ.ਯੂ.ਆਈ. 9.0.1 ’ਤੇ ਚੱਲਦਾ ਹੈ। ਫੋਨ ’ਚ 6 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਇਹ 3ਡੀ ਕਰਵਡ ਡਿਜ਼ਾਈਨ ਦੇ ਨਾਲ ਆਉਂਦਾ ਹੈ ਅਤੇ ਇਸ ਵਿਚ ਫੇਸ-ਅਨਲਾਕ ਫੀਚਰ ਵੀ ਦਿੱਤਾ ਗਿਆ ਹੈ। 

ਮਿਲੇਗਾ ਟ੍ਰਿਪਲ ਕੈਮਰਾ ਸੈੱਟਅਪ
ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਅਪਰਚਰ ਐੱਫ/1.8 ਦੇ ਨਾਲ 24 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, ਅਲਟਰਾ-ਵਾਈਡ ਲੈੱਨਜ਼ ਦੇ ਨਾਲ 8 ਮੈਗਾਪਿਕਸਲ ਦਾ ਦੂਜਾ ਸੈਂਸਰ ਅਤੇ 2 ਮੈਗਾਪਿਕਸਲ ਦਾ ਤੀਜਾ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ, ਜਿਸ ਦਾ ਅਪਰਚਰ ਐੱਫ/2.0 ਹੈ। ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਣ ਵਾਲੇ ਇਸ ਫੋਨ ’ਚ 3,340 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। 


Related News