Alert! ਜਲੰਧਰ ''ਚ ਬੰਦ ਰਹਿਣਗੇ ਅੱਜ ਇਹ Main ਰਸਤੇ, ਰੂਟ ਰਹੇਗਾ ਡਾਇਵਰਟ, ਜਾਣੋ ਵਜ੍ਹਾ
Saturday, Sep 27, 2025 - 12:55 PM (IST)

ਜਲੰਧਰ- ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅੱਜ ਜਲੰਧਰ ਸ਼ਹਿਰ ਵਿਚ ਅਲੀ ਮੁਹੱਲਾ ਤੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਸ ਦੌਰਾਨ 500 ਬੱਸਾਂ ਜ਼ਰੀਏ ਸ਼ਰਧਾਲੂ ਭਗਵਾਨ ਵਾਲਮੀਕਿ ਤੀਰਥ ਸਥਾਨ ਅੰਮ੍ਰਿਤਸਰ ਸ਼ਾਮ ਨੂੰ ਪਹੁੰਚਣਗੇ। ਇਥੇ ਮੱਥਾ ਟੇਕ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਖੇਤਾਂ 'ਚ ਸਰਪੰਚ ’ਤੇ ਤਾੜ-ਤਾੜ ਚੱਲੀਆਂ ਗੋਲ਼ੀਆਂ
ਸ਼ੋਭਾ ਯਾਤਰਾ ਕਰੀਬ 2 ਵਜੇ ਜਲੰਧਰ ਦੇ ਪ੍ਰਾਚੀਨ ਮੰਦਿਰ ਭਗਵਾਨ ਵਾਲਮੀਕਿ ਮੰਦਿਰ ਤੋਂ ਕੱਢੀ ਜਾਵੇਗੀ। ਭਗਵਾਨ ਵਾਲਮੀਕਿ ਉਤਸਵ ਕਮੇਟੀ ਅਤੇ ਸ਼੍ਰੀ ਵਾਲਮੀਕਿ ਵੈੱਲਫੇਅਰ ਟਰੱਸਟ ਸ਼ਕਤੀ ਨਗਰ ਦੇ ਪ੍ਰਧਾਨ ਵਿਪਿਨ ਮਹਿਰਾ ਨੇ ਦੱਸਿਆ ਕਿ ਅਲੀ ਮੁਹੱਲਾ ਸਥਿਤ ਭਗਵਾਨ ਵਾਲਮੀਕਿ ਮੰਦਿਰ ਤੋਂ ਸ਼ੋਭਾ ਯਾਤਰਾ ਕੱਢੀ ਜਾਵੇਗੀ।
ਇਹ ਰਹੇਗਾ ਸ਼ੋਭਾ ਯਾਤਰਾ ਦਾ ਰੂਟ
ਇਹ ਸ਼ੋਭਾ ਯਾਤਰਾ ਰਾਮਾ ਮੰਡੀ, ਮਕਸੂਦਾਂ ਮੰਡੀ ਚੌਂਕ, ਬਸਤੀ ਬਾਵਾ ਖੇਲ, ਹੁਸ਼ਿਆਰਪੁਰ ਚੌਂਕ, ਖੁਰਲਾ ਕਿੰਗਰਾ ਚੌਂਕ, ਪੰਡਿਤ ਫੱਤੂ ਰੋਡ, ਆਦਮਪੁਰ, ਅਲਾਵਲਪੁਰ, ਸੈਂਟਰਲ ਟਾਊਨ, ਪਠਾਨਕੋਟ ਚੌਂਕ, ਮਿਰਜ਼ਾ ਗਲੀ ਤੋਂ ਹੁੰਦੇ ਹੋਇਆ ਦੇਰ ਸ਼ਾਮ ਅੰਮ੍ਰਿਤਸਰ ਪਹੁੰਚੇਗੀ। ਇਸ ਕਾਰਨ ਅੱਜ ਇਨ੍ਹਾਂ ਰਸਤਿਆਂ 'ਤੇ ਆਵਾਜਾਈ ਪ੍ਰਭਾਵਿਤ ਰਹੇਗੀ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਰਸਤਿਆਂ ਤੋਂ ਨਾ ਲੰਘਣ ਅਤੇ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ। ਇਸ ਮੌਕੇ ਸੰਤ, ਮਹਾਤਮਾ ਅਤੇ ਸਮਾਜ ਦੇ ਕਈ ਪ੍ਰਮੁੱਖ ਮੈਂਬਰ ਮੌਜੂਦ ਰਹਿਣਗੇ। ਪ੍ਰਸ਼ਾਸਨ ਅਤੇ ਪ੍ਰਬੰਧਕਾਂ ਨੇ ਯਾਤਰਾ ਲਈ ਸੁਰੱਖਿਆ ਅਤੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਹੈ।
ਇਸ ਯਾਤਰਾ ਵਿਚ ਸੰਤ ਅਤਰੂ ਰਾਮ, ਸੰਤ ਬੁੱਧ ਦਾਸ, ਮਹੰਤ ਮੋਹਨ ਦਾਸ, ਮਹੰਤ ਰਾਮ ਕਿਸ਼ਨ, ਮਹੰਤ ਰਮੇਸ਼ ਦਾਸ, ਮਹੰਤ ਪਵਨ ਦਾਸ, ਮਹੰਤ ਮੁੱਖੂ ਦਾਸ, ਮਹੰਤ ਕ੍ਰਿਸ਼ਨ ਦਾਸ, ਮਹੰਤ ਸੁਦਰਸ਼ਨ ਦਾਸ, ਮਹੰਤ ਮੋਹਨ ਦਾਸ, ਮਹੰਤ ਕਮਲ ਦਾਸ, ਮਹੰਤ ਗਣਪਤ ਦਾਸ, ਮਹੰਤ ਬੰਸੀ ਦਾਸ, ਮਹੰਤ ਬੰਸੀ ਦਾਸ, ਮਹੰਤ ਜਗੀਸ਼ ਦਾਸ, ਮਹੰਤ ਸੰਗਤ ਨੂੰ ਆਸ਼ੀਰਵਾਦ ਦੇਣਗੇ।
ਇਹ ਵੀ ਪੜ੍ਹੋ: ਪੰਜਾਬ 'ਚ ਹੋਏ NRI ਤੇ ਕੇਅਰ ਟੇਕਰ ਕਤਲ ਕਾਂਡ 'ਚ ਨਵਾਂ ਮੋੜ, ਸਾਹਮਣੇ ਆ ਗਿਆ ਪੂਰਾ ਸੱਚ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8