HTC ਨੇ 15,990 ਰੁਪਏ ''ਚ ਲਾਂਚ ਕਾਤ ਡਿਜ਼ਾਇਰ 10 ਲਾਈਫਸਟਾਈਲ
Friday, Sep 30, 2016 - 12:55 PM (IST)

ਜਲੰਧਰ- ਐੱਚ.ਟੀ.ਸੀ. ਨੇ ਡਿਜ਼ਾਇਰ 10 ਲਾਈਫਸਟਾਈਲ ਸਮਾਰਟਫੋਨ ਨੂੰ ਲਾਂਚ ਕੀਤਾ ਹੈ ਜਿਸ ਦੀ ਕੀਮਤ 15,990 ਰੁਪਏ ਰੱਖੀ ਗਈ ਹੈ। 30 ਸਤੰਬਰ ਤੋਂ ਆਨਲਾਈਨ ਸਟੋਰ ਐਮੇਜ਼ਾਨ ਇੰਡੀਆ ਅਤੇ ਐੱਚ.ਟੀ.ਸੀ. ਈ-ਸਟੋਰ ''ਤੇ ਉਪਲੱਬਧ ਹੋਣ ਵਾਲੇ ਇਸ ਸਮਾਰਟਫੋਨ ''ਚ 5.5-ਇੰਚ ਦੀ ਐੱਚ.ਡੀ. (1280x720 ਪਿਕਸਲ) ਰੈਜ਼ੋਲਿਊਸ਼ਨ ਡਿਸਪਲੇ ਗੋਰਿੱਲਾ ਗਲਾਸ ਦੀ ਸੁਰੱਖਿਆ ਦੇ ਨਾਲ ਦਿੱਤੀ ਗਈ ਹੈ।
ਇਸ ਵਿਚ 1.6 ਗੀਗਾਹਰਟਜ਼ ਕਵਾਡ-ਕੋਰ ਕੁਆਲਕਾਮ ਸਨੈਪਡ੍ਰੈਗਨ 400 ਪ੍ਰੋਸੈਸਰ, 3ਜੀ.ਬੀ. ਰੈਮ, 32ਜੀ.ਬੀ. ਇੰਟਰਨਲ ਸਟੋਰੇਜ, 2ਟੀ.ਬੀ. ਤੱਕ ਮਾਈਕ੍ਰੋ-ਐੱਸ.ਡੀ. ਕਾਰਡ ਸਪੋਰਟ, ਡੁਅਲ ਸਿਮ ਸਲਾਟ ਅਤੇ 6.0 ਮਾਰਸ਼ਮੈਲੋ ਓ.ਐੱਸ. ਮਿਲੇਗਾ ਜਿਸ ''ਤੇ ਐੱਚ.ਟੀ.ਸੀ. ਸੈਂਸ ਯੂ.ਆਈ. ਕੰਮ ਕਰੇਗੀ।
ਐੱਚ.ਟੀ.ਸੀ. ਡਿਜ਼ਾਇਰ 10 ਲਾਈਫਸਟਾਈਲ ''ਚ ਐੱਫ/2.2 ਅਪਰਚਰ ਵਾਲਾ 13 ਮੈਗਾਪਿਕਸਲ ਆਟੋਫੋਕਸ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ''ਚ 2700 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ 3ਜੀ ਨੈੱਟਵਰਕ ''ਤੇ ਇਹ 24 ਘੰਟਿਆਂ ਤੱਕ ਦਾ ਟਾਕਟਾਈਮ ਦੇਵੇਗੀ। ਐੱਚ.ਟੀ.ਸੀ. ਦੇ ਇਸ ਫੋਨ ''ਚ ਸਾਰੇ ਸਟੈਂਡਰਡ ਕੁਨੈਕਟੀਵਿਟੀ ਫੀਚਰਸ ਦਿੱਤੇ ਗਏ ਹਨ ਅਤੇ ਇਸ ਫੋਨ ਦਾ ਭਾਰ 155 ਗ੍ਰਾਮ ਹੈ।