ਕੰਪਿਊਟਰ ਤੋਂ ਇੰਸਟਾਗ੍ਰਾਮ ''ਤੇ ਫੋਟੋ ਅਪਲੋਡ ਕਰਨ ਦੇ ਇਹ ਆਸਾਨ ਟਿਪਸ

02/24/2017 5:16:35 PM

ਜਲੰਧਰ- ਸੋਸ਼ਲ ਸਾਈਟ ਇੰਸਟਾਗਰਾਮ ਦਾ ਇਸਤੇਮਾਲ ਸਮਾਰਟਫੋਨ ਯੂਜ਼ਰਸ ਦੇ ''ਚ ਕਾਫ਼ੀ ਤੇਜ਼ੀ ਨਾਲ ਵੱਧ ਰਿਹਾ ਹੈ। ਇੰਸਟਾਗਰਾਮ ਯੂਜ਼ਰਸ ਆਪਣੇ ਫੋਟੋ ਇੱਥੇ ਅਪਲੋਡ ਕਰਦੇ ਰਹਿੰਦੇ ਹਨ। ਕਈ ਵਾਰ ਤੁਹਾਡੀਆਂ ਕੁੱਝ ਫੋਟੋਜ਼ ਕੰਪਿਊਟਰ ''ਚ ਸੇਵ ਹੁੰਦੇ ਹਨ ਅਤੇ ਅਜਿਹੇ ''ਚ ਉਨ੍ਹਾਂ ਨੂੰ ਇੰਸਟਾਗਰਾਮ ''ਤੇ ਪੋਸਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਆਪਣੇ ਕੰਪਿਊਟਰ ''ਚ ਮੌਜੂਦ ਫੋਟੋਜ਼ ਨੂੰ ਮੋਬਾਇਲ ਨਾਲ ਸਿੰਕ੍ਰੋਨਾਇਜ਼ ਕੀਤੇ ਬਿਨਾਂ ਇੰਸਟਾਗਰਾਮ ''ਤੇ ਅਪਲੋਡ ਕਰਨਾ ਚਾਹੁੰਦੇ ਹਨ ਤਾਂ ਉਸ ਦੇ ਲਈ ਕੁੱਝ ਆਸਾਨ ਤਰੀਕੇ ਆਪਣਾ ਸਕਦੇ ਹੋ।

ਬਲੂਸਟੈਕ
ਬਲੂਸਟੈਕ ਪਲੇਅਰ ਨੂੰ ਤੁਸੀਂ ਬਲੂਸਟੈਕ ਵੈੱਬਸਾਈਟ ਤੋਂ ਮੁਫਤ ''ਚ ਡਾਊਨਲੋਡ ਕਰ ਸਕਦੇ ਹੋ। ਬਲੂਸਟੈਕ ਨੂੰ ਇੰਸਟਾਲ ਕਰਦੇ ਸਮੇਂ ਤੁਹਾਨੂੰ ਐਪ ਸਟੋਰ ਐਕਸਸ” ਆਪਸ਼ਨ ''ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਬਲੂਸਟੈਕ ਐਪ ਓਪਨ ਕਰੋ ਜਿੱਥੇ ਤੁਹਾਨੂੰ ਹੋਮ ਸਕ੍ਰੀਨ ਦਿਖੇਗੀ। ਸਰਚ ਬਾਰ ''ਚ ''ਤੇ ''ਇੰਸਟਾਗਰਾਮ'' ਲਿੱਖ ਕੇ ਕਲਿਕ ਕਰਕੇ ਗੂਗਲ ਪਲੇ ਸਟੋਰ ਖੋਲੋ। ਗੂਗਲ ਪਲੇ ਸਟੋਰ ਆਪਸ਼ਨ ਨੂੰ ਚੁਣਨ ਤੋਂ ਬਾਅਦ ਤੁਹਾਨੂੰ ਗੂਗਲ ਅਕਾਉਂਟ ਤੋਂ ਲਾਗ ਇਨ ਕਰਨ ਦਾ ਮੈਸੇਜ ਮਿਲੇਗਾ। ਇਸ ਤੋਂ ਬਾਅਦ ਤੁਹਾਨੂੰ ਗੂਗਲ ਪਲੇ ਸਟੋਰ ਤੋਂ ਇੰਸਟਾਗਰਾਮ ਐਪ ਓਪਨ ਇੰਸਟਾਲ ਕਰਨਾ ਹੈ। ਇੰਸਟਾਗਰਾਮ ਬਲੂਸਟੈਕ ''ਚ ਡਾਊਨਲੋਡ ਅਤੇ ਇੰਸਟਾਲ ਹੋ ਜਾਵੇਗਾ। ਬਲੂਸਟੈਕ ''ਚ ਇੰਸਟਾਗਰਾਮ ਅਕਾਊਂਟ ਤੋਂ ਲਾਗ ਇਨ ਕਰੋ, ਜਿਸ ਤੋਂ ਬਾਅਦ ਤੁਹਾਡੇ ਕੰਪਿਊਟਰ ''ਤੇ ਮੋਬਾਇਲ ਹੀ ਇੰਸਟਾਗਰਾਮ ਅਕਾਊਂਟ ਪ੍ਰਾਪਤ ਹੋਵੇਗਾ।

ਫਿਰ ਇੱਥੇ ਫੋਟੋ ਅਪਲੋਡ ਕਰਨ ਲਈ ਤੁਹਾਨੂੰ ਇੰਸਟਾਗਰਾਮ ਸਕ੍ਰੀਨ ਦੇ ਹੇਠਲੇ ਹਿੱਸੇ ''ਚ ਦਿੱਤੇ ਗਏ ਕੈਮਰਾ ਬਟਨ ''ਤੇ ਕਲਿੱਕ ਕਰੋ। ਕੈਮਰਾ ਵਿੰਡੋਜ਼ ਦੇ ਸੱਜੇ ਪਾਸੇ ''ਹੋਰ ਫਾਇਲਸ'' ਬਟਨ ''ਤੇ ਕਲਿੱਕ ਕਰੋ। ਕੰਪਿਊਟਰ ''ਚੋਂ ਅਪਲੋਡ ਕੀਤੀ ਜਾਣ ਵਾਲੀ ਫੋਟੋ ਚੁਣੋ।

 

ਡਰਾਪਬਾਕਸ ਦੀ ਮਦਦ ਨਾਲ
ਡਰਾਪਬਾਕਸ ਦੀ ਵਰਤੋਂ ਕਰਕੇ ਵੀ ਕੰਪਿਊਟਰ ਤੋਂ ਇੰਸਟਾਗਰਾਮ ''ਤੇ ਫੋਟੋ ਅਪਲੋਡ ਕੀਤੇ ਜਾ ਸਕਦੇ ਹਨ। ਜਿਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਡਰਾਪਬਾਕਸ ''ਤੇ ਆਪਣਾ ਅਕਾਊਂਟ ਬਣਾਉਣਾ ਹੋਵੇਗਾ। ਜਿਸ ਰਾਹੀਂ ਤੁਸੀਂ ਬਹੁਤ ਸਾਰੇ ਫੋਟਜ਼ੋ ਨੂੰ ਆਪਣੇ ਕੰਪਿਊਟਰ ਤੋਂ ਇੰਸਟਾਗਰਾਮ ਅਕਾਊਂਟ ''ਤੇ ਬਿਨਾਂ ਸਿੰਕਰੋਨੌਇਜ਼ ਕੀਤੇ ਅਪਲੋਡ ਕਰ ਸਕਦੇ ਹੋ। ਆਪਣੇ ਕੰਪਿਊਟਰ ਤੋਂ ਡਰਾਪਬਾਕਸ ''ਚ ਫੋਟੋ ਲਿਆਉਣ ਲਈ ਇਸ ''ਤੇ ਸਾਈਨ ਇਨ ਕਰਣਾ ਹੋਵੇਗਾ। ਇਸ ਦੇ ਲਈ ਤੁਹਾਡੇ ਮੋਬਾਈਲ ''ਚ ਵੀ ਡਰਾਪਬਾਕਸ ਐਪ ਡਾਊਨਲੋਡ ਹੋਣਾ ਚਾਹੀਦਾ ਹੈ।

ਇਸ ਤੋਂ ਬਾਅਦ ਡਰਾਪਬਾਕਸ ਨੂੰ ਆਪਣੇ ਮੋਬਾਈਲ ''ਚ ਓਪਨ ਕਰੋ ਅਤੇ ਡਰਾਪਬਾਕਸ ਐਪ ਤੋਂ ਫੋਟੋ ਸੈਕਸ਼ਨ ''ਚ ਜਾਓ, ਜਾਂ ਫਿਰ ਸਟੋਰ ਕੀਤੇ ਗਏ ਫੋਟੋ ''ਤੇ ਨੈਵੀਗੇਟ ਕਰੋ। ਫੋਟੋ ''ਤੇ ਟੈਪ ਕਰਕੇ ਖੋਲੋ। ਫਿਰ ਤੁਹਾਨੂੰ ਸ਼ੇਅਰ ਬਟਨ ''ਤੇ ਕਲਿਕ ਕਰਕੇ ਫੋਟੋ ਨੂੰ ਅਪਲੋਡ ਕਰਨਾ ਹੈ।  ਤੁਹਾਨੂੰ ਇੰਸਟਾਗਰਾਮ ਐਪ ਖੋਲ੍ਹਣ ਦਾ ਮੈਸੇਜ ਪ੍ਰਾਪਤ ਹੋਵੇਗਾ, ਤੁਸੀਂ ਇਕ ਜਿਹੇ ਆਕਾਰ ਦੇ ਫੋਟੋ ਨੂੰ ਐਡੀਟ ਅਤੇ ਸ਼ੇਅਰ ਕਰ ਸਕਦੇ ਹੋ।


Related News