4,000 MAh ਤਾਕਤਵਰ ਬੈਟਰੀ ਨਾਲ ਲਾਂਚ ਹੋਇਆ honor holly-2 plus

Thursday, Jan 28, 2016 - 07:29 PM (IST)

4,000 MAh ਤਾਕਤਵਰ ਬੈਟਰੀ ਨਾਲ ਲਾਂਚ ਹੋਇਆ honor holly-2 plus

ਜਲੰਧਰ:huawei ਬ੍ਰਾਂਡ honor ਨੇ ਅੱਜ ਭਾਰਤੀ ਬਾਜ਼ਾਰ ''ਚ honor 5X ਦੇ ਨਾਲ-ਨਾਲ honor holly-2 plus ਨੂੰ ਵੀ ਲਾਂਚ ਕੀਤਾ। honor 5X ਦੀ ਕੀਮਤ 12,999 ਰੁਪਏ ਹੈ ਅਤੇ honor holly-2 plus 8,499 ਰੁਪਏ ''ਚ ਉਪਲੱਬਧ ਹੈ। ਕੰਪਨੀ ਨੇ ਇਹ ਦੋਨੋਂ ਫੋਨ ਅੱਜ ਤੋਂ ਫਲਿੱਪਕਾਰਟ ਅਤੇ ਐਮਾਜ਼ਾਨ ਇੰਡੀਆ ''ਤੇ ਪ੍ਰੀ ਬੁਕਿੰਗ ਲਈ ਉਪਲੱਬਧ ਹਨ।

honor holly-2 plus ''ਚ 5-ਇੰਚ ਦੀ HD IPS ਡਿਸਪਲੇ ਹੈ। ਫੋਨ ਦੀ ਸਕ੍ਰੀਨ ਰੈਜ਼ੋਲਿਊਸ਼ਨ 1280x720 ਪਿਕਸਲ ਹੈ। ਇਸ ਫੋਨ ਨੂੰ ਮੀਡੀਆਟੈੱਕ MP6735 ਪੀ ਚਿਪਸੈੱਟ ''ਤੇ ਪੇਸ਼ ਕੀਤਾ ਗਿਆ ਹੈ ਅਤੇ 1.3GHz 64-bit ਕਵਾਡ ਕੋਰ ਪ੍ਰੋਸੈਸਰ ਅਤੇ 2GB ਰੈਮ ਦੀ ਤਾਕਤ ਪ੍ਰਦਾਨ ਕੀਤੀ ਗਈ ਹੈ। ਇਸ ''ਚ ਇੰਟਰਨਲ ਮੈਮਰੀ 16GB ਹੈ। ਇਸ ''ਚ ਕਾਰਡ ਸਪੋਰਟ ਵੀ ਹੈ ਅਤੇ ਤੁਸੀਂ 128GB ਤਕ ਮਾਇਕ੍ਰੋ ਐੱਸ. ਡੀ ਕਾਰਡ ਦਾ ਇਸਤੇਮਾਲ ਕਰ ਸਕਦੇ ਹੋ। honor holly-2 plus ''ਚ ਫੋਟੋਗ੍ਰਾਫੀ ਲਈ 13-MP ਰੀਅਰ ਕੈਮਰਾ ਦਿੱਤਾ ਗਿਆ ਹੈ ਅਤੇ ਸੈਲਫੀ ਤੇ ਵੀਡੀਓ ਚੈਟਿੰਗ ਲਈ 5-MP ਫਰੰਟ ਕੈਮਰਾ ਦਿੱਤਾ ਗਿਆ ਹੈ।ਇਸ ''ਚ ਡਿਊਲ ਸਿਮ ਸਪੋਰਟ ਹੈ ਕੁਨੈੱਕਟੀਵਿਟੀ ਲਈ 3G wi-fi ਅਤੇ ਬਲੂਟੁੱਥ ਨਾਲ 4G LTE ਸਪੋਰਟ ਵੀ ਹੈ। ਪਾਵਰ ਬੈਕਅੱਪ ਲਈ honor holly-2 plus ''ਚ 4,000 MAh ਦੀ ਤਾਕਤਵਰ ਬੈਟਰੀ ਦਿੱਤੀ ਗਈ ਹੈ। ਕੰਪਨੀ ਦੀ ਇਹ ਵੀ ਦਾਅਵਾ ਹੈ ਕਿ ਇਹ ਫੋਨ ਬਿਹਤਰ ਮਿਊਜ਼ਿਕ ਕੁਆਲਿਟੀ ਪ੍ਰਦਾਨ ਕਰਨ ''ਚ ਵੀ ਸਮਰੱਥ ਹੈ।


Related News