ਸੈਕਿੰਡ ਹੈਂਡ ਕੈਮਰਾ ਖਰੀਦਣ ਜਾ ਰਹੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

11/28/2016 1:05:48 PM

ਜਲੰਧਰ- ਫੋਟੋਗ੍ਰਾਫਰ ਬਣਨਾ ਭਲੇ ਹੀ ਸਭ ਦਾ ਸ਼ੌਕ ਨਾ ਹੋਵੇ ਪਰ ਆਪਣੇ ਕੋਲ ਕੈਮਰਾ ਰੱਖਣਾ ਹਰ ਕੋਈ ਚਾਹੁੰਦਾ ਹੈ। ਜੇਕਰ ਤੁਹਾਡੇ ਕੋਲ ਕੈਮਰਾ ਹੈ ਤਾਂ ਤੁਸੀਂ ਪੂਰੀ ਜ਼ਿੰਦਗੀ ਉਨ੍ਹਾਂ ਪਲਾਂ ਨੂੰ ਆਪਣੇ ਨਾਲ ਰੱਖ ਸਕਦੇ ਹੋ ਕਿਉਂਕਿ ਇਕ ਵਾਰ ਜੋ ਸਮਾਂ ਬੀਤ ਗਿਆ ਉਹ ਵਾਪਸ ਨਹੀਂ ਆਉਂਦਾ। ਅਜਿਹੇ ''ਚ ਤੁਹਾਡੇ ਕੋਲ ਇਕ ਬਿਹਤਰੀਨ ਕੈਮਰਾ ਹੋਣਾ ਬੇਹੱਦ ਜ਼ਰੂਰੀ ਹੈ। ਇਕ ਬਿਹਤਰ ਕੈਮਰਾ ਖਰੀਦਣ ਲਈ ਵੱਡੀ ਰਕਮ ਖਰਚ ਕਰਨੀ ਪੈਂਦੀ ਹੈ ਜੋ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ। ਇਸ ਲਈ ਕਈ ਵਾਰ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਲੋਕ ਸੈਕਿੰਡ ਹੈਂਡ ਕੈਮਰਾ ਹੀ ਖਰੀਦ ਲੈਂਦੇ ਹਨ। 
ਜ਼ਿਆਦਾਤਰ ਲੋਕ ਸੈਕਿੰਡ ਹੈਂਡ ਕੈਮਰੇ ਨੂੰ ਉਸ ਦੀ ਕੰਪਨੀ ਦੇ ਨਾਂ (ਬ੍ਰਾਂਡ ਨੇਮ) ਕਾਰਨ ਖਰੀਦਣ ਲੈਂਦੇ ਹਨ ਜਿਵੇਂ ਨਿਕਾਨ ਦਾ ਕੈਮਰਾ ਹੈ ਤਾਂ ਵਧੀਆ ਹੀ ਹੋਵੇਗਾ ਪਰ ਸੈਕਿੰਡ ਹੈਂਡ ਕੈਮਰੇ ਦੇ ਮਾਮਲੇ ''ਚ ਬ੍ਰਾਂਡ ਦਾ ਨਾਂ ਜ਼ਿਆਦਾ ਮਾਇਨੇ ਨਹੀਂ ਰੱਖਦਾ। ਜੇਕਰ ਤੁਸੀਂ ਸੈਕਿੰਡ ਹੈਂਡ ਕੈਮਰਾ ਲੈਣ ਜਾ ਰਹੇ ਹੋ ਤਾਂ ਇਸ਼ ਗੱਲ ਦਾ ਸਹਬ ਤੋਂ ਪਹਿਲਾਂ ਪਤਾ ਲਗਾ ਲਓ ਕਿ ਉਹ ਕਿੰਨਾ ਪੁਰਾਣਾ ਕੈਮਰਾ ਹੈ ਅਤੇ ਉਸ ਦੀ ਕਿੰਨੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਹਨ ਜੋ ਸੈਕਿੰਡ ਹੈਂਡ ਕੈਮਰਾ ਲੈਣ ਤੋਂ ਪਹਿਲਾਂ ਧਿਆਨ ਦੇਣ ਯੋਗ ਹਨ। 
ਸੈਕਿੰਡ ਹੈਂਡ ਡੀ.ਐੱਸ.ਐੱਲ.ਆਰ. ਕੈਮਰਾ ਲੈਂਦੇ ਸਮੇਂ ਉਸ ਵਿਚ ਦਿੱਤੇ ਗਏ ਲੈਂਜ਼ ਦਾ ਸਭ ਤੋਂ ਖਾਸ ਧਿਆਨ ਰੱਖੋ ਕਿ ਉਹ ਕਿਸ ਹਾਲਤ ''ਚ ਹੈ। ਕਿਤੇ ਉਸ ਵਿਚ ਕੋਈ ਨਿਸ਼ਾਨ ਤਾਂ ਨਹੀਂ ਹੈ ਨਾਲ ਹੀ ਕੈਮਰਾ ਦੇ ਮਿਰਰ ਬਾਕਸ ਨੂੰ ਵੀ ਚੈੱਕ ਕਰ ਲਓ ਕਿ ਕਿਤੇ ਉਸ ਵਿਚ ਕੋਈ ਧੂੜ ਮਿੱਟੀ ਦੇ ਨਿਸ਼ਾਨ ਤਾਂ ਨਹੀਂ ਹਨ। 
 
ਫੋਕਸ
ਕੈਮਰੇ ''ਚ ਜੇਕਰ ਮੈਨੁਅਲ ਫੋਕਸ ਦੀ ਸੁਵਿਧਾ ਦਿੱਤੀ ਗਈ ਹੈ ਤਾਂ ਉਸ ਨੂੰ ਹਰ ਪਾਸੋਂ ਮੋਡ ਕੇ ਦੇਖ ਲਓ ਕਿਤੇ ਉਹ ਵਿਚ ਅਟਕਦਾ ਤਾਂ ਨਹੀਂ ਹੈ ਜਾਂ ਫਿਰ ਕੈਮਰੇ ਨਾਲ ਉਸ ਨੂੰ ਕੁਨੈਕਟ ਕਰਨ ''ਚ ਕਈ ਮੁਸ਼ਕਿਲ ਤਾਂ ਨਹੀਂ ਹੁੰਦੀ। ਕੈਮਰੇ ''ਚ ਦਿੱਤੇ ਗਏ ਡਿਜੀਟਲ ਫੋਕਸ ਦੀ ਵੀ ਜਾਂਚ ਕਰ ਲਓ ਕਿਤੇ ਜ਼ਿਆਦਾ ਫੋਕਸ ਕਰਨ ਨਾਲ ਫੋਟੋ ਬਲੱਰ ਤਾਂ ਨਹੀਂ ਹੋ ਰਹੀ। 
ਬਾਡੀ
ਕੈਮਰੇ ਦੀ ਬਾਡੀ ਕਾਫੀ ਮਾਇਨੇ ਰੱਖਦੀ ਹੈ ਫਿਰ ਉਹ ਚਾਹੇ ਨਵਾਂ ਕੈਮਰਾ ਹੋਵੇ ਜਾਂ ਪੁਰਾਣਾ, ਜ਼ਿਆਦਾਤਰ ਡੀ.ਐੱਸ.ਐੱਲ.ਆਰ. ਕੈਮਰਿਆਂ ਦੀ ਬਾਡੀ ''ਚ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਈਆਂ ''ਚ ਲੈਦਰ ਦੀ ਕਵਰਿੰਗ ਵੀ ਹੁੰਦੀ ਹੈ। ਜਦੋਂ ਵੀ ਸੈਕਿੰਡ ਹੈਂਡ ਡੀ.ਐੱਸ.ਐੱਲ.ਆਰ. ਕੈਮਰਾ ਖਰੀਦੋ, ਉਸ ਦੀ ਬਾਡੀ ਨੂੰ ਚੰਗੀ ਤਰ੍ਹਾਂ ਜਾਂਚ ਲਓ ਕਿ ਕਿਤੇ ਉਸ ਵਿਚ ਕੋਈ ਕ੍ਰੈਕ ਤਾਂ ਨਹੀਂ ਹੈ। 
 
ਐੱਲ.ਸੀ.ਡੀ.
ਡਿਜੀਟਲ ਅਤੇ ਡੀ.ਐੱਸ.ਐੱਲ.ਆਰ. ਕੈਮਰਿਆਂ ''ਚ ਹੁਣ ਡਿਜੀਟਲ ਸਕਰੀਨ ਦੇ ਨਾਲ ਵਿਊ ਫਾਇੰਡਰ ਦੀ ਸੁਵਿਧਾ ਵੀ ਰਹਿੰਦੀ ਹੈ ਪਰ ਆਮ ਫੋਟੋਗ੍ਰਾਫੀ ਲਈ ਲੋਕ ਐੱਲ.ਸੀ.ਡੀ. ਸਕਰੀਨ ਦੀ ਵਰਤੋਂ ਹੀ ਕਰਦੇ ਹਨ ਇਸ ਲਈ ਕੈਮਰਾ ਦੀ ਐੱਲ.ਸੀ.ਡੀ. ਸਕਰੀਨ ਨੂੰ ਚੰਗੀ ਤਰ੍ਹਾਂ ਜਾਂਚ ਲਓ ਕਿ ਕਿਤੇ ਉਸ ਵਿਚ ਕੋਈ ਕਲਰ ਇਫੈੱਕਟ ਤਾਂ ਨਹੀਂ ਹੈ। 
 
ਗਾਰੰਟੀ
ਜੇਕਰ ਕੈਮਰਾ 5 ਤੋਂ 6 ਸਾਲ ਪੁਰਾਣਾ ਹੈ ਤਾਂ ਤੁਸੀਂ ਸ਼ਾਪਕੀਪਰ ਨਾਲ ਵਾਰੰਟੀ ਦੀ ਗੱਲ ਕਰ ਸਕਦੇ ਹੋ ਕਿਉਂਕਿ ਜੇਕਰ ਕਦੇ ਕੈਮਰੇ ''ਚ ਕੋਈ ਖਰਾਬੀ ਆ ਗਈ ਤਾਂ ਤੁਹਾਨੂੰ ਡੀ.ਐੱਸ.ਐੱਲ.ਆਰ. ਕੈਮਰੇ ਦੀ ਸਰਵਿਸਿੰਗ ''ਚ ਆਪਣੀ ਜੇਬ ਢਿੱਲੀ ਕਰਨੀ ਪੈ ਸਕਦੀ ਹੈ। 
 
ਬੈਟਰੀ
ਜਦੋਂ ਵੀ ਸੈਕਿੰਡ ਹੈਂਡ ਡੀ.ਐੱਸ.ਐੱਲ.ਆਰ. ਕੈਮਰਾ ਖਰੀਦੋ ਤਾਂ ਉਸ ਦੀ ਬੈਟਰੀ ਦੀ ਜਾਂਚ ਕਰ ਲਓ। ਹੋ ਸਕਦਾ ਹੈ ਕਿ ਜੇਕਰ ਕੈਮਰਾ ਕਾਫੀ ਪੁਰਾਣਾ ਹੈ ਤਾਂ ਉਸ ਦਾ ਬੈਟਰੀ ਬੈਕਅਪ ਵੀ ਘੱਟ ਹੋ ਗਿਆ ਹੋਵੇਗਾ।

Related News