ਹੁਵਾਵੇ ਦੇ ਇਸ ਨਵੇਂ ਸਮਾਰਟਫੋਨ ''ਚ ਹੈ 6GB ਰੈਮ ਤੇ 128GB ਇੰਟਰਨਲ ਸਟੋਰੇਜ਼ ਮੈਮੋਰੀ

07/18/2018 10:03:52 PM

ਜਲੰਧਰ- ਵਿਸ਼ਵ ਦੀ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਨੇ ਆਪਣਾ ਨਵਾਂ Huawei Nova 3i ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਦੇ ਨਾਲ ਕੰਪਨੀ ਨੇ ਆਪਣੇ ਨੋਵਾ 3 (Huawei Nova 3) ਸਮਾਰਟਫੋਨ ਦੀ ਕੀਮਤ ਤੇ ਉਪਲਬੱਧਤਾ ਦਾ ਵੀ ਖੁਲਾਸਾ ਕੀਤਾ ਹੈ। ਨੋਵਾ 3 ਤੋਂ ਕੰਪਨੀ ਨੇ ਮਹੀਨੇ ਦੀ ਸ਼ੁਰੂਆਤ 'ਚ ਹੀ ਪਰਦਾ ਚੁੱਕਿਆ ਸੀ। 

Huawei Nova 3, Nova 3i ਕੀਮਤ
ਹੁਵਾਵੇ ਨੋਵਾ 3 ਦੀ ਕੀਮਤ 2,999 ਚੀਨੀ ਯੁਆਨ (ਕਰੀਬ 30,600 ਰੁਪਏ) ਹੈ। ਇਸ ਕੀਮਤ 'ਚ 6 ਜੀ. ਬੀ ਰੈਮ ਅਤੇ 128 ਜੀ. ਬੀ ਸਟੋਰੇਜ ਵਾਲਾ ਵੇਰੀਐਂਟ ਮਿਲਦਾ ਹੈ। ਚੀਨ 'ਚ ਇਸ ਫੋਨ ਦੀ ਵਿਕਰੀ 19 ਜੁਲਾਈ ਤੋਂ ਸ਼ੁਰੂ ਹੋ ਜਾਵੇਗੀ। ਇਸ ਨੂੰ ਬਲੈਕ, ਬਲੂ, ਗੋਲਡ ਅਤੇ ਪਰਪਲ ਰੰਗ 'ਚ ਉਪਲੱਬਧ ਕਰਾਇਆ ਜਾਵੇਗਾ।

ਦੂਜੇ ਪਾਸੇ ਹੁਵਾਵੇ ਨੋਵਾ 3ਆਈ ਦੀ ਕੀਮਤ 1,999 ਚੀਨੀ ਯੁਆਨ (ਕਰੀਬ 20,400 ਰੁਪਏ) ਹੈ। ਇਸ ਕੀਮਤ 'ਚ 4 ਜੀ. ਬੀ ਰੈਮ/128 ਜੀ. ਬੀ ਇਨਬਿਲਟ ਸਟੋਰੇਜ ਮਾਡਲ ਵੇਚਿਆ ਜਾਵੇਗਾ। ਇਸ ਫੋਨ ਦਾ 6 ਜੀ. ਬੀ ਰੈਮ ਅਤੇ 64 ਜੀ. ਬੀ ਸਟੋਰੇਜ ਮਾਡਲ 2,199 ਚੀਨੀ ਯੁਆਨ (ਕਰੀਬ 22,500 ਰੁਪਏ) 'ਚ ਮਿਲੇਗਾ। ਇਸ ਸਮਾਰਟਫੋਨ ਨੂੰ ਘਰੇਲੂ ਮਾਰਕੀਟ 'ਚ 10 ਅਗਸਤ ਤੋਂ ਉਪਲੱਬਧ ਕਰਾਇਆ ਜਾਵੇਗਾ।  ਫੋਨ ਬਲੈਕ, ਪਰਪਲ ਅਤੇ ਵਾਈਟ ਕਲਰ 'ਚ ਉਪਲੱਬਧ ਹੋਵੇਗਾ। ਤੀਜਾ 6 ਜੀ. ਬੀ ਰੈਮ ਦੇ ਨਾਲ 128 ਜੀ. ਬੀ ਸਟੋਰੇਜ ਵੇਰੀਐਂਟ ਵੀ ਹੈ ਪਰ ਇਸਦੀ ਕੀਮਤ ਦੀ ਜਾਣਕਾਰੀ ਮਿਲੀ ਹੈ।

PunjabKesari

Huawei Nova 3i ਸਪੈਸੀਫਿਕੇਸ਼ਨ
ਡਿਊਲ-ਸਿਮ ਹੁਵਾਵੇ ਨੋਵਾ 3ਆਈ ਆਊਟ ਆਫ ਬਾਕਸ ਐਂਡ੍ਰਾਇਡ 8.1 ਓਰੀਓ 'ਤੇ ਆਧਾਰਿਤ ਈ. ਐੱਮ. ਯੂ.ਆਈ. 8.2 'ਤੇ ਚੱਲਦਾ ਹੈ। ਇਸ 'ਚ 6.3 ਇੰਚ ਦਾ ਫੁੱਲ- ਐੈੱਚ. ਡੀ+(1080x2340 ਪਿਕਸਲ) ਐੱਲ. ਟੀ. ਪੀ. ਐੱਸ ਪੈਨਲ ਹੈ। ਇਹ 19.5:9 ਆਸਪੈਕਟ ਰੇਸ਼ਿਓ ਤੇ 409 ਪੀ. ਪੀ. ਆਈ ਦੀ ਪਿਕਸਲ ਡੈਨਸਿਟੀ ਨਾਲ ਲੈਸ ਹੈ।  ਸਮਾਰਟਫੋਨ 'ਚ ਕੰਪਨੀ ਦਾ ਆਪਣਾ ਆਕਟਾ-ਕੋਰ ਹਾਈ-ਸਿਲੀਕਾਨ ਕਿਰਨ 710 ਪ੍ਰੋਸੈਸਰ ਦਾ ਮੌਜੂਦ ਹੈ। ਇਹ 256 ਜੀ. ਬੀ ਤੱਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਨੂੰ ਸਪੋਰਟ ਕਰਦਾ ਹੈ।

ਕੈਮਰਾ ਡਿਪਾਰਟਮੈਂਟ ਵਰਟਿਕਲ ਪੋਜੀਸ਼ਨ 'ਚ ਡਿਊਲ ਰਿਅਰ ਕੈਮਰਾ ਸੈਟਅਪ ਹੈ। ਪਿਛਲੇ ਹਿੱਸੇ 'ਤੇ ਪ੍ਰਾਇਮਰੀ ਸੈਂਸਰ 16 ਮੈਗਾਪਿਕਸਲ ਦਾ ਤੇ ਸਕੈਂਡਰੀ ਸੈਂਸਰ 2 ਮੈਗਾਪਿਕਸਲ ਦਾ ਹੈ। ਫਰੰਟ ਪੈਨਲ 'ਤੇ ਵੀ ਡਿਊਲ ਕੈਮਰਾ ਸੈੱਟਅਪ ਹੀ ਹੈ। ਇੱਥੇ 24 ਮੈਗਾਪਿਕਸਲ ਦਾ ਇਕ ਸੈਂਸਰ 2 ਮੈਗਾਪਿਕਸਲ ਦੇ ਸੈਂਸਰ ਦਿੱਤਾ ਗਿਆ ਹੈ।

ਕੁਨੈੱਕਟੀਵਿਟੀ ਫੀਚਰ 'ਚ 4ਜੀ ਐੈੱਲ. ਟੀ. ਈ, ਡਿਊਲ-ਬੈਂਡ ਵਾਈ-ਫਾਈ 802.11. ਏ. ਸੀ, ਬਲੂਟੁੱਥ 4.2 ਐੈੱਲ. ਈ, ਯੂ. ਐੱਸ. ਬੀ 2.0, ਗਲੋਨਾਸ ਅਤੇ ਜੀ. ਪੀ. ਐੱਸ ਸ਼ਾਮਿਲ ਹਨ। ਐਕਸਲੇਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਡਿਜੀਟਲ ਕੰਪਾਸ, ਜਾਇਰੋਸਕੋਪ ਤੇ ਪ੍ਰਾਕਸੀਮਿਟੀ ਸੈਂਸਰ ਫੀਚਰਸ ਮੌਜੂਦ ਹਨ। ਸਮਾਰਟਫੋਨ 'ਚ 3340 ਐੈੱਮ. ਏ. ਐੈੱਚ ਦੀ ਬੈਟਰੀ ਹੈ। Nova 3i ਦਾ ਡਾਇਮੇਂਸ਼ਨ 157.6x75.2x7.6 ਮਿਲੀਮੀਟਰ ਹੈ ਅਤੇ ਭਾਰ 169 ਗਰਾਮ।


Related News