48MP ਕੈਮਰੇ ਨਾਲ ਲਾਂਚ ਹੋਇਆ Huawei Nova 4, ਜਾਣੋ ਕੀਮਤ
Monday, Dec 17, 2018 - 04:46 PM (IST)

ਗੈਜੇਟ ਡੈਸਕ– ਹੁਵਾਵੇਈ ਨੇ ਆਪਣਾ ਨਵਾਂ ਸਮਾਰਟਫੋਨ Nova 4 ਚੀਨ ’ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਡਿਸਪਲੇਅ ’ਚ ਫਰੰਟ ਕੈਮਰੇ ਲਈ ਹੋਲ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੀ ਦੂਜੀ ਵੱਡੀ ਖੂਬੀ ਦੀ ਗੱਲ ਕਰੀਏ ਤਾਂ ਇਥੇ ਬੈਕ ’ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਇਕ ਕੈਮਰਾ 48 ਮੈਗਾਪਿਕਸਲ ਦਾ ਹੈ।
ਹੁਵਾਵੇਈ Nova 4 ਦੇ 48 ਮੈਗਾਪਿਕਸਲ ਰੀਅਰ ਕੈਮਰੇ ਵਾਲੇ ਵੇਰੀਐਂਟ ਦੀ ਕੀਮਤ CNY 3,399 (ਕਰੀਬ 35,300 ਰੁਪਏ) ਰੱਖੀ ਗਈ ਹੈ, ਉਥੇ ਹੀ ਇਸ ਦੇ 20 ਮੈਗਾਪਿਕਸਲ ਵਾਲੇ ਵੇਰੀਐਂਟ ਦੀ ਕੀਮਤ CNY 3,399 (ਕਰੀਬ 332,200 ਰੁਪਏ) ਰੱਖੀ ਗਈਹੈ। ਗਾਹਕਾਂ ਨੂੰ ਇਹ ਸਮਾਰਟਫੋਨ ਬਲੈਕ, ਬਲਿਊ, ਰੈੱਡ ਅਤੇ ਵਾਈਟ ਕਲਰ ਆਪਸ਼ਨ ’ਚ ਉਪਲੱਬਧ ਹੋਵੇਗਾ।
Huawei Nova 4 ਦੇ ਫੀਚਰਜ਼
ਡਿਊਲ-ਸਿਮ (ਨੈਨੋ) ਸਪੋਰਟ ਵਾਲਾ Huawei Nova 4 ਐਂਡਰਾਇਡ 9.0 P ਬੇਸਡ EMUI 9.0.1 ’ਤੇ ਚੱਲਦਾ ਹੈ। ਇਸ ਵਿਚ 19.25:9 ਰੇਸ਼ੀਓ ਦੇ ਨਾਲ 6.4-ਇੰਚ ਦੀ ਫੁੱਲ-ਐੱਚ.ਡੀ.+ (1080x2310 ਪਿਕਸਲ) ਡਿਸਪਲੇਅ ਦਿੱਤੀ ਗਈ ਹੈ। ਇਸ ਵਿਚ 8 ਜੀ.ਬੀ. ਰੈਮ ਦੇ ਨਾਲ ਆਕਟਾ-ਕੋਰ HiSIlicon Kirin 970 ਪ੍ਰੋਸੈਸਰ ਦਿੱਤਾ ਗਿਆ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਅਤੇ ਇਹ 48MP Sony IMX586 ਪ੍ਰਾਈਮਰੀ ਸੈਂਸਰ (f/1.8 ਅਪਰਚਰ) ਅਤੇ 20 ਮੈਗਾਪਿਕਸਲ ਵਾਲੇ ਦੋ ਵੇਰੀਐਂਟ ’ਚ ਆਏਗਾ। ਇਸ ਤੋਂ ਇਲਾਵਾ ਇਸ ਵਿਚ 16 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ ਦੋ ਕੈਮਰੇ ਵੀ ਹੋਣਗੇ। ਇਥੇ ਐੱਲ.ਈ.ਡੀ. ਫਲੈਸ਼ ਤੋਂ ਇਲਾਵਾ EIS, 4K ਵੀਡੀਓ ਸਪੋਰਟ, AI ਬਿਊਟੀ, 3D Qmoji, PDA ਅਤੇ ਕੰਟਰਾਸਟ ਫੋਕਸ ਵੀ ਨਾਲ ਮਿਲੇਗਾ। ਇਸ ਸਮਾਰਟਫੋਨ ਦੇ ਫਰੰਟ ’ਚ ਡਿਸਪਲੇਅ ਹੋਲ (4.5mm ਵਾਈਡ) ਦੇ ਅੰਦਰ ਦਿੱਤਾ ਗਿਆ ਹੈ। ਇਹ ਕੈਮਰਾ 25 ਮੈਗਾਪਿਕਸਲ ਦਾ ਹੈ, ਇਸ ਦਾ ਅਪਰਚਰ f/2.0 ਹੈ ਅਤੇ ਇਸ ਵਿਚ EIS ਸਪੋਰਟ ਹੈ। ਫੋਨ ’ਚ ਕਿਰਿਨ 710 ਜਾਂ ਕਿਰਿਨ 980 ਚਿਪਸੈਟ ਦੇ ਨਾਲ 4GB/6GB/8GB ਰੈਮ ਦਾ ਆਪਸ਼ਨ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੀ ਇੰਟਰਨਲ ਮੈਮਰੀ 128 ਜੀ.ਬੀ. ਦੀ ਹੈ। ਇਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਨਹੀਂ ਜਾ ਸਕਦਾ। ਫੋਨ ’ਚ 3,750mAh ਦੀ ਬੈਟਰੀ ਹੈ।