iOS 11 ਕੰਟਰੋਲ ਸੈਂਟਰ ''ਚ ਇਸ ਤਰ੍ਹਾਂ ਕਰੋ AirDrop ਦਾ ਐਕਸੈਸ

11/20/2017 1:37:16 PM

ਜਲੰਧਰ- ਆਈ.ਓ.ਐੱਸ. 11 ਦੁਆਰਾ ਆਈਫੋਨ ਅਤੇ ਆਈਪੈਡ 'ਚ ਕਈ ਸ਼ਾਨਦਾਰ ਅਤੇ ਜ਼ਬਰਦਸਤ ਫੀਚਰ ਸ਼ਾਮਿਲ ਹੋਏ ਹਨ। ਇਸ ਵਿਚ ਸਭ ਤੋਂ ਜ਼ਿਆਦਾ ਅਤੇ ਵਧੀਆ ਅਪਗ੍ਰੇਡ 'ਚ ਕੰਟਰੋਰ ਸੈਂਟਰ ਵੀ ਸ਼ਾਮਿਲ ਹੈ ਜਿਸ ਨੂੰ ਕਈ ਬਦਲਾਵਾਂ ਦੇ ਨਾਲ ਲਿਆਇਆ ਗਿਆ ਹੈ। ਐਪਲ ਨੇ ਇਸ ਲਈ ਇਕ ਨਵਾਂ ਲੇਆਊਟ ਜਾਰੀ ਕੀਤਾ ਹੈ, ਜੋ ਕਈ ਜ਼ਿਆਦਾ ਕੰਟਰੋਲ ਦੇ ਨਾਲ ਆਏ ਹਨ। ਇਸ ਵਿਚੋਂ ਜ਼ਿਆਦਾਤਰ ਨੂੰ ਸੈਟਿੰਗ 'ਚ ਜਾ ਕੇ ਹੀ ਕਸਟਮਾਈਜ਼ ਕੀਤਾ ਜਾ ਸਕਦਾ ਹੈ। ਹਾਲਾਂਕਿ ਇਕ ਥਾਂ ਸਾਰੇ ਅਟਕ ਜਾਂਦੇ ਹਨ ਕਿ ਆਖਿਰ ਕਿਵੇਂ ਇਹ ਕੰਮ ਕਰਦਾ ਹੈ। ਇਸ ਤੋਂ ਇਲਾਵਾ ਕਈ ਅਜਿਹੇ ਵੀ ਸਲਾਵ ਕਰ ਰਹੇ ਹਨ ਕਿ AirDrop ਦਾ ਆਪਸ਼ਨ ਉਨ੍ਹਾਂ ਨੂੰ ਨਜ਼ਰ ਨਹੀਂ ਆ ਰਿਹਾ ਹੈ। ਹਾਲਾਂਕਿ ਅਜਿਹਾ ਨਹੀਂ ਹੈ, ਇਹ ਅਜੇ ਵੀ ਕੰਟਰੋਲ ਸੈਂਟਰ 'ਚ ਹੀ ਮੌਜੂਦ ਹੈ। ਤਾਂ ਆਏ ਜਾਣਦੇ ਹਾਂ ਕਿ ਆਖਿਰ ਇਸ ਨੂੰ ਅਸੀਂ ਕਿਵੇਂ ਐਕਸੈਸ ਕਰ ਸਕਦੇ ਹਾਂ। 
ਕੰਟਰੋਲ ਸੈਂਟਰ ਨੂੰ ਜਿਵੇਂ ਹੀ ਤੁਸੀਂ ਉੱਪਰ ਵੱਲ ਕਰਦੇ ਹੋ ਤਾਂ ਤੁਹਾਨੂੰ ਇਕ ਕੁਨੈਕਟੀਵਿਟੀ ਟਾਗਲ ਨਜ਼ਰ ਆਉਂਦਾ ਹੈ, ਜੋ ਕਿ ਤੁਹਾਨੂੰ ਟਾਪ ਲੈਫਟ ਕਾਰਨਰ 'ਤੇ ਨਜ਼ਰ ਆਉਂਦਾ ਹੈ। ਇਥੇ ਕੁਝ ਟਾਗਲ ਮੌਜੂਦ ਹਨ ਜਿਵੇਂ- ਏਅਰਪਲੇਨ ਮੋਡ, ਮੋਬਾਇਲ ਡਾਟਾ, ਵਾਈ-ਫਾਈ ਅਤੇ ਬਲੂਟੁਥ। ਜੇਕਰ ਤੁਸੀਂ ਇਨ੍ਹਾਂ ਟਾਗਲ 'ਤੇ ਪ੍ਰੈੱਸ ਕਰਦੇ ਹੋ ਅਤੇ ਹੋਲਡ ਰੱਖਦੇ ਹੋ ਤਾਂ ਇਕ ਨਵਾਂ ਮੈਨੂ ਤੁਹਾਨੂੰ ਨਜ਼ਰ ਆਉਣ ਲੱਗਦਾ ਹੈ। ਇਥੇ ਤੁਸੀਂ ਪਹਿਲੇ ਚਾਰ ਕੁਨੈਕਟੀਵਿਟੀ ਟਾਗਲ ਦੇਖ ਸਕਦੇ ਹੋ ਅਤੇ ਤੁਸੀਂ ਇਥੇ ਦੋ ਹੋਰ ਨੂੰ ਵੀ ਦੇਖ ਸਕਦੇ ਹੋ, ਜੋ ਤੁਹਾਨੂੰ ਉਥੇ ਨਜ਼ਰ ਨਹੀਂ ਆਉਂਦੇ ਹਨ, ਮਤਲਬ ਕਿ AirDrop ਅਤੇ Personal HotSpot। ਇਥੋਂ ਤੁਸੀਂ ਇਨ੍ਹਾਂ ਫੰਕਸ਼ੰਸ ਨੂੰ ਡਿਸੇਬਲ ਜਾਂ ਇਨੇਬਲ ਕਰ ਸਕਦੇ ਹੋ। ਹਾਲਾਂਕਿ ਇਹ ਟ੍ਰਿਕ ਆਈਫੋਨ 6 ਐੱਸ 'ਚ ਕਾਫੀ ਆਸਾਨ ਹੈ, ਹਾਲਾਂਕਿ ਇਥੇ ਵੀ ਇਹ ਸਮਾਨ ਹੀ ਹੈ ਪਰ ਇਥੇ ਤੁਹਾਨੂੰ ਇਕ 3ਡੀ ਟੱਚ ਮਿਲ ਰਿਹਾ ਹੈ। 

PunjabKesari

ਜਿਵੇਂ ਹੀ ਤੁਸੀਂ AirDrop ਬਟਨ 'ਤੇ ਟੈਪ ਕਰਦੇ ਹੋ, ਤੁਹਾਨੂੰ ਤਿੰਨ ਹੋਰ ਆਪਸ਼ਨ ਇਥੇ ਦਿਖਾਈ ਦਿੰਦੇ ਹਨ। ਜਿਵੇਂ- ਟਾਗਲ ਰੀਸਿਵਿੰਗ ਜਾਂ Contact Only 'ਚ AirDrop ਨੂੰ Enable/Disable ਕਰਨਾ ਜਾਂ Everyone। ਹਾਲਾਂਕਿ ਜੇਕਰ ਅਸੀਂ ਆਈ.ਓ.ਐੱਸ. 10 ਦੀ ਚਰਚਾ ਕਰੀਏ ਤਾਂ AirDrop ਆਪਸ਼ਨ ਇਥੇ ਕਾਫੀ ਵਧੀਆ ਤਰ੍ਹਾਂ ਦੇਖਿਆ ਜਾ ਸਕਦਾ ਸੀ ਮਤਲਬ ਕਿ ਇਸ ਲਈ ਤੁਹਾਨੂੰ ਇਸ ਦੇ ਅੰਦਰ ਦੀ ਸੈਟਿੰਗ ਆਦਿ 'ਚ ਜਾਣ ਦੀ ਲੋੜ ਨਹੀਂ ਸੀ। ਹਾਲਾਂਕਿ ਇਸ ਵਾਰ ਤੁਹਾਨੂੰ ਕੁਝ ਜ਼ਿਆਦਾ ਸਟੈੱਪ ਕਰਨ ਦੀ ਲੋੜ ਹੈ। ਇਹ ਇਕ ਆਸਾਨ ਹੀ ਪ੍ਰਕਿਰਿਆ ਹੈ ਪਰ ਇਸ ਨੂੰ ਆਈ.ਓ.ਐੱਸ. 11 'ਚ ਕਾਫੀ ਮੁਸ਼ਕਿਲ ਬਣਾ ਦਿੱਤਾ ਗਿਆ ਹੈ। ਹਾਲਾਂਕਿ ਇਸ ਨੂੰ ਬੜੀ ਆਸਾਨੀ ਨਾਲ ਹੁਣ ਵੀ ਲੱਭਿਆ ਜਾ ਸਕਦਾ ਹੈ, ਇਸ ਲਈ ਤੁਹਾਨੂੰ ਸਿਰਫ ਫੋਨ ਦੀ ਸੈਟਿੰਗ > ਉਸ ਤੋਂ ਬਾਅਦ ਜਨਰਲ > ਅਤੇ ਉਸ ਤੋਂ ਬਾਅਦ ਏਅਰਡਰੋਪ ਆਉਂਦਾ ਹੈ। 
ਹਾਲਾਂਕਿ ਇਸ ਬਾਰੇ ਅਜੇ ਵੀ ਕੁਝ ਸਮਝ ਨਹੀਂ ਆਇਆ ਹੈ ਕਿ ਆਖਿਰ ਐਪਲ ਨੇ ਕਿਉਂ ਏਅਰਡਰੋਪ ਨੂੰ ਕੰਟਰੋਲ ਸੈਂਟਰ ਦੇ ਮੇਨ ਆਈਕਨ 'ਚ ਨਹੀਂ ਰੱਖਿਆ ਹੈ। ਇਸ ਤੋਂ ਇਲਾਵਾ ਵਾਈ-ਫਾਈ ਅਤੇ ਬਲੂਟੁਥ ਦੇ ਟਾਗਲ ਵੀ ਸਮਝ ਤੋਂ ਕੁਝ ਬਾਹਰ ਹੀ ਹਨ। ਇਥੋਂ ਤੁਸੀਂ ਇਨ੍ਹਾਂ ਨੂੰ ਸਿਰਫ ਆਫ ਹੀ ਕਰ ਸਕਦੇ ਹੋ, ਇਸ ਤੋਂ ਜ਼ਿਆਦਾ ਤੁਸੀਂ ਕੰਟਰੋਲ ਸੈਂਟਰ ਤੋਂ ਕੁਝ ਨਹੀਂ ਕਰ ਸਕਦੇ ਹੋ। ਹਾਲਾਂਕਿ ਜੇਕਰ ਤੁਹਾਨੂੰ ਇਨ੍ਹਾਂ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਹੈ ਤਾਂ ਤੁਹਾਨੂੰ ਸੈਟਿੰਗ 'ਚ ਜਾ ਕੇ ਹੀ ਅਜਿਹਾ ਕਰਨਾ ਹੋਵੇਗਾ।


Related News