4GB ਰੈਮ ਤੇ 3000mAh ਦੀ ਬੈਟਰੀ ਨਾਲ ਲਾਂਚ ਹੋਇਆ Huawei P10 Lite

Monday, Mar 20, 2017 - 06:17 PM (IST)

4GB ਰੈਮ ਤੇ 3000mAh ਦੀ ਬੈਟਰੀ ਨਾਲ ਲਾਂਚ ਹੋਇਆ Huawei P10 Lite
ਜਲੰਧਰ- ਪਿਛਲੇ ਮਹੀਨੇ ਮੋਬਾਇਲ ਵਰਲਡ ਕਾਂਗਰਸ 2017 ''ਚ ਹੁਵਾਵੇ ਨੇ ਪੀ10 ਅਤੇ ਪੀ10 ਪਲੱਸ ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ ਦਾ ਬਜਟ ਵੇਰੀਅੰਟ ਹੁਵਾਵੇ ਪੀ10 ਲਾਈਟ ਪੇਸ਼ ਕੀਤਾ ਹੈ। ਸਮਾਰਟਫੋਨ ਨੂੰ ਅਜੇ ਯੂ.ਕੇ. ''ਚ ਲਾਂਚ ਕੀਤਾ ਗਿਆ ਹੈ ਅਤੇ ਇਸ ਦੀ ਕੀਮਤ 299 ਪੌਂਡ (ਕਰੀਬ 24,000 ਰੁਪਏ) ਹੈ। ਸਥਾਨਕ ਮਾਰਕੀਟ ''ਚ ਇਹ ਹੈਂਡਸੈੱਟ 31 ਮਾਰਚ ਤੋਂ ਕਈ ਈ-ਕਾਮਰਸ ਸਾਈਟਾਂ ''ਤੇ ਉਪਲੱਬਧ ਹੋਵੇਗਾ। ਇਸ ਸਮਾਰਟਫੋਨ ਨੂੰ ਭਾਰਤ ''ਚ ਲਾਂਚ ਕਰਨ ਦੇ ਸਬੰਧ ''ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। 
 
ਹੁਵਾਵੇ ਪੀ10 ਲਾਈਟ ਦੇ ਫੀਚਰਜ਼-
ਡਿਸਪਲੇ - 5.2-ਇੰਚ ਫੁੱਲ-ਐੱਚ.ਡੀ. (1080x1920 ਪਿਕਸਲ) ਰੈਜ਼ੋਲਿਊਸ਼ਨ
ਪ੍ਰੋਸੈਸਰ - 2.15 ਗੀਗਾਹਰਟਜ਼ ਆਕਟਾ-ਕੋਰ 
ਚਿੱਪਸੈੱਟ - ਹਾਈਸਿਲੀਕਾਨ ਕਿਰਿਨ 658
ਰੈਮ            - 4ਜੀ.ਬੀ.
ਮੈਮਰੀ         - 32ਜੀ.ਬੀ.
ਕਾਰਡ ਸਪੋਰਟ - ਅਪ-ਟੂ 128ਜੀ.ਬੀ.
ਓ.ਐੱਸ. - ਐਂਡਰਾਇਡ 7.0 ਨੂਗਾ
ਕੈਮਰਾ        - 12MP ਰਿਅਰ ਅਤੇ 8MP ਫਰੰਟ
ਬੈਟਰੀ         - 3100mAh

Related News