ਲਾਂਚ ਹੋਇਆ ਐਂਡ੍ਰਾਇਡ 7.0 ਨੂਗਟ ''ਤੇ ਚੱਲਣ ਵਾਲਾ HTC ਬੋਲਟ ਸਮਾਰਟਫੋਨ

Friday, Nov 11, 2016 - 06:00 PM (IST)

ਲਾਂਚ ਹੋਇਆ ਐਂਡ੍ਰਾਇਡ 7.0 ਨੂਗਟ ''ਤੇ ਚੱਲਣ ਵਾਲਾ HTC ਬੋਲਟ ਸਮਾਰਟਫੋਨ
ਜਲੰਧਰ- ਵਧੀਆ ਡਿਜ਼ਾਇਨ ਅਤੇ ਬਿਹਤਰੀਨ ਪਰਫਾਰਮੇਨਸ ਵਾਲੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ HTC ਨੇ  ਸਪ੍ਰਿੰਟ ਦੇ ਨਾਲ ਮਿਲ ਕੇ ਹਾਈ-ਐਂਡ ਸਮਾਰਟਫੋਨ ਬੋਲਟ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਕੰਪਨੀ ਦੇ ਆਨਲਾਈਨ ਸਟੋਰ ''ਤੇ ਵਿਕਰੀ ਲਈ ਉਪਲੱਬਧ ਹੈ।  ਇਸ ਸਮਾਰਟਫੋਨ ਦੀ ਕੀਮਤ ਕਿਸ਼ਤਾਂ ''ਚ 24 ਮਹੀਨੇ ਲਈ 25 ਡਾਲਰ ਪ੍ਰਤੀ ਮਹੀਨਾ (ਕਰੀਬ 600 ਡਾਲਰ ਜਾਂ 40,250 ਰੁਪਏ) ਹੈ। 
ਸਪ੍ਰਿੰਟ, HTC ਬੋਲਟ ਸਮਾਰਟਫੋਨ ਨੂੰ ਹੁਣ ਤੱਕ ਦਾ ਸਭ ਤੋਂ ਤੇਜ਼ ਸਮਾਰਟਫੋਨ ਦੀ ਤਰ੍ਹਾਂ ਪ੍ਰਮੋਟ ਕਰ ਰਹੀ ਹੈ। ਇਸ ਦਾ ਦਾਅਵਾ ਹੈ ਕਿ ਫੋਨ ''ਚ ਦਿੱਤੇ ਗਏ ਕਵਾਲਕਾਮ ਸਨੈਪਡ੍ਰੈਗਨ ਐਕਸ10 ਐੱਲ. ਟੀ. ਈ ਮਾਡਮ ਦੇ ਚੱਲਦੇ ਇਹ 3x20 ਮੈਗਾਹਰਟਜ਼ ਕੈਰੀਅਰ ਨੂੰ ਸਪੋਰਟ ਕਰਦਾ ਹੈ। ਐੱਚ. ਟੀ. ਸੀ ਨੇ ਵੀ ਨਵੇਂ ਆਈਫੋਨ ਨੂੰ ਫਾਲੋ ਕਰਦੇ ਹੋਏ ਬੋਲਟ ''ਚ ਹੈੱਡਫੋਨ ਜੈੱਕ ਨਹੀਂ ਦਿੱਤਾ ਹੈ ਅਤੇ ਇਹ ਯੂ.ਐੱਸ. ਬੀ ਟਾਈਪ-ਸੀ ਸਮਰੱਥਾ ਵਾਲੇ ਹੈੱਡਫੋਨ ਸਪੋਰਟ ਕਰਦਾ ਹੈ।
ਇਹ HTC ਦਾ ਪਹਿਲਾ ਵਾਟਰ-ਰੇਸਿਸਟੇਨਸ ਐਲੂਮਿਨੀਅਮ ਯੂਨਿਬਾਡੀ ਡਿਵਾਇਸ ਹੈ। ਇਹ ਫੋਨ ਵਾਟਰ ਅਤੇ ਡਸਟ ਰੇਸਿਸਟੇਨਸ ਲਈ ਆਈ. ਪੀ. 57 ਰੇਟਿੰਗ ਦੇ ਨਾਲ ਆਉਂਦਾ ਹੈ। ਇਸ ਫੋਨ ''ਚ 5.5 ਇੰਚ ਕਵਾਡ ਐੱਚ. ਡੀ. (1440x2560 ਪਿਕਸਲ) ਡਿਸਪਲੇ, ਕਵਾਲਕਾਮ ਸਨੈਪਡਰੈਗਨ 810 ਪ੍ਰੋਸੈਸਰ ਦਿੱਤਾ ਹੈ  ਐਂਡ੍ਰਾਇਡ 7.0 ਨਾਗਟ ''ਤੇ ਚੱਲਣ ਵਾਲੇ ਇਸ ਸਮਾਰਟਫੋਨ ''ਚ ਡਿਸਪਲੇ ਦੇ ਹੇਠਾਂ ਇਕ ਫਿੰਗਰਪ੍ਰਿੰਟ ਸੈਂਸਰ ਹੈ ਜਿਸਦੇ 0.2 ਸੈਕੇਂਡ ''ਚ ਡਿਵਾਇਸ ਨੂੰ ਅਨਲਾਕ ਕਰਨ ਦਾ ਦਾਅਵਾ ਕੀਤਾ ਗਿਆ ਹੈ । HTC ਬੋਲਟ ''ਚ 3200 MAh ਦੀ ਬੈਟਰੀ ਹੈ ਜੋ ਕਵਾਲਕਾਮ ਕਵਿੱਕ ਚਾਰਜ 2.0 ਫਾਸਟ ਚਾਰਜਿੰਗ ਟੈਕਨਾਲੋਜੀ ਸਪੋਰਟ ਕਰਦੀ ਹੈ। HTC ਨੇ ਇਸ ਫੋਨ ''ਚ । ਫੋਨ ''ਚ 3GB ਰੈਮ ਅਤੇ 32GB ਸਟੋਰੇਜ਼ ਹੈ। ਬੋਲਟ ਦੀ ਸਟੋਰੇਜ਼ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ 2TB ਤੱਕ ਵਧਾ ਸੱਕਦੇ ਹਨ। ਇਸ ''ਚ OIS (ਆਪਟਿਕਲ ਇਮੇਜ ਸਟੇਬਿਲਾਇਜੇਸ਼ਨ) ਦੇ ਨਾਲ 16 MP ਰਿਅਰ ਕੈਮਰਾ ਹੈ ਜੋ 4K ਵੀਡੀਓ ਰਿਕਾਰਡਿੰਗ ਅਤੇ ਪੀ. ਡੀ. ਏ. ਐੱਫ (ਫੇਜ਼ ਡਿਟੈਕਸ਼ਨ ਆਟੋ ਫੋਕਸ )  ਦੇ ਨਾਲ ਆਉਂਦਾ ਹੈ । ਸਕ੍ਰੀਨ ਫਲੈਸ਼ ਦੇ ਨਾਲ 8 MP ਦਾ ਫ੍ਰੰਟ ਕੈਮਰਾ ਹੈ।

Related News