Huawei MatePad T8 ਟੈਬਲੇਟ ਭਾਰਤ ’ਚ ਲਾਂਚ, ਸ਼ੁਰੂਆਤੀ ਕੀਮਤ 9,999 ਰੁਪਏ

09/08/2020 5:34:58 PM

ਗੈਜੇਟ ਡੈਸਕ– ਹੁਵਾਵੇਈ ਨੇ ਭਾਰਤ ’ਚ ਵਧ ਰਹੇ ਆਨਲਾਈਨ ਕਲਾਸ ਦੇ ਚਲਣ ਨੂੰ ਵੇਖਦੇ ਹੋਏ ਆਪਣੇ ਨਵੇਂ ਟੈਬਲੇਟ Huawei MatePad T8 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Huawei MatePad T8 ਦੀ ਵਿਕਰੀ ਵਿਸ਼ੇਸ਼ ਤੌਰ ’ਤੇ ਫਲਿਪਕਾਰਟ ’ਤੇ ਹੋਵੇਗੀ। ਖੂਬੀਆਂ ਦੀ ਗੱਲ ਕਰੀਏ ਤਾਂ ਇਸ ਟੈਬਲੇਟ ’ਚ 5,100mAh ਦੀ ਬੈਟਰੀ ਦਿੱਤੀ ਗਈ ਹੈ ਅਤੇ 8 ਇੰਚ ਦੀ ਡਿਸਪਲੇਅ ਹੈ। ਟੈਬ ਲਈ ਪ੍ਰੀ-ਆਰਡਰ ਸ਼ੁਰੂ ਹੋ ਗਿਆ ਹੈ, ਉਥੇ ਹੀ ਇਸ ਦੀ ਵਿਕਰੀ 14 ਸਤੰਬਰ ਤੋਂ ਹੋਵੇਗੀ। ਇਸ ਦੀ ਸ਼ੁਰੂਆਤੀ ਕੀਮਤ 9,999 ਰੁਪਏ ਹੈ। 

Huawei MatePad T8 ਦੇ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਹੁਵਾਵੇਈ ਦੇ ਇਸ ਟੈਬ ’ਚ ਐਂਡਰਾਇਡ ਅਧਾਰਿਤ EMUI 10 ਹੈ। ਇਸ ਤੋਂ ਇਲਾਵਾ ਇਸ ਵਿਚ ਅੱਖਾਂ ਦੀ ਸੁਰੱਖਿਆ ਲਈ ਚਾਰ ਮੋਡਸ ਦਿੱਤੇ ਗਏ ਹਨ ਜੋ ਖ਼ਾਸਤੌਰ ’ਤੇ ਬੱਚਿਆਂ ਲਈ ਹਨ। ਇਸ ਟੈਬ ’ਚ 8 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 800x1260 ਪਿਕਸਲ ਹੈ। ਇਸ ਟੈਬ ’ਚ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆਹੈ ਜਿਸ ਦੇ ਨਾਲ 2 ਜੀ.ਬੀ. ਰੈਮ ਹੈ। ਸਟੋਰੇਜ ਲਈ 16 ਜੀ.ਬੀ. ਅਤੇ 32 ਜੀ.ਬੀ. ਦਾ ਆਪਸ਼ਨ ਮਿਲੇਗਾ। ਇਸ ਟੈਬ ’ਚ 5,100mAh ਦੀ ਬੈਟਰੀ ਹੈ ਜਿਸ ਨੂੰ ਲੈ ਕੇ 12 ਘੰਟਿਆਂ ਦੇ ਵੀਡੀਓ ਪਲੇਅਬੈਕ ਦਾ ਦਾਅਵਾ ਕੀਤਾ ਗਿਆ ਹੈ। ਇਸ ਦੀ ਬਾਡੀ ਮੈਟਲ ਦੀ ਹੈ। ਇਸ ਟੈਬ ’ਚ 5 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਟੈਬ ਦੇ ਵਾਈ-ਫਾਈ ਮਾਡਲ ਦੀ ਕੀਮਤ 9,999 ਰੁਪਏ ਅਤੇ ਐੱਲ.ਟੀ.ਈ. ਮਾਡਲ ਦੀ ਕੀਮਤ 10,999 ਰੁਪਏ ਹੈ। 


Rakesh

Content Editor

Related News