HTC Smartphone ਦੀ ਜਾਣਕਾਰੀ ਹੋਈ ਲੀਕ, ਜਾਣੋ ਖਾਸੀਅਤ

Wednesday, Apr 05, 2017 - 12:08 PM (IST)

HTC Smartphone ਦੀ ਜਾਣਕਾਰੀ ਹੋਈ ਲੀਕ, ਜਾਣੋ ਖਾਸੀਅਤ
ਜਲੰਧਰ- ਮਾਰਚ ਮਹੀਨੇ ਦੇ ਖਤਮ ਹੋਣ ਨਾਲ ਹੀ ਐੱਚ. ਟੀ. ਸੀ. ਦੇ ਅਗਲੇ ਫਲੈਗਸ਼ਿਪ ਸਮਾਰਟਫੋਨ ਦੇ ਬਾਰੇ ''ਚ ਕਈ ਖਬਰਾਂ ਆਉਣ ਲੱਗੀਆਂ ਹਨ। ਖਬਰਾਂ ਦੇ ਅਨੁਸਾਰ, ਇਸ ਸਮਾਰਟਫੋਨ ਨੂੰ ਐੱਚ. ਟੀ. ਸੀ. ਯੂ. ਕਿਹਾ ਗਿਆ ਹੈ। ਐੱਚ. ਟੀ. ਸੀ. ਯੂ. ''ਚ 5.5 ਇੰਚ ਦਾ ਕੁਆਡ ਐੱਚ. ਡੀ. ਡਿਸਪਲੇ ਹੋਵੇਗਾ, ਜਿਸਦੀ ਸਕਰੀਨ ਰੈਜ਼ੋਲਿਊਸ਼ਨ 1440X2560 ਪਿਕਸਲ ਹੋਵੇਗਾ। ਇਹ ਸਮਾਰਟਫੋਨ ਸਨੈਪਡ੍ਰੈਗਨ 835 ਚਿਪਸੈਟ ਦੇ ਨਾਲ ਆਕਟਾ ਕੋਰ ਪ੍ਰੋਸੈਸਰ ਅਤੇ CPU ਐਡ੍ਰੋਨੋ 540 HPU ''ਤੇ ਆਧਾਰਿਤ ਹੋਵੇਗਾ। ਉਮੀਦ ਹੈ ਕਿ ਕੰਪਨੀ ਇਸੇ ਨੂੰ ਦੋ ਸਟੋਰੇਜ਼ ਆਪਸ਼ਨ 64 ਜੀ. ਬੀ. ਅਤੇ 128 ਜੀ. ਬੀ. ਦੇ ਨਾਲ ਲਾਂਚ ਕਰ ਸਕਦੀ ਹੈ। ਫੋਟੋਗ੍ਰਾਫੀ ਦੇ ਲਈ ਇਸ ਸਮਾਰਟਫੋਨ ''ਚ 12MP ਦਾ ਰਿਅਰ ਕੈਮਰਾ ਦਿੱਤਾ ਜਾ ਸਕਦਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਦੇ ਲਈ HTC U ''ਚ 16 MP ਦਾ ਫ੍ਰੰਟ ਕੈਮਰਾ ਦਿੱਤਾ ਜਾ ਸਕਦਾ ਹੈ। 
 
ਇਕ ਰਿਪੋਰਟ ਦੇ ਮੁਤਾਬਿਕ HTC U ਨੂੰ ਐੱਚ.  HTC U ਪਲੇ ਦਾ ਲੁੱਕ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦਾ ਡਾਈਮੈਂਸ਼ਨ ਹੀ ਨਹੀ ਸਗੋਂ ਇਸਦਾ ਡਿਜ਼ਾਈਨ ਵੀ HTC U ਪਲੇ ਦੀ ਤਰ੍ਹਾਂ ਹੀ ਹੈ, ਜਿਸਨੂੰ ਦੇਖ ਕੇ ਕਿਹਾ ਜਾਂਦਾ ਹੈ ਕਿ HTC U ਦੀ ਇਹ ਲੀਕ ਗਲਤ ਹੈ। SlashLeaks ਵੈੱਬਸਾਈਟ ਦੀ ਰਿਪੋਰਟ ਦੇ ਅਨੁਸਾਰ ਇਸ ਸਮਾਰਟਫੋਨ ਨੂੰ HTC Ocean ਕੋਡਨੇਮ ਦਿੱਤਾ ਗਿਆ ਹੈ। ਸਾਹਮਣੇ ਆਈ ਇਮੇਜ਼ ''ਚ HTC U ਦੇ ਡਿਸਪਲੇ ਨੂੰ ਕਰੀਬ ਤੋਂ ਦਿਖਾਇਆ ਗਿਆ ਹੈ, ਜਿਸ ''ਚ ਇਸ ਦੇ ਸੱਜੇ ਅਤੇ ਖੱਬੇ ਪੈਨਲ ਨਾਲ ਹੀ ਸੁਪਰ ਸਲਿਮ ਬੇਜ਼ਲ ਨੂੰ ਵੀ ਦੇਖ ਸਕਦੇ ਹੋ, ਨਾਲ ਹੀ ਇਮੇਜ਼ ਨੂੰ ਉੱਪਰ ਅਤੇ ਨੀਚੇ ਪੈਨਲ ਵੱਲੋਂ ਦਰਸਾਇਆਂ ਗਿਆ ਹੈ। ਇਸ ''ਚ ਨੀਚੇ ਦੀ ਸਾਈਡ ਡਿਊਲ ਸਪੀਕਰ ਨਾਲ HTC U ਟਾਈਪ 3 ਪੋਰਟ ਦਿੱਤਾ ਗਿਆ ਹੈ। 
 
ਸਾਹਮਣੇ ਆਈ ਇਮੇਜ਼ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ''ਚ ਦਿੱਤੇ ਗਏ ਵਾਲਿਊਮ ਅਤੇ ਪਾਵਰ ਬਟਨ ''ਚ ਟੱਚ ਸੈਂਸਟਿਵ ਫ੍ਰੇਮ ਦੀ ਉਪਯੋਗ ਕੀਤਾ ਗਿਆ ਹੈ। ਇਸ ''ਚ ਫਿੰਗਰਪ੍ਰਿੰਟ ਸਕੈਨਰ ਨਜ਼ਰ ਨਹੀ ਆ ਰਿਹਾ ਪਰ ਹੋ ਸਕਦਾ ਹੈ ਕਿ ਇਹ ਡਿਸਪਲੇ ਦੇ ਹੋਮ ਬਟਨ ''ਚ ਦਿੱਤਾ ਜਾਵੇ। ਮੰਨਿਆ ਜਾ ਰਿਹਾ ਹੈ ਕਿ ਇਸ ਸਮਾਰਟਫੋਨ ਨੂੰ ਮਈ ''ਦੇ ਸ਼ੁਰੂਆਤ ''ਚ ਲਾਂਚ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਪਿਛਲੇ ਹਫਤੇ ਐੱਚ. ਟੀ. ਸੀ. CBP ਨਾਂ ਦੇ ਇਕ ਸਮਾਰਟਫੋਨ ਨੂੰ AnTuTu ''ਤੇ ਦੇਖਿਆ ਗਿਆ ਸੀ। ਨਾਲ ਹੀ ਐੱਚ. ਟੀ. ਸੀ.CBP ''ਚ ਉਹ ਸਾਰੇ ਸਪੈਸੀਫਿਕੇਸ਼ਨ ਅਤੇ ਫੀਚਰਸ ਦੇਖੇ ਗਏ, ਜੋ ਕਿ ਐੱਚ. ਟੀ. ਸੀ.” ''ਚ ਹੋਣ ਦੀ ਉਮੀਦ ਹੈ।

Related News