Honor 7X ਸਮਾਰਟਫੋਨ ਭਾਰਤ ''ਚ ਅਗਲੇ ਮਹੀਨੇ ਹੋਵੇਗਾ ਲਾਂਚ

Monday, Nov 06, 2017 - 10:39 AM (IST)

Honor 7X ਸਮਾਰਟਫੋਨ ਭਾਰਤ ''ਚ ਅਗਲੇ ਮਹੀਨੇ ਹੋਵੇਗਾ ਲਾਂਚ

ਜਲੰਧਰ-ਚੀਨ ਦੀ ਦੂਰਸੰਚਾਰ ਕੰਪਨੀ ਹੁਵਾਵੇ ਦੇ ਸਭ -ਬ੍ਰਾਂਡ Honor ਆਪਣੇ ਇਨੋਵੇਟਿਵ ਅਤੇ ਟ੍ਰੇਂਡ ਸੈਟਿੰਗ ਪ੍ਰੋਡਕਟ ਨਾਲ ਭਾਰਤੀ ਬਾਜ਼ਾਰ 'ਚ ਆਪਣੀ ਵੱਖਰੀ ਜਗ੍ਹਾਂ ਬਣਾਉਣਾ ਚਾਹੁੰਦੀ ਹੈ। ਕੰਪਨੀ ਨੇ ਗਲੋਬਲ ਪ੍ਰੈਜ਼ੀਡੈਂਟ George Zhao ਨੇ ਕਿਹਾ ਹੈ ਕਿ ਉਹ ਤਿੰਨ ਸਾਲ 'ਚ ਦੇਸ਼ ਦੇ ਟਾਪ ਸਮਾਰਟਫੋਨ ਬ੍ਰਾਂਡ ਬਣਾਉਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਗਲੇ ਮਹੀਨੇ ਲਾਂਚ ਕੀਤੇ ਜਾਣ ਵਾਲੇ ਸਮਾਰਟਫੋਨ ਦੇ ਬਾਰੇ ਜਾਣਕਾਰੀ ਦਿੱਤੀ ਹੈ।

ਰਿਪੋਰਟ ਅਨੁਸਾਰ Zhao ਦਾ ਕਹਿਣਾ ਹੈ ਕਿ ਉਹ ਅਗਲੇ ਮਹੀਨੇ ਦਸੰਬਰ 'ਚ Honor 7X  ਸਮਾਰਟਫੋਨ ਨੂੰ ਪੇਸ਼ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਇਸ ਕਵਾਟਰ ਦੇ ਅੰਦਰ ਕੰਪਨੀ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਜਾਣ ਵਾਲੇ ਫੋਨ 'ਚ 19 ਸਮੱਰਥਾਵਾਂ ਨੂੰ ਸ਼ਾਮਿਲ ਕਰਨਾ ਸ਼ੁਰੂ ਕਰ ਦੇਵੇਗੀ।

ਪਿਛਲੇ ਮਹੀਨੇ ਅਕਤੂਬਰ ਮੈਂਹੁਵਾਵੇ ਬ੍ਰਾਂਡ ਆਨਰ ਨੇ ਚੀਨ ਦੇ ਬੀਜ਼ਿੰਗ 'ਚ  Honor 7X ਸਮਾਰਟਫੋਨ ਨੂੰ ਲਾਂਚ ਕੀਤਾ ਸੀ । ਇਹ ਸਮਾਰਟਫੋਨ ਪਿਛਲੇ ਸਾਲ ਲਾਂਚ ਹੋਏ Honor 6X ਦਾ ਹੀ ਅਪਗ੍ਰੇਡ ਵਰਜਨ ਹੈ। ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5.93 ਇੰਚ ਫੁੱਲ HD ਪਲੱਸ (1080X2160 ਪਿਕਸਲ) ਕਵਰਡ ਡਿਸਪਲੇਅ ਦਿੱਤਾ ਗਿਆ ਹੈ, ਜੋ ਕਿ 18:9 ਸਕਰੀਨ ਰੇਸ਼ੀਓ ਨੂੰ ਸੁਪੋਟ ਕਰਦਾ ਹੈ।

ਇਸ ਦੇ ਨਾਲ ਹੀ ਇਸ 'ਚ ਆਕਟਾ-ਕੋਰ HiSilicon Kirin 659 SoC, 4GB ਰੈਮ ਅਤੇ 32GB/64GB/128GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ 'ਚ ਡਿਊਲ ਕੈਮਰਾ ਸੈਟਅਪ 16 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਮੌਜ਼ੂਦ ਹੈ। ਡਿਊਲ ਸਿਮ (Nano) Honor 7X ਐਂਡਰਾਇਡ 7.0 ਨੂਗਟ ਬੇਸਡ  EMUI 5.1 'ਤੇ ਕੰਮ ਕਰਦਾ ਹੈ।ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ Honor 7X 4G VoLTE, ਵਾਈ-ਫਾਈ 802.11b/g/n, ਬਲੂਟੁੱਥ 4.1LE ,GPS/ GLONASS ਫੀਚਰਸ ਨੂੰ ਸੁਪੋਟ ਕਰਦਾ ਹੈ।


Related News