ਵਿਕਰੀ ਲਈ ਉਪਲੱਬਧ ਹੋਇਆ ਆਨਰ 9i ਸਮਾਰਟਫੋਨ

Thursday, Nov 09, 2017 - 04:57 PM (IST)

ਵਿਕਰੀ ਲਈ ਉਪਲੱਬਧ ਹੋਇਆ ਆਨਰ 9i ਸਮਾਰਟਫੋਨ

ਜਲੰਧਰ- ਹੁਵਾਵੇ ਦੀ ਸਭ-ਬ੍ਰਾਂਡ ਕੰਪਨੀ ਆਨਰ ਨੇ ਹਾਲ ਹੀ 'ਚ ਆਪਣਾ ਨਵਾਂ ਸਮਾਰਟਫੋਨ ਆਨਰ 9ਆਈ ਦੇ ਨਾਂ ਤੋਂ ਭਾਰਤ 'ਚ ਲਾਂਚ ਕੀਤਾ ਸੀ। ਜਿਸ ਦੀ ਕੀਮਤ ਕੰਪਨੀ ਨੇ 17,999 ਰੁਪਏ ਰੱਖੀ ਹੈ। ਹੁਣ ਇਹ ਸਮਾਰਟਫੋਨ ਐਕਸਕਲੂਜ਼ਿਵਲੀ ਰੂਪ ਤੋਂ ਫਲਿੱਪਕਾਰਟ 'ਤੇ ਵਿਕਰੀ ਲਈ ਉਪਲੱਬਧ ਹੋ ਚੁੱਕਾ ਹੈ। ਕਲਰ ਆਪਸ਼ਨ ਦੀ ਗੱਲ ਕੀਰਏ ਤਾਂ ਕੰਪਨੀ ਦਾ ਇਹ ਫੋਨ ਆਰੋਰਾ ਅਤੇ ਗ੍ਰੇਫਾਈਟ ਬਲੈਕ ਕਲਰ ਆਪਸ਼ਨ 'ਚ ਉਪਲੱਬਧ ਹੈ। 

ਫੀਚਰਸ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ ਫੁੱਲ ਐੱਚ. ਡੀ. ਡਿਸਪੇਲਅ ਹੈ, ਜਿਸ 'ਚ 18:9 ਦਾ ਅਸਪੈਕਟ ਰੇਸ਼ਿਓ ਦਿੱਤਾ ਗਿਆ ਹੈ। ਇਹ ਮੈਟਲ ਯੂਨੀਬਾਡੀ ਡਿਜਾਈਨ ਨਾਲ ਉਪਲੱਬਧ ਹੈ ਅਤੇ ਇਸ 'ਚ 5.9 ਇੰਚ ਦੀ ਫੁੱਲ ਐੱਚ. ਡੀ+2.5 ਕਵਰਡ ਗਲਾਸ ਫੁੱਲਵਿਊ ਡਿਸਪੇਲਅ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 2160x1080 ਪਿਕਸਲ ਹੈ ਅਤੇ ਇਸ ਦੀ ਸਕਰੀਨ ਅਸਪੈਕਟ ਰੇਸ਼ਿਓ 18:9 ਹੈ। ਇਸ 'ਚ 2.36GHz ਕਿਰਿਨ 659 ਔਕਟਾ-ਕੋਰ ਪ੍ਰੋਸੈਸਰ ਹੈ। ਇਸ ਸਮਾਰਟਫੋਨ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਸਟੋਰੇਜ ਦੀ ਸਹੂਲਤ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੀ ਮਦਦ ਨਾਲ 256 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ ਚਾਰ ਕੈਮਰੇ ਦਿੱਤੇ ਗਏ ਹਨ, ਦੋ ਕੈਮਰਾ ਡਿਵਾਈਸ ਦੇ ਅੱਗੇ ਅਤੇ ਦੋ ਪਿੱਛਲੇ ਹਿੱਸੇ 'ਚ ਦਿੱਤੇ ਗਏ ਹਨ। ਇਸ ਦੇ ਰਿਅਰ ਕੈਮਰੇ 'ਚ 16 ਮੈਗਾਪਿਕਸਲ ਦੇ ਸੈਂਸਰਸ ਦਿੱਤੇ ਗਏ ਹਨ, ਜੋ ਕਿ LED ਫਲੈਸ਼ ਨਾਲ ਹੈ ਅਤੇ ਇਸ ਦਾ ਫਰੰਟ ਕੈਮਰਾ 13 ਮੈਗਾਪਿਕਸਲ ਦੇ ਡਿਊਲ ਲੈਸ ਨਾਲ ਹੈ।

ਇਹ ਸਮਾਰਟਫੋਨ ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ ਨਾਲ ਹੁਵਾਵੇ ਦੇ 5M”9 5.1 'ਤੇ ਆਧਾਰਿਤ ਹੈ। ਇਸ ਡਿਵਾਈਸ 'ਚ 3340 ਐੱਮ. ਏ. ਐੱਚ. ਦੀ ਬੈਟਰੀ ਹੈ, ਜੋ ਕਿ 20 ਘੰਟੇ ਤੱਕ ਦੀ ਟਾਕ-ਟਾਈਮ ਸਮਰੱਥਾ ਨਾਲ ਹੈ। ਇਸ ਡਿਵਾਈਸ ਦੇ ਬੈਕ ਪੈਨਲ 'ਚ ਡਿਊਲ ਕੈਮਰਾ ਸੈੱਟਅਪ ਦੇ ਠੀਕ ਨੀਚੇ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਨੈਕਟੀਵਿਟੀ ਲਈ ਇਸ 'ਚ ਸਿਮ, 4G-LTE VoLTE, ਬਲੂਟੁੱਥ 4.2, ਵਾਈ-ਫਾਈ (802.11  b/g/n), GPS/A-GPS, NFC ਅਤੇ ਮਾਈਕ੍ਰੋ USB 2.0 ਪੋਰਟ ਆਦਿ ਹੈ। ਇਸ ਡਿਵਾਈਸ ਦਾ ਕੁੱਲ ਮਾਪ 156.2x75.2x7.5 ਮਿਮੀ ਅਤੇ ਵਜ਼ਨ ਲਗਭਗ 166 ਗ੍ਰਾਮ ਹੈ।


Related News