ਇੰਝ ਕਰੋ ਬੰਦ, ਫੇਸਬੁੱਕ ''ਤੇ ਜਨਮਦਿਨ ਲਾਈਵ ਵੀਡੀਓ ਅਤੇ ਹੋਰ ਦੂਸਰੀਆਂ ਨੋਟੀਫਿਕਸ਼ਨਸ
Thursday, Jan 05, 2017 - 06:55 PM (IST)

ਜਲੰਧਰ- ਫੇਸਬੁੱਕ ਇਕ ਅਜਿਹੀ ਜਗ੍ਹਾ ਹੈ ਜਿੱਥੇ ਕਈ ਸਾਰੀਆਂ ਨੋਟੀਫਿਕੇਸ਼ਨਸ ਮਿਲਦੀਆਂ ਹਨ। ਹਾਲਾਂਕਿ, ਇਸ ਪੁਸ਼ ਨੋਟੀਫਿਕੇਸ਼ਨ ਨੂੰ ਸਮਾਰਟਫੋਨ ''ਤੇ ਅਸਾਨੀ ਨਾਲ ਡਿਸੇਬਲ ਕੀਤਾ ਜਾ ਸਕਦਾ ਹੈ। ਜੇਕਰ ਤੁਹਾਨੂੰ ਖ਼ਾਸ ਤੌਰ ''ਤੇ ਫੇਸਬੁੱਕ ਤੋਂ ਪਰੇਸ਼ਾਨੀ ਹੋ ਰਹੀ ਹੈ ਤਾਂ ਇਸ ਸਟੈਪ ਨੂੰ ਆਪਣਾਓ।
ਫੋਨ ''ਤੇ ਜੇਕਰ ਤੁਸੀਂ ਆਪਣੇ ਆਈਫੋਨ ਜਾਂ ਆਈਪੈਡ ''ਤੇ ਫੇਸਬੁੱਕ ਐਪ ਇਸਤੇਮਾਲ ਕਰ ਰਹੇ ਹੋ, ਫੇਸਬੁੱਕ ਨੋਟੀਫਿਕੇਸ਼ਨ ਨੂੰ ਇਸ ਤਰ੍ਹਾਂ ਕਰੋ ਡਿਸਏਬਲ ।
ਫੇਸਬੁੱਕ ਐਪ ਖੋਲੋ
ਸੱਜੇ ਪਾਸੇ ਹੇਠਾਂ ਦਿੱਤੇ ਗਏ ਮੋਰ ਬਟਨ ''ਤੇ ਟੈਪ ਕਰੋ
ਸੈਟਿੰਗ ''ਤੇ ਟੈਪ ਕਰੋ ਅਤੇ ਅਕਾਊਂਟ ਸੈਟਿੰਗ ''ਚ ਜਾਓ।
ਨੋਟੀਫਿਕੇਸ਼ਨ ''ਤੇ ਟੈਪ ਕਰੋ।
ਇੱਥੇ ਤੁਸੀਂ ਬਰਥਡੇ ਰਿਮਾਇੰਡਰ ਅਤੇ ਲਾਇਵ ਵੀਡੀਓ ਵਰਗੀਆਂ ਨੋਟੀਫਿਕੇਸ਼ਨਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਐਂਡ੍ਰਾਇਡ ''ਤੇ ਫੇਸਬੁੱਕ ਐਪ ''ਤੇ ਨੋਟੀਫਿਕੇਸ਼ਨ ਨੂੰ ਡਿਸੇਬਲ ਕਰਨ ਲਈ ਇਸ ਸਟੇਪ ਨੂੰ ਆਪਣਾਓ।
ਫੇਸਬੁੱਕ ਐਪ ਓਪਨ ਕਰੋ ਤੇ ਸਭ ਤੋਂ ਉਪਰੇ ਵਿੱਖ ਰਹੇ ਤਿੰਨ ਹਾਰਿਜਾਂਟਲ ਲੀਕ ''ਤੇ ਟੈਪ ਕਰੋ।
ਅਕਾਊਂਟ ਸੈਟਿੰਗ ''ਤੇ ਟੈਪ ਕਰੋ।
ਹੁਣ ਨੋਟੀਫਿਕੇਸ਼ਨ ''ਤੇ ਟੈਪ ਕਰੋ ਅਤੇ ਜਿਨ੍ਹਾਂ ਨੂੰ ਤੁਸੀਂ ਨਹੀਂ ਵੇਖਣ ਚਾਹੁੰਦੇ, ਉਨ੍ਹਾਂ ਨੂੰ ਡਿਸੇਬਲ ਕਰ ਦਿਓ।