ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ ਇਹ ਲੈਪਟਾਪ
Monday, Nov 23, 2015 - 07:43 PM (IST)
ਜਲੰਧਰ : ਕੰਪਿਊਟਰ ਨਿਰਮਾਤਾ ਕੰਪਨੀ 8P ਬਾਜ਼ਾਰ ਵਿਚ ਆਪਣੇ ਲੈਪਟਾਪ ਮਾਡਲਜ਼ ਲਈ ਮਸ਼ਹੂਰ ਰਹੀ ਹੈ ਅਤੇ ਹੁਣ ਕੰਪਨੀ Envy 14-J008TX ਲੈਪਟਾਪ ਨੂੰ ਬਾਜ਼ਾਰ ਵਿਚ ਲੈ ਕੇ ਆਈ ਹੈ । ਇਸ ਮਾਡਲ ਦੇ ਕੀਬੋਰਡ ਬੇਸ ਨੂੰ ਐਲੁਮੀਨੀਅਮ ਨਾਲ ਬਣਾਇਆ ਗਿਆ ਹੈ । ਇਸ ਵਿਚ 14-ਇੰਚ ਦੀ 1080p ਡਿਸਪਲੇ ਚੰਗੇ ਵਿਊਇੰਗ ਐਂਗਲ ਦੇ ਨਾਲ ਦਿੱਤੀ ਗਈ ਹੈ ਅਤੇ ਇਸ ਦੇ ਪੈਨਲ ਨੂੰ ਮੈਟ ਫਿਨਿਸ਼ ਦਿੱਤੀ ਗਈ ਹੈ।
ਇਸ ਦਾ ਮੇਨ ਫੀਚਰ ਇਹ ਹੈ ਕਿ ਇਸ ਦੇ ਕੀਬੋਰਡ ਵਿਚ backlit ਦਿੱਤੀ ਗਈ ਹੈ ਜਿਸ ਦੇ ਨਾਲ ਤੁਸੀਂ ਰਾਤ ਨੂੰ ਵੀ ਇਸ ਨੂੰ ਆਸਾਨੀ ਨਾਲ ਚਲਾ ਸਕਦੇ ਹੋ ਅਤੇ ਸਕਿਓਰਿਟੀ ਨੂੰ ਧਿਆਨ ਵਿਚ ਰੱਖਦੇ ਹੋਏ ਫਿੰਗਰਪ੍ਰਿੰਟ ਸਕੈਨਰ ਲਗਾਇਆ ਗਿਆ ਹੈ। ਇਸ ਵਿਚ ਲੋ-ਪਾਵਰ ਡਿਊਲ ਕੋਰ ਇੰਟੇਲ ਕੋਰ-i7 5500U ਦੀ ਵਧੀਆ ਪ੍ਰਫਾਰਮਿੰਗ ਵਾਲੀ ਚਿਪ ਦਿੱਤੀ ਗਈ ਹੈ । ਇਸ ਵਿਚ 4GB Nvidia GeForce 950M GPU ਦੀ ਪਾਵਰ ਨਾਲ ਤੁਸੀਂ ਸਾਰੇ ਗੇਮਸ ਇਸ ''ਤੇ ਖੇਡ ਸਕਦੇ ਹੈ ।
4 ਸਪੀਕਰਾਂ ਦੇ ਨਾਲ ਲਾਊਡ ਸਪੀਕਰ ਅਤੇ ਇਕ ਸੁਬਵੂਫਰ ਇਸ ਵਿਚ ਲਗਾਇਆ ਗਿਆ ਹੈ ਅਤੇ ਤਿੰਨ USB 3.0 ਪੋਰਟਸ ਦੇ ਨਾਲ ਇੱਕ HDMI , ਈਥਰਨੇਟ ਜੈੱਕ ਵੀ ਦਿੱਤਾ ਗਿਆ ਹੈ । 3-cell ਦੀ battery ਦੇ ਨਾਲ ਇਸ ਦਾ ਭਾਰ 2kg ਹੈ ਅਤੇ ਇਹ ਤਿੰਨ ਘੰਟੇ ਤੋਂ ਵੀ ਜ਼ਿਆਦਾ ਦਾ ਬੈਟਰੀਬੈਕਅਪ ਦਿੰਦਾ ਹੈ । ਇਸ ਮਲਟੀਪਰਪਸ ਲੈਪਟਾਪ ਨੂੰ ਤੁਸੀਂ ਕਿਤੇ ਵੀ ਆਸਾਨੀ ਨਾਲ ਲੈ ਕੇ ਜਾ ਸਕਦੇ ਹੋ । ਕੰਪਨੀ ਇਸ ਨੂੰ ਭਾਰਤ ਵਿਚ 85,500 ਵਿਚ ਆਨਲਾਈਨ ਅਤੇ ਕੰਪਨੀ ਆਉਟਲਿਟਸ ''ਤੇ ਅਵੇਲੇਬਲ ਕਰ ਰਹੀ ਹੈ।
