Honor 9x ਜਲਦ ਸਮਾਰਟਫੋਨ ਬਾਜ਼ਾਰ ’ਚ ਦੇਵੇਗਾ ਦਸਤਕ, ਮਿਲਣਗੇ ਖਾਸ ਫੀਚਰਜ਼

12/25/2019 3:59:20 PM

ਗੈਜੇਟ ਡੈਸਕ– ਟੈੱਕ ਕੰਪਨੀ ਆਨਰ ਜਲਦੀ ਹੀ ਨਵਾਂ ਸਮਾਰਟਫੋਨ Honor 9x ਗਲੋਬਲ ਪੱਧਰ ’ਤੇ ਲਾਂਚ ਕਰਨ ਵਾਲੀ ਹੈ। ਯੂਜ਼ਰਜ਼ ਨੂੰ ਇਸ ਨਵੇਂ ਫੋਨ ’ਚ ਕੈਮਰਾ, ਪ੍ਰੋਸੈਸਰ ਅਤੇ ਐੱਚ.ਡੀ. ਡਿਸਪਲੇਅ ਵਰਗੇ  ਫੀਚਰਜ਼ ਮਿਲਣਗੇ। ਇੰਨਾ ਹੀ ਨਹੀਂ ਕੰਪਨੀ ਇਸ ਫੋਨ ਦੇ ਨਾਲ ਮੈਜਿਕ ਵਾਚ 2 ਨੂੰ ਵੀ ਉਤਾਰੇਗੀ। ਉਥੇ ਹੀ ਇਸ ਤੋਂ ਪਹਿਲਾਂ ਆਨਰ ਨੇ ਭਾਰਤ ਸਮੇਤ ਕਈ ਦੇਸ਼ਾਂ ’ਚ 8 ਐਕਸ ਸਮਾਰਟਫੋਨ ਨੂੰ ਪੇਸ਼ ਕੀਤਾ ਸੀ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ। ਹਾਲਾਂਕਿ, ਹੁਣ ਤਕ ਕੰਪਨੀ ਵਲੋਂ ਆਨਰ 9ਐਕਸ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। 

Honor 9x ਦੇ ਸੰਭਾਵਿਤ ਫੀਚਰਜ਼
ਲੀਕ ਰਿਪੋਰਟ ਮੁਤਾਬਕ, ਕੰਪਨੀ ਇਸ ਫੋਨ ’ਚ 6.59 ਇੰਚ ਦੀ ਫੁਲ-ਐੱਚ.ਡੀ. ਡਿਸਪਲੇਅ ਦੇਵੇਗੀ, ਜਿਸ ਵਿਚ ਨੌਚ ਮੌਜੂਦ ਨਹੀਂ ਹੋਵੇਗੀ। ਇਸ ਤੋਂ ਇਲਾਵਾ ਗਾਹਕਾਂ ਨੂੰ ਇਸ ਡਿਵਾਈਸ ’ਚ ਕਿਰਿਨ 710 ਪ੍ਰੋਸੈਸਰ ਦੀ ਸੁਪੋਰਟ ਮਿਲ ਸਕਦੀ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ, ਜਿਸ ਵਿਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਰ, 8 ਮੈਗਾਪਿਕਸਲ ਦਾ ਵਾਈਡ ਐਂਗਲ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਮੌਜੂਦ ਹੋਣਗੇ। ਅਜੇ ਤਕ ਫਰੰਟ ਕੈਮਰੇ ਦੀ ਜਾਣਕਾਰੀ ਨਹੀਂ ਮਿਲੀ। 

Honor 9x ਦੀ ਸੰਭਾਵਿਤ ਕੀਮਤ
ਮੀਡੀਆ ਰਿਪੋਰਟਾਂ ਮੁਤਾਬਕ, ਕੰਪਨੀ ਇਸ ਆਉਣ ਵਾਲੇ ਸਮਾਰਟਫੋਨ ਦੀ ਕੀਮਤ ਬਜਟ ਰੇਂਜ ’ਚ ਹੀ ਰੱਖੇਗੀ। ਹਾਲਾਂਕਿ, ਆਨਰ 9ਐਕਸ ਦੀ ਅਸਲ ਕੀਮਤ ਅਤੇ ਸਪੈਸੀਫਿਕੇਸ਼ਨ ਦੀ ਜਾਣਕਾਰੀ ਲਾਂਚਿੰਗ ਤੋਂ ਬਾਅਦ ਹੀ ਮਿਲੇਗੀ।


Related News