ਬੁਲੇਟ ਨੂੰ ਟੱਕਰ ਦੇਣ ਆ ਰਿਹੈ ਹੋਂਡਾ ਦਾ ਨਵਾਂ ਮੋਟਰਸਾਈਕਲ, 30 ਸਤੰਬਰ ਨੂੰ ਹੋਵੇਗਾ ਲਾਂਚ

09/25/2020 4:25:20 PM

ਆਟੋ ਡੈਸਕ– ਰਾਇਲ ਐਨਫੀਲਡ ਨੂੰ ਟੱਕਰ ਦੇਣ ਲਈ ਹੋਂਡਾ ਭਾਰਤੀ ਬਾਜ਼ਾਰ ’ਚ ਆਪਣਾ ਦਮਦਾਰ ਮੋਟਰਸਾਈਕਲ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਮੋਟਰਸਾਈਕਲ ਨੂੰ 30 ਸਤੰਬਰ ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ। ਫਿਲਹਾਲ ਕੰਪਨੀ ਨੇ ਇਸ ਦੇ ਨਾਂ ਨੂੰ ਲੈ ਕੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਮੋਟਰਸਾਈਕਲ ਦਾ ਨਾਂ Honda Highness ਹੋ ਸਕਦਾ ਹੈ। ਇਸ ਦੇ ਐਗਜਾਸਟ ਨੋਟ (ਸਾਈਲੈਂਸਰ ’ਚੋਂ ਨਿਕਲਣ ਵਾਲੀ ਆਵਾਜ਼) ਨੂੰ ਵੀ ਮੀਡੀਆ ਨਾਲ ਸਾਂਝਾ ਕੀਤਾ ਗਿਆ ਹੈ ਜੋ ਕਿ ਕਾਫੀ ਹੱਦ ਤਕ ਰਾਇਲ ਐਨਫੀਲਡ ਦੇ ਮੋਟਰਸਾਈਕਲ ਵਰਗੀ ਹੈ। 

 

400cc ਦਾ ਹੋ ਸਕਦਾ ਹੈ ਇੰਜਣ
ਇਸ ਮੋਟਰਸਾਈਕਲ ’ਚ ਕੰਪਨੀ 400cc ਦੀ ਸਮਰੱਥਾ ਵਾਲਾ ਇੰਜਣ ਦੇ ਸਕਦੀ ਹੈ। ਜਿਥੋਂ ਤਕ ਕੀਮਤ ਦੀ ਗੱਲ ਹੈ ਤਾਂ ਕੰਪਨੀ ਇਸ ਮੋਟਰਸਾਈਕਲ ਨੂੰ 2.5 ਲੱਖ ਰੁਪਏ ਦੀ ਕੀਮਤ ’ਚ ਲਾਂਚ ਕਰਨ ਵਾਲੀ ਹੈ। 

PunjabKesari

ਵੇਖਣ ਨੂੰ ਮਿਲੇਗਾ ਹਾਰਲੇ ਡੇਵਿਡਸਨ ਦੀ ਤਰ੍ਹਾਂ ਦਾ ਡਿਜ਼ਾਇਨ
ਹੋਂਡਾ ਦੇ ਮੋਟਰਸਾਈਕਲ ਦੇ ਡਿਜ਼ਾਇਨ ਦੀ ਗੱਲ ਕਰੀਏ ਤਾਂ ਇਹ ਕਾਫੀ ਹੱਦ ਤਕ ਹਾਰਲੇ ਡੇਵਿਡਸਨ ਦੇ ਮੋਟਰਸਾਈਕਲ ਵਰਗਾ ਲੱਗ ਰਿਹਾ ਹੈ। ਇਸ ਨਵੇਂ ਕਰੂਜ਼ਰ ਮੋਟਰਸਾਈਕਲ ਦੀ ਵਿਕਰੀ ਕੰਪਨੀ ਆਪਣੇ BigWing ਸ਼ੋਅਰੂਮ ਰਾਹੀਂ ਕਰੇਗੀ। ਇਸ ਤੋਂ ਜ਼ਿਆਦਾ ਜਾਣਕਾਰੀ 30 ਸਤੰਬਰ ਨੂੰ ਹੀ ਸਾਹਮਣੇ ਆਏਗੀ। 

PunjabKesari


Rakesh

Content Editor

Related News