WhatsApp ਚੈਨਲ ਦਾ ਨਾਂ ਇੰਝ ਕਰੋ ਐਡਿਟ, ਬੇਹਦ ਆਸਾਨ ਹੈ ਤਰੀਕਾ

Wednesday, Oct 11, 2023 - 02:36 PM (IST)

ਗੈਜੇਟ ਡੈਸਕ- ਵਟਸਐਪ ਨੇ ਕੁਝ ਦਿਨ ਪਹਿਲਾਂ ਹੀ ਚੈਨਲ ਫੀਚਰ ਨੂੰ ਲਾਂਚ ਕੀਤਾ ਹੈ। ਵਟਸਐਪ ਦਾ ਚੈਨਲ ਫੀਚਰ ਭਾਰਤ 'ਚ ਹਿੱਟ ਹੋ ਗਿਆ ਹੈ। ਵਟਸਐਪ ਚੈਨਲ ਨਾਲ ਤਮਾਮ ਮੀਡੀਆ ਹਾਊਸ ਅਤੇ ਸੈਲੀਬ੍ਰਿਟੀ ਜੁੜੇ ਹਨ। ਵਟਸਐਪ ਚੈਨਲ ਵੀ ਟੈਲੀਗ੍ਰਾਮ ਦੇ ਚੈਨਲ ਵਰਗਾ ਹੀ ਹੈ। ਵਟਸਐਪ ਚੈਨਲ ਰਾਹੀਂ ਵਨ ਵੇਅ ਕਮਿਊਨੀਕੇਸ਼ਨ ਹੈ ਯਾਨੀ ਤੁਸੀਂ ਕਿਸੇ ਮੈਸੇਜ 'ਤੇ ਰਿਪਲਾਈ ਨਹੀਂ ਕਰ ਸਕਦੇ। ਕਈ ਲੋਕਾਂ ਨੇ ਵਟਸਐਪ ਦਾ ਚੈਨਲ ਬਣਾਇਆ ਹੈ। ਜੇਕਰ ਤੁਸੀਂ ਵੀ ਵਟਸਐਪ 'ਤੇ ਚੈਨਲ ਬਣਾਇਆ ਹੈ ਤਾਂ ਇਸ ਰਿਪੋਰਟ 'ਚ ਅਸੀਂ ਤੁਹਾਨੂੰ ਵਟਸਐਪ ਚੈਨਲ ਦੇ ਨਾਂ ਨੂੰ ਐਡਿਟ ਕਰਨ ਦਾ ਤਰੀਕਾ ਦੱਸ ਰਹੇ ਹਾਂ।

ਇਹ ਵੀ ਪੜ੍ਹੋ- WhatsApp ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 74 ਲੱਖ ਤੋਂ ਵੱਧ ਅਕਾਊਂਟਸ ਕੀਤੇ ਬੈਨ

ਕੀ ਹੈ ਵਟਸਐਪ ਚੈਨਲਸ

ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਵਟਸਐਪ ਚੈਨਲ ਕੀ ਹੈ। ਇਹ ਵਟਸਐਪ ਦੇ ਹੀ ਬ੍ਰਾਡਕਾਸਟ ਫੀਚਰ ਦਾ ਇਕ ਵਿਸਤਾਰਿਤ ਰੂਪ ਹੈ। ਚੈਨਲ ਇਕਤਰਫਾ ਬ੍ਰਾਡਕਾਸਟ ਵਾਲਾ ਇਕ ਅਜਿਹਾ ਟੂਲ ਹੈ, ਜਿਸ ਰਾਹੀਂ ਐਡਮਿਨ ਟੈਕਸਟ, ਫੋਟੋ, ਵੀਡੀਓ, ਸਟਿਕਰ ਅਤੇ ਪੋਲ ਭੇਜ ਸਕਦੇ ਹੋ। ਤੁਸੀਂ ਆਪਣੀ ਪਸੰਦ ਦੇ ਅਨੁਸਾਰ ਕਿਸੇ ਚੈਨਲ ਨੂੰ ਫਾਲੋ ਕਰ ਸਕੋਗੇ।

ਇਸ ਲਈ ਇਕ ਸਰਚ ਡਾਇਰੈਕਟਰੀ ਵੀ ਹੈ ਜਿਸ ਵਿਚ ਤੁਸੀਂ ਆਪਣੇ ਸ਼ੌਂਕ, ਸਪੋਰਟਸ ਟੀਮਾਂ, ਸਥਾਨਕ ਅਧਿਕਾਰੀਆਂ ਦੇ ਅਪਡੇਟ ਲੈ ਸਕੋਗੇ। ਵਟਸਐਪ ਚੈਨਲ ਦੇ ਐਡਮਿਨ ਜਾਂ ਹੋਰ ਫਾਲੋਅਰਜ਼ ਦਾ ਫੋਨ ਨੰਬਰ ਨਹੀਂ ਦਿਸੇਗਾ। ਤੁਸੀਂ ਕਿਸ ਚੈਨਲ ਨੂੰ ਫਾਲੋ ਕਰਨਾ ਚਾਹੁੰਦੇ ਹੋ, ਇਹ ਪੂਰੀ ਤਰ੍ਹਾਂ ਤੁਹਾਡੇ 'ਤੇ ਨਿਰਭਰ ਕਰੇਗਾ ਅਤੇ ਤੁਹਾਡੀ ਪਸੰਦ ਪ੍ਰਾਈਵੇਟ ਰਹੇਗੀ। 

ਇਹ ਵੀ ਪੜ੍ਹੋ- ਆ ਗਈ Android 14 ਦੀ ਅਪਡੇਟ, ਤੁਹਾਡਾ ਪੁਰਾਣਾ ਫੋਨ ਵੀ ਬਣ ਜਾਵੇਗਾ ਨਵੇਂ ਵਰਗਾ

ਇੰਝ ਐਡਿਟ ਕਰੋ ਵਟਸਐਪ ਚੈਨਲਸ ਦਾ ਨਾਂ

- ਸਭ ਤੋਂ ਪਹਿਲਾਂ ਆਪਣੇ ਵਟਸਐਪ ਨੂੰ ਓਪਨ ਕਰੋ।

- ਹੁਣ ਚੈਨਲ ਦੇ ਨਾਂ 'ਤੇ ਕਲਿੱਕ ਕਰੋ ਅਤੇ ਇੰਫੋ ਪੇਜ 'ਤੇ ਜਾਓ।

- ਹੁਣ ਚੈਨਲ ਇੰਫੋ 'ਤੇ ਕਲਿੱਕ ਕਰੋ ਅਤੇ ਨਾਂ ਬਦਲੋ।

- ਨਾਂ ਨੂੰ ਐਡਿਟ ਕਰਨ ਤੋਂ ਬਾਅਦ ਚੈੱਕ ਮਾਰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ- AI ਨੇ ਕੀਤਾ ਕਮਾਲ, ਹਫ਼ਤਾ ਪਹਿਲਾਂ ਹੀ ਦੱਸ ਦਿੱਤਾ ਕਦੋਂ ਆਏਗਾ ਭੂਚਾਲ


Rakesh

Content Editor

Related News