ਇਸ ਸਾਲ ਦੇ ਅੰਤ ਤੱਕ HTC 10 ਨੂੰ ਮਿਲੇਗਾ ਐਂਡ੍ਰਾਇਡ Nougat ਅਪਡੇਟ

08/27/2016 11:50:26 AM

ਜਲੰਧਰ- ਵਧੀਆ ਡਿਜ਼ਾਈਨ ਅਤੇ ਚੰਗੀ ਪਰਫਾਰਮੈਂਸ ਵਾਲੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ HTC ਦੇ ਫਲੈਗਸ਼ਿਪ ਸਮਾਰਟਫੋਨ HTC 10 ਨੂੰ ਇਸ ਸਾਲ ਦੇ ਅੰਤ ਤੱਕ ਐਂਡ੍ਰਾਇਡ 7.0 Nougat ਦਾ ਅਪਡੇਟ ਮਿਲੇਗਾ। ਕਿਹਾ ਜਾ ਰਿਹਾ ਹੈ ਕਿ HTC 10 ਤੋਂ ਤੁਰੰਤ ਬਾਅਦ HTC One M9 ਅਤੇ HTC One A9 ਨੂੰ ਵੀ ਐਂਡ੍ਰਾਇਡ 7.0 Nougat ਦਾ ਅਪਡੇਟ ਮਿਲੇਗਾ। 
ਜੇਕਰ ਇਸ ਸਮਾਰਟਫੋਨ ਦੇ ਕੈਮਰੇ ਬਾਰੇ ਗੱਲ ਕਰੀਏ ਤਾਂ ਇਸ ਵਿਚ 12 ਮੈਗਾਪਿਕਸਲ ਅਲਟ੍ਰਾਪਿਕਸਲ ਕੈਮਰਾ ਮੌਜੂਦ ਹੈ। ਇਸ ਕੈਮਰੇ ''ਚ ਸੋਨੀ Exmor R IMX377 ਇਮੇਜ ਸੈਂਸਰ ਮੌਜੂਦ ਹੈ। ਇਹ ਕੈਮਰਾ OIS ਅਤੇ ਲੇਜ਼ਰ-ਅਸਿਸਟੇਡ ਆਟੋਫੋਕਸ ਅਤੇ f/1.8 ਲੈਂਜ਼ ਹੈ। ਰਿਅਰ ਕੈਮਰਾ 4k ਵੀਡੀਓ ਵੀ ਰਿਕਾਰਡ ਕਰ ਸਕਦਾ ਹੈ। ਫੋਨ ''ਚ 5MP ਦਾ ਫਰੰਟ ਫੇਸਿੰਗ ਕੈਮਰਾ ਵੀ ਮੌਜੂਦ ਹੈ। ਇਸ ਫੋਨ ''ਚ ਸਨੈਪਡ੍ਰੈਗਨ 820 ਪ੍ਰੋਸੈਸਰ ਮੌਜੂਦ ਹੈ। ਇਸ ਡਿਵਾਈਸ ''ਚ 5.2-ਇੰਚ ਦੀ ਕਵਾਡ ਐੱਚ.ਡੀ. ਸੁਪਰ ਐੱਲ.ਸੀ.ਡੀ. 5 ਡਿਸਪਲੇ ਮੌਜੂਦ ਹੈ। ਫੋਨ ''ਚ 4ਜੀ.ਬੀ. ਦੀ ਰੈਮ ਵੀ ਮੌਜੂਦ ਹੈ। ਇਸ ਸਮਾਰਟਫੋਨ ਦੀ ਕੀਮਤ 52,999 ਰੁਪਏ ਹੈ।

Related News