HTC ਦੇ 2016 ਨੈਕਸਸ ''ਚ ਹੋ ਸਕਦੇ ਹਨ ਇਹ ਖਾਸ ਫੀਚਰਸ
Sunday, Jun 26, 2016 - 12:42 PM (IST)

ਜਲੰਧਰ-ਤਾਈਵਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਐੱਚ.ਟੀ.ਸੀ. ਸਾਲ 2016 ਦੇ ਨੈਕਸਸ ਫੋਨ ਬਣਾ ਰਹੀ ਹੈ ਅਤੇ ਹੁਣ ਇਸ ਫੋਨ ਦੇ ਕੁੱਝ ਸਪੈਸੀਫਿਕੇਸ਼ਨਜ਼ ਨੂੰ ਐਂਡ੍ਰਾਇਡ ਪੁਲਿਸ ਨੇ ਲੀਕ ਕਰ ਦਿੱਤਾ ਹੈ। ਇਸ ਦਾ ਕੋਡਨੇਮ ਸੈਲਫਿਸ਼ ਹੈ। ਇਹ ਫੋਨ ਨੈਕਸਸ 5ਐਕਸ ਦਾ ਨਵਾਂ ਵਰਜਨ ਹੋਵੇਗਾ।
ਰਿਪੋਰਟ ਅਨੁਸਾਰ ਇਸ ''ਚ 5-ਇੰਚ ਦੀ ਫੁਲ ਐੱਚ.ਡੀ. ਡਿਸਪਲੇ ਮੌਜੂਦ ਹੋਵੇਗੀ, ਨਾਲ ਹੀ ਇਸ ''ਚ ਕਵਾਡ ਕੋਰ ਪ੍ਰੋਸੈਸਰ ਵੀ ਮੌਜੂਦ ਹੋਵੇਗਾ। ਇਸ ਦੀ ਕਲਾਕ ਸਪੀਡ 2.0 ਗੀਗਾਹਾਰਟ ਦੀ ਹੈ, 4ਜੀ.ਬੀ. ਰੈਮ ਹੈ ਅਤੇ 32ਜੀ.ਬੀ. ਦੀ ਇੰਟਰਨਲ ਸਟੋਰੇਜ ਹੋਵੇਗੀ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 12 ਮੈਗਾਪਿਕਸਲ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਫਰੰਟ ਕੈਮਰਾ ਵੀ ਮੌਜੂਦ ਹੋਵੇਗਾ। ਉਮੀਦ ਹੈ ਕਿ ਇਸ ''ਚ 2770 ਐੱਮ.ਏ.ਐੱਚ. ਬੈਟਰੀ, ਇਕ ਫਿੰਗਰਪ੍ਰਿੰਟ ਸਕੈਨਰ, ਯੂ.ਐੱਸ.ਬੀ. ਟਾਈਪ-ਸੀ ਪੋਰਟ ਵੀ ਮੌਜੂਦ ਹੋਣਗੇ। ਫੋਨ ਦੇ ਹੇਠਾਂ ਸਪੀਕਰ ਵੀ ਦਿੱਤੇ ਜਾਣਗੇ।
ਅਫਵਾਹ ਇਹ ਵੀ ਹੈ ਕਿ ਐੱਚ.ਟੀ.ਸੀ. ਇਸ ਸਾਲ ਦੋਨਾਂ ਨੈਕਸਸ ਡਿਵਾਈਸਿਸ ਨੂੰ ਬਣਾਏਗਾ। ਜਿਨ੍ਹਾਂ ''ਚੋਂ ਇਕ ਦਾ ਕੋਡਨੇਮ ਮਰਲਿਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਐੱਚ.ਟੀ.ਸੀ. ਨੇ ਨੈਕਸਸ ਵਨ, ਨੈਕਸਸ 9 ਟੈਬਲਟ ਦਾ ਨਿਰਮਾਣ ਕੀਤਾ ਹੈ।