Gmail ’ਚੋਂ ਜ਼ਰੂਰੀ Email ਹੋ ਗਿਆ ਹੈ ਡਿਲੀਟ, ਇੰਝ ਕਰੋ ਰਿਕਵਰ
Sunday, Dec 05, 2021 - 05:45 PM (IST)
ਗੈਜੇਟ ਡੈਸਕ– ਜੀਮੇਲ ਇਕ ਅਜਿਹਾ ਪਲੇਟਫਾਰਮ ਹੈ, ਜਿਸ ਰਾਹੀਂ ਅਸੀਂ ਈਮੇਲ ਭੇਜ ਸਕਦੇ ਹਾਂ ਅਤੇ ਪ੍ਰਾਪਤ ਕਰ ਸਕਦੇ ਹਾਂ। ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਡੇ ਇਨਬਾਕਸ ’ਚ ਇੰਨ ਗੈਰ-ਜ਼ਰੂਰੀ ਈਮੇਲ ਇਕੱਠੇ ਹੋ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਡਿਲੀਟ ਕਰ ਦਿੰਦੇ ਹਾਂ ਪਰ ਇਸ ਦੌਰਾਨ ਅਸੀਂ ਗਲਤੀ ਨਾਲ ਉਨ੍ਹਾਂ ਈਮੇਲ ਨੂੰ ਵੀ ਡਿਲੀਟ ਕਰ ਦਿੰਦੇ ਹਾਂ ਜੋ ਸਾਡੇ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਇਕ ਖਾਸ ਤਰੀਕਾ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਡਿਲੀਟ ਹੋਏ ਈਮੇਲ ਨੂੰ ਆਸਾਨੀ ਨਾਲ ਰਿਕਵਰ ਕਰ ਸਕੋਗੇ।
ਇਹ ਵੀ ਪੜ੍ਹੋ– Poco ਦੇ ਫੋਨ 'ਚ ਧਮਾਕਾ ਹੋਣ ਕਰਕੇ ਉੱਡੇ ਚਿੱਥੜੇ, ਚੀਨੀ ਕੰਪਨੀ ਨੇ ਦਿੱਤੀ ਇਹ ਪ੍ਰਤੀਕਿਰਿਆ
Laptop ਅਤੇ Computer ਯੂਜ਼ਰਸ ਇੰਝ ਰਿਕਵਰ ਕਰਨ ਡਿਲੀਟ ਹੋਏ ਈਮੇਲ
- ਡਿਲੀਟ ਹੋਏ ਈਮੇਲ ਨੂੰ ਰਿਕਵਰ ਕਰਨ ਲਈ ਆਪਣੇ ਕੰਪਿਊਟਰ ਅਤੇ ਲੈਪਟਾਪ ’ਤੇ ਜੀਮੇਲ ਓਪਨ ਕਰੋ।
- ਖੱਬੇ ਕੋਨੇ ’ਤੇ ਜਾ ਕੇ ਹੇਠਾਂ ਸਕਰੋਲ ਕਰੋ।
- ਇਥੇ ਤੁਹਾਨੂੰ Trash ਆਪਸ਼ਨ ਮਿਲੇਗਾ, ਉਸ ’ਤੇ ਕਲਿੱਕ ਕਰੋ।
- ਹੁਣ ਤੁਹਾਨੂੰ ਇਥੇ ਉਹ ਈਮੇਲ ਦਿਖਾਈ ਦੇਣਗੇ, ਜੋ ਤੁਸੀਂ ਡਿਲੀਟ ਕੀਤੇ ਸਨ।
- ਉਪਰੇ ਪਾਸੇ ਤੁਹਾਨੂੰ ਮੂਵ-ਟੂ ਦਾ ਆਪਸ਼ਨ ਦਿਸੇਗਾ, ਉਸ ’ਤੇ ਕਲਿੱਕ ਕਰਕੇ ਇਨਬਾਕਸ ’ਤੇ ਟੈਪ ਕਰੋ।
- ਇਸ ਤਰ੍ਹਾਂ ਤੁਸੀਂ ਡਿਲੀਟ ਹੋਏ ਈਮੇਲ ਨੂੰ ਰਿਕਵਰ ਕਰ ਸਕੋਗੇ।
ਇਹ ਵੀ ਪੜ੍ਹੋ– WhatsApp ’ਚ ਜਲਦ ਆ ਰਹੇ 5 ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼
iPhone ਅਤੇ iPad ਯੂਜ਼ਰਸ ਇੰਝ ਰਿਕਵਰ ਕਰਨ ਡਿਲੀਟ ਹੋਏ ਈਮੇਲ
- ਜੀਮੇਲ ਐਪ ਓਪਨ ਕਰੋ।
- ਹੁਣ ਖੱਬੇ ਪਾਸੇ ਬਣੇ ਤਿਨ ਲਾਈਨਾਂ ਵਾਲੇ ਮੈਨਿਊ ’ਤੇ ਟੈਪ ਕਰੋ।
- ਇਥੇ ਤੁਹਾਨੂੰ Trash ਆਪਸ਼ਨ ਮਿਲੇਗਾ, ਉਸ ’ਤੇ ਕਲਿੱਕ ਕਰੋ।
- ਤੁਹਾਨੂੰ ਉਹ ਈਮੇਲ ਦਿਸਣਗੇ ਜੋ ਤੁਸੀਂ ਕੁਝ ਸਮਾਂ ਪਹਿਲਾਂ ਡਿਲੀਟ ਕੀਤੇ ਸਨ।
- ਹੁਣ ਡਿਲੀਟ ਹੋਏ ਈਮੇਲ ’ਤੇ ਕਲਿੱਕ ਕਰਕੇ ਤਿੰਨ ਡਾਟ ਵਾਲੇ ਮੈਨਿਊ ’ਤੇ ਟੈਪ ਕਰੋ।
- ਤੁਹਾਡੀ ਸਕਰੀਨ ’ਤੇ ਇਕ ਪਾਪ-ਅਪ ਆਏਗਾ, ਉਸ ਵਿਚ ਮੂਵ ਆਪਸ਼ਨ ’ਤੇ ਟੈਪ ਕਰੋ।
- ਇਸ ਤੋਂ ਬਾਅਦ ਇਨਬਾਕਸ ’ਤੇ ਕਲਿੱਕ ਕਰ ਦਿਓ।
- ਇੰਨਾ ਕਰਦੇ ਹੀ ਤੁਹਾਡੇ ਸਾਰੇ ਡਿਲੀਟ ਹੋਏ ਈਮੇਲ ਰਿਕਵਰ ਹੋ ਜਾਣਗੇ।
ਇਹ ਵੀ ਪੜ੍ਹੋ– ਗੂਗਲ ਨੇ ਜਾਰੀ ਕੀਤੀ ਸਾਲ 2021 ਦੇ ਬੈਸਟ ਐਪਸ ਦੀ ਲਿਸਟ, ਇਸ ਐਪ ਨੂੰ ਮਿਲਿਆ ਨੰਬਰ 1 ਦਾ ਖ਼ਿਤਾਬ
Android ਯੂਜ਼ਰਸ ਇੰਝ ਰਿਕਵਰ ਕਰਨ ਡਿਲੀਟ ਹੋਏ ਈਮੇਲ
- ਜੀਮੇਲ ਐਪ ਓਪਨ ਕਰੋ।
- ਖੱਬੇ ਪਾਸੇ ਤੁਹਾਨੂੰ Trash ਆਪਸ਼ਨ ਮਿਲੇਗਾ, ਉਸ ’ਤੇ ਟੈਪ ਕਰੋ।
- ਇਥੇ ਉਸ ਈਮੇਲ ਨੂੰ ਚੁਣੋ, ਜਿਸ ਨੂੰ ਤੁਸੀਂ ਰਿਕਵਰ ਕਰਨਾ ਚਾਹੁੰਦੇ ਹੋ।
- ਹੁਣ ਤੁਸੀਂ ਸੱਜੇ ਪਾਸੇ ਤਿੰਨ ਡਾਟ ਵਾਲੇ ਮੈਨਿਊ ’ਤੇ ਕਲਿੱਕ ਕਰਕੇ ਮੂਵ ਸੈਕਸ਼ਨ ’ਚ ਜਾ ਕੇ ਇਨਬਾਕਸ ’ਤੇ ਟੈਪ ਕਰੋ।
- ਇੰਨਾ ਕਰਦੇ ਹੀ ਡਿਲੀਟ ਹੋਇਆ ਈਮੇਲ ਰਿਕਵਰ ਹੋ ਜਾਵੇਗਾ।
ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ