ਕੀ ਬਣੂ ਦੁਨੀਆ ਦਾ: ਹੁਣ ਬਜ਼ੁਰਗਾਂ ਦੀ ਹੋ ਰਹੀ ਵੀਡੀਓ ਵਾਇਰਲ
Sunday, Sep 21, 2025 - 02:07 PM (IST)

ਤਰਨਤਾਰਨ (ਰਮਨ)- ਜ਼ਿਲ੍ਹਾ ਤਰਨ ਤਾਰਨ ਦੇ ਇੱਕ ਪਿੰਡ ਵਿੱਚ ਕਾਰ ਅੰਦਰ ਸਵਾਰ ਦੋ ਬਜ਼ੁਰਗ ਵਿਅਕਤੀਆਂ ਵੱਲੋਂ ਚਿੱਟਾ ਪੀਣ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਬਜ਼ੁਰਗਾਂ ਵੱਲੋਂ ਕੀਤੇ ਜਾ ਰਹੇ ਇਸ ਕਾਰੇ ਨੂੰ ਲੈ ਕੇ ਲੋਕਾਂ ਵੱਲੋਂ ਬੱਚਿਆਂ ਨੂੰ ਚੰਗੇ ਰਸਤੇ ਚੱਲਣ ਸਬੰਧੀ ਸਿੱਖਿਆ ਦੇਣ ਨੂੰ ਲੈ ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਸਕੂਲਾਂ ਨੂੰ ਲੈ ਕੇ ਵੱਡੀ ਖ਼ਬਰ, DC ਸਾਕਸ਼ੀ ਸਾਹਨੀ ਨੇ ਦਿੱਤੇ ਵੱਡੇ ਹੁਕਮ
ਜਾਣਕਾਰੀ ਦੇ ਅਨੁਸਾਰ ਇੱਕ ਸਫੇਦ ਰੰਗ ਦੀ ਕਾਰ ਵਿੱਚ ਸਵਾਰ ਦੋ ਬਜ਼ੁਰਗ ਵਿਅਕਤੀ ਜੋ ਅਗਲੀਆਂ ਸੀਟਾਂ ਉੱਪਰ ਬੈਠੇ ਹਨ ਤੇ ਪਿਛਲੀ ਸੀਟ ਉੱਪਰ ਇੱਕ ਨੌਜਵਾਨ ਵੀ ਵਿਖਾਈ ਦੇ ਰਿਹਾ ਹੈ। ਕਾਰ ਸਵਾਰ ਦੋਵੇਂ ਬਜ਼ੁਰਗਾਂ ਦੇ ਹੱਥ ਵਿੱਚ ਸਿਲਵਰ ਪੰਨੀ ਵਿਖਾਈ ਦੇ ਰਹੀ ਹੈ ਤੇ ਸੂਟੇ ਵੀ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ- ਖੇਤਾਂ 'ਚ ਸਪ੍ਰੇਅ ਕਰਦਿਆਂ ਵਾਪਰਿਆ ਵੱਡਾ ਭਾਣਾ, ਪਿੰਡ ਦੇ 2 ਵਿਅਕਤੀਆਂ ਦੀ ਮੌਤ
ਸਥਾਨਕ ਲੋਕਾਂ ਵੱਲੋਂ ਕਾਰ ਦੇ ਬਾਹਰੋਂ ਖੜ੍ਹੇ ਹੋ ਕੇ ਬਣਾਈ ਵੀਡੀਓ ਦਾ ਪਤਾ ਜਦੋਂ ਕਾਰ ਸਵਾਰਾਂ ਨੂੰ ਲੱਗਦਾ ਹੈ ਤਾਂ ਉਹ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦੇ ਪਾਏ। ਮੌਕੇ ’ਤੇ ਮੌਜੂਦ ਵੀਡੀਓ ਬਣਾਉਣ ਵਾਲੇ ਲੋਕਾਂ ਵੱਲੋਂ ਉਨ੍ਹਾਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਕਾਰ ਅੰਦਰ ਕੀ ਕਰ ਰਹੇ ਹੋ। ਇੰਨੇ ਨੂੰ ਇਕ ਵਿਅਕਤੀ ਵੱਲੋਂ ਜਦੋਂ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਾਰ ਚਾਲਕ ਵਿਅਕਤੀ ਮੌਕੇ ਤੋਂ ਕਾਰ ਤੇਜ਼ ਰਫਤਾਰ ਨਾਲ ਭਜਾਉਣ ਵਿੱਚ ਕਾਮਯਾਬ ਹੋ ਗਿਆ। ਸੋਸ਼ਲ ਮੀਡੀਆ ਉਪਰ ਇਹ ਵੀਡੀਓ ਬੜੀ ਤੇਜ਼ੀ ਨਾਲ ਸਵੇਰ ਤੋਂ ਵਾਇਰਲ ਹੋ ਰਹੀ ਹੈ ਜਿਸ ਦੀ ਪੁਲਸ ਵੱਲੋਂ ਆਪਣੇ ਪੱਧਰ ਉੱਪਰ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਮਾਧੋਪੁਰ ਹੈੱਡ ਵਰਕਸ ਦੇ ਗੇਟ ਟੁੱਟਣ ਮਾਮਲੇ 'ਚ ਸਰਕਾਰ ਦੀ ਵੱਡੀ ਕਾਰਵਾਈ: 3 ਅਧਿਕਾਰੀ ਮੁਅੱਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8