ਫਿੰਗਰਪ੍ਰਿੰਟ ਸੈਂਸਰ ਤੇ ਐਂਡਰਾਇਡ 7.0 ਨੂਗਾ ਦੇ ਨਾਲ ਲਾਂਚ ਹੋਇਆ Honor 6A

05/23/2017 6:48:48 PM

ਜਲੰਧਰ- ਹੁਵਾਵੇ ਦੇ ਆਨਰ ਬ੍ਰਾਂਡ ਨੇ ਆਪਣਾ ਨਵਾਂ ਬਜਟ ਸਮਾਰਟਫੋਨ ਆਨ 6 ਏ ਚੀਨ ''ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦੇ ਦੋ ਵੇਰੀਅੰਟ ਲਾਂਚ ਕੀਤੇ ਗਏ ਹਨ। ਆਨਰ 6 ਏ ਸਮਾਰਟਫੋਨ ਦੇ 2ਜੀ.ਬੀ. ਰੈਮ/16ਜੀ.ਬੀ. ਸਟੋਰੇਜ ਵੇਰੀਅੰਟ ਦੀ ਕੀਮਤ 799 ਚੀਨੀ ਯੁਆਨ (ਕਰੀਬ 7,500 ਰੁਪਏ) ਅਤੇ 3ਜੀ.ਬੀ. ਰੈਮ/32ਜੀ.ਬੀ. ਸਟੋਰੇਜ ਵੇਰੀਅੰਟ ਦੀ ਕੀਮਤ 999 ਚੀਨੀ ਯੁਆਨ (ਕਰੀਬ 9,400 ਰੁਪਏ) ਹੈ। ਆਨਰ 6 ਏ ਸਮਾਰਟਫੋਨ ਚੀਨ ''ਚ 1 ਜੂਨ ਤੋਂ ਉਪਲੱਬਧ ਹੋਵੇਗਾ ਫੋਨ ਗੋਲਡ, ਸਿਲਵਰ, ਬਲੂ ਅਤੇ ਪਿੰਕ ਕਲਰ ਵੇਰੀਅੰਟ ''ਚ ਮਿਲੇਗਾ। ਫੋਨ ਨੂੰ ਕੰਪਨੀ ਦੀ ਵੈੱਬਸਾਈਟ ''ਤੇ ਲਿਸਟ ਕੀਤਾ ਕਰ ਦਿੱਤਾ ਗਿਆ ਹੈ। 
ਆਨਰ 6 ਏ ''ਚ 5-ਇੰਚ ਦੀ (1280x720 ਪਿਕਸਲ) ਐੱਚ.ਡੀ. ਡਿਸਪਲੇ ਹੈ। ਫੋਨ ''ਚ 64-ਬਿਟ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 430 ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਐਡਰੀਨੋ 505 ਜੀ.ਪੀ.ਯੂ. ਦਿੱਤਾ ਗਿਆ ਹੈ। ਆਨਰ 6 ਏ ਦੀ ਸਟੋਰੇਜ ਨੂੰ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ 4ਜੀ ਵੀ.ਓ.ਐੱਲ.ਟੀ.ਈ. ਨੂੰ ਸਪੋਰਟ ਕਰਦਾ ਹੈ। 
ਆਨਰ 6 ਏ ਐਂਡਰਾਇਡ 7.0 ਨੂਗਾ ''ਤੇ ਚੱਲਦਾ ਹੈ ਜਿਸ ਦੇ ਉੱਪਰ ਈ.ਐੱਮ.ਯੂ.ਆਈ. 5.1 ''ਤੇ ਸਕਿਨ ਦਿੱਤੀ ਗਈ ਹੈ। ਫੋਨ ਹਾਈਬ੍ਰਿਡ ਡਿਊਲ ਸਿਮ ਸਪੋਰਟ ਕਰਦਾ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 3020 ਐੱਮ.ਏ.ਐੱਚ. ਦੀ ਬੈਟਰੀ ਹੈ। ਫੋਨ ਦਾ ਡਾਈਮੈਂਸ਼ਨ 143.7x70.95x8.2 ਮਿਲੀਮੀਟਰ ਅਤੇ ਭਾਰ 143 ਗ੍ਰਾਮ ਹੈ। 4ਜੀ ਵੀ.ਓ.ਐੱਲ.ਟੀ.ਈ. ਤੋਂ ਇਲਾਵਾ ਫੋਨ ''ਚ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੂਥ 4.1, ਜੀ.ਪੀ.ਐੱਸ., ਗਲੋਨਾਸ ਵਰਗੇ ਫੀਚਰ ਹਨ। 
ਫੋਟੋਗ੍ਰਾਫੀ ਲਈ ਫੋਨ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਜੋ ਐੱਲ.ਈ.ਡੀ. ਫਲੈਸ਼, ਪੀ.ਡੀ.ਐੱਫ., 28 ਐੱਮ.ਐੱਮ. 5ਪੀ ਲੈਂਜ਼ ਸਪੋਰਟ ਕਰਦਾ ਹੈ। ਕੈਮਰੇ ਨਾਲ 1080 ਪਿਕਸਲ ਤੱਕ ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ। ਫੋਨ ''ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਆਨਰ 6 ਏ ''ਚ 5 ਮੈਗਾਪਿਕਸਲ ਦਾ ਫੰਗਰਪ੍ਰਿੰਟ ਸੈਂਸਰ ਹੈ ਜਿਸ ਨਾਲ 0.5 ਸੈਕਿੰਡ ''ਚ ਫੋਨ ਨੂੰ ਅਨਲਾਕ ਕਰਨ ਦਾ ਦਾਅਵਾ ਕੀਤਾ ਗਿਆ ਹੈ।

Related News