ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ

Saturday, Nov 26, 2022 - 02:29 PM (IST)

ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ

ਗੈਜੇਟ ਡੈਸਕ– ਅੱਜ-ਕੱਲ੍ਹ ਏ.ਟੀ.ਐੱਮ. ਰਾਹੀਂ ਧੋਖਾਧੜੀ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਏ.ਟੀ.ਐੱਮ. ’ਚੋਂ ਪੈਸੇ ਕੱਢਦੇ ਸਮੇਂ ਥੋੜ੍ਹੀ ਜਿਹੀ ਵੀ ਲਾਪਰਵਾਹੀ ਨਾਲ ਬਦਮਾਸ਼ ਲੱਖਾਂ ਰੁਪਏ ਦੀ ਵਾਰਦਾਤ ਨੂੰ ਅੰਜ਼ਾਮ ਦੇ ਸਕਦੇ ਹਨ। ਅਜਿਹੀਆਂ ਘਟਨਾਵਾਂ ਰੋਜ਼ ਹੋ ਰਹੀਆਂ ਹਨ ਅਤੇ ਇਹ ਸਭ ਜਾਣਦੇ ਹੋਏ ਵੀ ਕਈ ਵਾਰ ਜਾਲ ’ਚ ਫਸ ਜਾਂਦੇ ਹਾਂ। ਇਸ ਰਿਪੋਰਟ ’ਚ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੇਣ ਵਾਲੇ ਹਾਂ ਜੋ ਤੁਹਾਡੇ ਏ.ਟੀ.ਐੱਮ. ਦਾ ਇਸਤੇਮਾਲ ਕਰਦੇ ਸਮੇਂ ਫਰਾਡ ਤੋਂ ਬਚਾਉਣਗੇ। 

ਇਹ ਵੀ ਪੜ੍ਹੋ– ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਸਭ ਤੋਂ ਸਸਤੀ 7-ਸੀਟਰ ਕਾਰ, ਦੇਵੇਗੀ 27 ਕਿ.ਮੀ. ਦੀ ਮਾਈਲੇਜ

ਏ.ਟੀ.ਐੱਮ. ਪਿੰਨ

ਏ.ਟੀ.ਐੱਮ. ਪਿੰਨ ਦਾ ਇਸਤੇਮਾਲ ਬਹੁਤ ਸਾਵਧਾਨੀ ਨਾਲ ਕਰੋ। ਧਿਆਨ ਰੱਖੋ ਕਿ ਜਦੋਂ ਤੁਸੀਂ ਏ.ਟੀ.ਐੱਮ. ਦੇ ਅੰਦਰ ਪੈਸੇ ਕਢਵਾਉਣ ਗਏ ਹੋਵੋ, ਉੱਥੇ ਕੋਈ ਹੋਰ ਨਾ ਹੋਵੇ। ਜੇਕਰ ਕੋਈ ਹੋਰ ਸ਼ਖ਼ਸ ਉੱਥੇ ਮੌਜੂਦ ਹੈ ਤਾਂ ਉਸਨੂੰ ਪਹਿਲਾਂ ਬਾਹਰ ਜਾਣ ਲਈ ਕਹੋ ਅਤੇ ਸ਼ੱਕ ਹੋਣ ’ਤੇ ਤੁਰੰਤ ਉਸ ਏ.ਟੀ.ਐੱਮ. ’ਚੋਂ ਬਾਹਰ ਨਿਕਲ ਜਾਓ। 

PunjabKesari

ਏ.ਟੀ.ਐੱਮ. ਨੂੰ ਚੰਗੀ ਤਰ੍ਹਾਂ ਚੈੱਕ ਕਰੋ

ਪੈਸੇ ਕਢਵਾਉਣ ਤੋਂ ਪਹਿਲਾਂ ਏ.ਟੀ.ਐੱਮ. ਦੇ ਅੰਦਰ ਆਲੇ-ਦੁਆਲੇ ਨਜ਼ਰ ਘੁਮਾ ਕੇ ਵੇਖ ਲਓ ਕਿ ਕੋਈ ਹਿਡਨ ਕੈਮਰਾ ਤਾਂ ਨਹੀਂ ਲੱਗਾ। ਨਾਲ ਹੀ ਏ.ਟੀ.ਐੱਮ. ਕਾਰਡ ਸਲਾਟ ਦੀ ਵੀ ਜਾਂਚ ਕਰ ਲਓ। ਕਈ ਵਾਰ ਬਦਮਾਸ਼ ਕਾਰਡ ਸਲਾਟ ਦੇ ਨੇੜੇ ਕਾਰਡ ਰੀਡਰ ਚਿੱਪ ਲਗਾ ਦਿੰਦੇ ਹਨ, ਜੋ ਏ.ਟੀ.ਐੱਮ. ਕਾਰਡ ਦੇ ਡਾਟਾ ਨੂੰ ਚੋਰੀ ਕਰ ਲੈਂਦੀ ਹੈ ਅਤੇ ਤੁਸੀਂ ਫਰਾਡ ਦੇ ਸ਼ਿਕਾਰ ਬਣ ਜਾਂਦੇ ਹੋ।

ਇਹ ਵੀ ਪੜ੍ਹੋ– Airtel ਨੇ ਦਿੱਤਾ ਝਟਕਾ, ਸਭ ਤੋਂ ਸਸਤੇ ਰੀਚਾਰਜ ਦੀ ਕੀਮਤ ’ਚ ਕੀਤਾ ਇੰਨਾ ਵਾਧਾ

PunjabKesari

ਅਣਜਾਣ ਵਿਅਕਤੀ ਦੀ ਮਦਦ ਦੇ ਚੱਕਰ ’ਚ ਨਾ ਪਵੋ

ਏ.ਟੀ.ਐੱਮ. ਦੀ ਵਰਤੋਂ ਕਰਦੇ ਸਮੇਂ ਕਿਸੇ ਦੀ ਵੀ ਮਦਦ ਲੈਣ ਦੀ ਕੋਸ਼ਿਸ਼ ਨਾ ਕਰੋ। ਭਲੇ ਪੈਸੇ ਨਿਕਲਣ ’ਚ ਥੋੜ੍ਹਾ ਸਮਾਂ ਜ਼ਿਆਦਾ ਲੱਗ ਜਾਵੇ ਪਰ ਕਿਸੇ ਨੂੰ ਵੀ ਏ.ਟੀ.ਐੱਮ. ਦੇ ਨੇੜੇ ਨਾ ਆਉਣ ਦਿਓ ਅਤੇ ਉਸਨੂੰ ਕਾਰਡ ਅਤੇ ਪਿੰਨ ਨਾ ਦੱਸੋ। ਇਹ ਲੋਕ ਤੁਹਾਨੂੰ ਗੱਲਾਂ ’ਚ ਲਗਾ ਕੇ ਏ.ਟੀ.ਐੱਮ. ਕਾਰਡ ਨੂੰ ਕਾਰਡ ਰੀਡਰ ਦੀ ਮਦਦ ਨਾਲ ਸਕੈਨ ਕਰ ਕੇ ਪੂਰੀ ਡਿਟੇਲ ਕੱਢ ਲੈਣਗੇਅਤੇ ਤੁਹਾਨੂੰ ਭਨਕ ਤਕ ਨਹੀਂ ਲੱਗੇਗੀ। 

ਇਹ ਵੀ ਪੜ੍ਹੋ– ਔਰਤਾਂ ਨੂੰ ਗੰਦੇ ਇਸ਼ਾਰੇ ਕਰਨ ਵਾਲੇ ਬਾਂਦਰ ਨੂੰ ਹੋਈ ਉਮਰਕੈਦ, ਜੇਲ੍ਹ ਜਾਣ ਮਗਰੋਂ ਵੀ ਨਹੀਂ ਸੁਧਰੀਆਂ ਆਦਤਾਂ

PunjabKesari

ਪਿੰਨ ਲਗਾਉਂਦੇ ਸਮੇਂ ਵਰਤੋ ਸਾਵਧਾਨੀ

ਜਦੋਂ ਵੀ ਪੈਸੇ ਕੱਢਣ ਲਈ ਏ.ਟੀ.ਐੱਮ. ’ਚ ਪਿੰਨ ਭਰੋ ਤਾਂ ਉਸਨੂੰ ਲੁਕਾ ਕੇ ਭਰੋ। ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਹੱਥ ਨਾਲ ਏ.ਟੀ.ਐੱਮ. ਦੇ ਕੀਬੋਰਡ ਨੂੰ ਢੱਕ ਲਓ। ਨਾਲ ਹੀ ਏ.ਟੀ.ਐੱਮ. ਮਸ਼ੀਨ ਦੇ ਜਿੰਨਾ ਨੇੜੇ ਹੋ ਸਕੇ, ਓਨਾ ਨੇੜੇ ਹੋ ਜਾਓ ਤਾਂ ਜੋ ਪਿੰਨ ਨੂੰ ਆਸਾਨੀ ਨਾਲ ਲੁਕਾਇਆ ਜਾ ਸਕੇ। 

ਇਹ ਵੀ ਪੜ੍ਹੋ– ਐਪਲ ਦੇ ਸ਼ੋਅਰੂਮ ’ਚ ਜਾ ਵੜੀ ਤੇਜ਼ ਰਫ਼ਤਾਰ SUV, ਮਚੀ ਹਫੜਾ-ਦਫੜੀ

PunjabKesari

ਕੈਂਸਿਲ ਬਟਨ ਜ਼ਰੂਰ ਦਬਾਓ

ਏ.ਟੀ.ਐੱਮ. ’ਚੋਂ ਪੈਸੇ ਨਿਕਲਣ ਤੋਂ ਬਾਅਦ ਟ੍ਰਾਂਜੈਕਸ਼ਨ ਨੂੰ ਪੂਰਾ ਹੋਣ ਤਕ ਉੱਥੇ ਹੀ ਰਹੋ ਅਤੇ ਅਖੀਰ ’ਚ ਕੈਂਸਿਲ ਬਟਨ ਦਬਾਏ ਬਿਨਾਂ ਏ.ਟੀ.ਐੱਮ. ’ਚੋਂ ਬਾਹਰ ਨਾ ਨਿਕਲੋ। ਧਿਆਨ ਰਹੇ ਕਿ ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਏ.ਟੀ.ਐੱਮ. ’ਚੋਂ ਬਾਹਰ ਨਿਕਲੋ।

ਇਹ ਵੀ ਪੜ੍ਹੋ– ਯੂਜ਼ਰਜ਼ ਨੂੰ ਜੇਲ੍ਹ ਭੇਜਣ ਦੀ ਤਿਆਰੀ 'ਚ ਏਲਨ ਮਸਕ! ਜਾਣੋ ਕੀ ਹੈ ਯੋਜਨਾ


author

Rakesh

Content Editor

Related News