32MP ਸੈਲਫੀ ਕੈਮਰੇ ਨਾਲ ਲਾਂਚ ਹੋਇਆ Honor 10i

03/20/2019 11:39:06 AM

ਗੈਜੇਟ ਡੈਸਕ– ਹੁਵਾਵੇਈ ਦੇ ਸਬ-ਬ੍ਰਾਂਡ ਆਨਰ ਨੇ ਰੂਸ ’ਚ ਆਪਣਾ ਇਕ ਨਵਾਂ ਸਮਾਰਟਫੋਨ Honor 10i ਪੇਸ਼ ਕੀਤਾ ਹੈ। ਇਸ ਮਿਡ ਰੇਂਜ ਸਮਾਰਟਫੋਨ ’ਚ ਐਂਡਰਾਇਡ 9 ਪਾਈ, ਆਕਟਾ-ਕੋਰ ਕਿਰਿਨ 710 ਪ੍ਰੋਸੈਸਰ ਅਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਵਰਗੀਆਂ ਕਈ ਖੂਬੀਆਂ ਹਨ। ਕੰਪਨੀ ਨੇ ਫਿਲਹਾਲ ਇਸ ਨਵੇਂ ਫੋਨ ਦੀ ਕੀਮਤ ਤੋਂ ਪਰਦਾ ਨਹੀਂ ਚੁੱਕਿਆ ਅਤੇ ਨਾ ਹੀ ਇਸ ਗੱਲ ਦੀ ਕੋਈ ਜਾਣਕਾਰੀ ਦਿੱਤੀ ਹੈ ਕਿ ਬਾਜ਼ਾਰ ’ਚ ਇਹ ਕਦੋਂ ਉਪਲੱਬਧ ਹੋਵੇਗਾ। ਹਾਲਾਂਕਿ ਕੰਪਨੀ ਦੀ ਅਧਿਕਾਰਤ ਲਿਸਟਿੰਗ ’ਤੇ ਨਜ਼ਰ ਆਏ ‘coming soon' ਤੋਂ ਸਾਫ ਹੈ ਕਿ ਜਲਦੀ ਹੀ ਇਸ ਦੀ ਵਿਕਰੀ ਸ਼ੁਰੂ ਹੋਵੇਗੀ। 

Honor 10i ਦੇ ਫੀਚਰਜ਼
ਇਹ ਸਮਾਰਟਫੋਨ ਐਂਡਰਾਇਡ 9 ਪਾਈ ਬੇਸਡ EMUI ’ਤੇ ਚੱਲਦਾ ਹੈ। ਫੋਨ ’ਚ 6.21 ਇੰਚ ਦੀ ਫੁੱਲ-ਐੱਚ.ਡੀ.+ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਇਸ ਦਾ ਆਸਪੈਕਟ ਰੇਸ਼ੀਓ 19.5:9 ਹੈ। ਵਾਟਰਡ੍ਰੋਪ ਨੌਚ ਦੇ ਨਾਲ ਪੇਸ਼ ਕੀਤੇ ਗਏ ਇਸ ਫੋਨ ਨੂੰ 3 ਰੰਗਾਂ ’ਚ ਪੇਸ਼ ਕੀਤਾ ਗਿਆ ਹੈ।

ਕਲਰ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਦੇ ਰੈੱਡ ਅਤੇ ਬਲਿਊ ਵੇਰੀਐਂਟ ਦੇ ਬੈਕ ਪੈਨਲ ’ਤੇ 3ਡੀ ਗ੍ਰੇਡੀਐਂਟ ਫਿਨਸ਼ਿੰਗ ਦਿੱਤੀ ਗਈ ਹੈ ਅਤੇ ਬਲੈਕ ਵੇਰੀਐਂਟ ਦੇ ਬੈਕ ਪੈਨਲ ’ਤੇ ਤੁਹਾਨੂੰ ਬਿਨਾਂ ਗ੍ਰੇਡੀਐਂਟ ਦੇ 3ਡੀ ਫਿਨਿਸ਼ ਮਿਲੇਗੀ। ਆਨਰ 10i ’ਚ ਆਕਟਾ-ਕੋਰ ਹਾਈਸੀਲੀਕਾਲ ਕਿਰਿਨ 710 ਪ੍ਰੋਸੈਸਰ ਹੈ। ਇਸ ਵਿਚ 4 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਸਟੋਰੇਜ ਦਿੱਤੀ ਗਈ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ’ਚ ਅਪਰਚਰ ਐੱਫ/1.8 ਦੇ ਨਾਲ 24 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਸੈਕੇਂਡਰੀ ਕੈਮਰਾ ਅਤੇ 2 ਮੈਗਾਪਿਕਸਲ ਅਲਟਰਾ-ਵਾਈਡ ਐਂਗਲ ਲੈਂਜ਼ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 

ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਫੇਸ ਅਨਲਾਕ ਸਪੋਰਟ ਦੇ ਨਾਲ ਆਉਣ ਵਾਲੇ ਇਸ ਫੋਨ ’ਚ 3,400mAh ਦੀ ਬੈਟਰੀ, 4ਜੀ voLTE ਸਪੋਰਟ, ਰੀਅਰ ਫਿੰਗਰਪ੍ਰਿੰਟ ਸੈਂਸਰ, ਬਲੂਟੁੱਥ ਅਤੇ ਵਾਈ-ਫਾਈ ਵਰਗੇ ਫੀਚਰਜ਼ ਸ਼ਾਮਲ ਹਨ। 


Related News