7,250mAh ਬੈਟਰੀ ਨਾਲ ਹੁਵਾਵੇਈ ਨੇ ਲਾਂਚ ਕੀਤਾ ਇਹ ਸ਼ਾਨਦਾਰ ਟੈਬਲੇਟ

04/24/2020 9:02:48 PM

ਗੈਜੇਟ ਡੈਸਕ—ਤਮਾਮ ਲੀਕਸ ਤੋਂ ਬਾਅਦ ਆਖਿਰਕਾਰ ਚੀਨੀ ਸਮਾਰਟਫੋਨ ਮੇਕਰ ਕੰਪਨੀ ਹੁਵਾਵੇਈ (Huawei) ਨੇ ਆਪਣੇ ਲੇਟੈਸਟ ਮੇਟਪੈਡ (Huawei MatePad) ਟੈਬਲੇਟ ਨੂੰ ਲਾਂਚ ਕਰ ਦਿੱਤਾ ਹੈ। ਇਹ ਟੈਬਲੇਟ ਮੇਟਪੈਡਡ ਪ੍ਰੋ ਦਾ ਬਜਟ ਵਰਜ਼ਨ ਹੈ। ਯੂਜ਼ਰਸ ਨੂੰ ਇਸ ਲੇਟੈਸਟ ਟੈਬਲੇਟ 'ਚ 10.4 ਇੰਚ ਦੀ ਸਕਰੀਨ, ਦਮਦਾਰ ਬੈਟਰੀ ਅਤੇ ਪ੍ਰੋਸੈਸਰ ਦਾ ਸਪੋਰਟ ਮਿਲਿਆ ਹੈ। ਹਾਲਾਂਕਿ ਕੰਪਨੀ ਨੇ ਅਜੇ ਤਕ ਹੁਵਾਵੇਈ ਮੇਟਪੈਡ ਦੀ ਕੀਮਤ ਸਮੇਤ ਹੋਰ ਦੇਸ਼ਾਂ 'ਚ ਲਾਂਚਿੰਗ ਨੂੰ ਲੈ ਕੇ ਜਾਣਕਾਰੀ ਨਹੀਂ ਦਿੱਤੀ ਹੈ।

ਕੀਮਤ
ਕੰਪਨੀ ਨੇ ਇਸ ਟੈਬਲੇਟ ਨੂੰ 4ਜੀ.ਬੀ. ਰੈਮ+64ਜੀ.ਬੀ. ਸਟੋਰੇਜ਼ ਜਿਸ ਦੀ ਕੀਮਤ 1,899 ਚੀਨੀ ਯੁਆਨ (ਕਰੀਬ 20,390 ਰੁਪਏ) ਅਤੇ ਦੂਜਾ ਵੇਰੀਐਂਟ 6ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ਼ ਜਿਸ ਦੀ ਕੀਮਤ 2199 ਚੀਨੀ ਯੁਆਨ (ਕਰੀਬ 23,610 ਰੁਪਏ) ਰੱਖੀ ਹੈ। ਇਸ 'ਚ LTE ਦਾ ਸਪੋਰਟ ਦਿੱਤਾ ਗਿਆ ਹੈ। ਉੱਥੇ ਹੁਵਾਵੇਈ ਮੇਟਪੈਡ ਟੈਬਲੇਟ ਦੀ ਵਿਕਰੀ 26 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ।

PunjabKesari

ਸਪੈਸੀਫਿਕੇਸ਼ਨਸ
ਇਸ 'ਚ 10.4 ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ ਟੈਬਲੇਟ 'ਚ ਕਿਰਿਨ 810 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਟੈਬਲੇਟ 'ਚ ਐਂਡ੍ਰਾਇਡ 10 'ਤੇ ਆਧਾਰਿਤ ਈ.ਐੱਮ.ਯੂ.ਆਈ. 10.1 ਆਪਰੇਟਿੰਗ ਸਿਸਟਮ ਦਾ ਸਪੋਰਟ ਮਿਲਿਆ ਹੈ। ਕੈਮਰੇ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਟੈਬਲੇਟ ਦੇ ਬੈਕ ਅਤੇ ਫਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਹੈ। ਹੁਵਾਵੇਈ ਨੇ ਇਸ ਟੈਬਲੇਟ 'ਚ 18 ਵਾਟ ਫਾਸਟ ਚਾਰਜਿੰਗ ਫੀਚਰ ਨਾਲ 7,250 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਟੈਬਲੇਟ 'ਚ ਐੱਮ-ਪੈਂਸਿਲ ਦਾ ਸਪੋਰਟ ਦਿੱਤਾ ਗਿਆ ਹੈ।


Karan Kumar

Content Editor

Related News