ਲਾਂਚਿੰਗ ਤੋਂ ਪਹਿਲਾਂ ਅਮੇਜ਼ਾਨ ''ਤੇ ਲਿਸਟ ਹੋਏ Huawei P20 Pro, P20 Lite ਸਮਾਰਟਫੋਨਜ਼

04/20/2018 5:23:19 PM

ਜਲੰਧਰ- 24 ਅਪ੍ਰੈਲ ਦੀ ਲਾਂਚਿੰਗ ਤੋਂ ਪਹਿਲਾਂ ਅਮੇਜ਼ਾਨ 'ਤੇ ਹੁਵਾਵੇ ਦੇ ਦੋ ਨਵੇਂ ਪੀ20 ਪ੍ਰੋ ਅਤੇ ਪੀ20 ਪ੍ਰੋ ਲਾਈਟ ਨੂੰ ਲਿਸਟ ਕਰ ਦਿੱਤਾ ਹੈ। ਹੁਵਾਵੇ ਪੀ20 ਲਾਈਟ ਐਂਡ੍ਰਾਇਡ ਓਰਿਓ 8.0, 5.8 ਇੰਚ ਦੀ ਡਿਸਪਲੇਅ, ਹਾਈਸਿਲੀਕਨ ਕਿਰਿਨ 659 ਪ੍ਰੋਸੈਸਰ, 4 ਜੀ. ਬੀ. ਰੈਮ ਅਤੇ 64 ਜੀ. ਬੀ. ਦੀ ਸਟੋਰੇਜ ਹੋਵੇਗੀ। ਇਸ 'ਚ ਰਿਅਰ ਪੈਨਲ 'ਤੇ 2 ਕੈਮਰੇ ਹਨ, ਜਿੰਨ੍ਹਾਂ 'ਚ ਇਕ 16 ਮੈਗਾਪਿਕਸਲ ਦਾ ਸੈਂਸਰ ਅਤੇ ਦੂਜਾ 2 ਮੈਗਾਪਿਕਸਲ ਦਾ ਹੈ।

ਹੁਵਾਵੇ ਪੀ20 ਪ੍ਰੋ ਸਮਾਰਟਫੋਨ 'ਚ 6.1 ਇੰਚ ਦੀ ਫੁੱਲ ਐੱਚ. ਡੀ. OLED ਡਿਸਪਲੇਅ ਹੈ ਅਤੇ ਇਸ ਨੂੰ IP67 ਰੇਟਿੰਗ ਮਿਲੀ ਹੈ। ਇਸ 'ਚ 4000 ਐੱਮ. ਏ. ਐੱਚ. ਦੀ ਬੈਟਰੀ ਮਿਲੇਗੀ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੇ ਰਿਅਰ ਪੈਨਲ 'ਤੇ ਦਿੱਤੇ ਗਏ 3 ਕੈਮਰੇ ਹਨ।

ਇਸ 'ਚ ਇਕ ਕੈਮਰਾ 8 ਮੈਗਾਪਿਕਸਲ ਦਾ ਹੈ, ਜਿਸ 'ਚ 3x ਆਪਟੀਕਲ ਜ਼ੂਮ ਅਤੇ Leica ਟੈਲੀਫੋਟੋ ਲੈਂਜ਼ ਮਿਲੇਗਾ। ਦੂਜਾ ਕੈਮਰਾ 40 ਮੈਗਾਪਿਕਸਲ ਦਾ ਅਤੇ ਤੀਜਾ ਕੈਮਰਾ 20 ਮੈਗਾਪਿਕਸਲ ਦਾ ਹੈ। ਇਸ 'ਚ ਫਰੰਟ ਕੈਮਰਾ 24 ਮੈਗਾਪਿਕਸਲ ਦਾ ਹੈ।


Related News